ਪਿੰਡ ਦੇ ਕੁਝ ਦਬੰਗਾਂ ਨੇ ਮਨਰੇਗਾ ਮਜ਼ਦੂਰ ਤੇ ਹਮਲਾ ਕਰਕੇ ਕੀਤਾ ਗੰਭੀਰ ਜ਼ਖ਼ਮੀ।
ਕਮਲੇਸ਼ ਗੋਇਲ ਖਨੌਰੀ ਖਨੌਰੀ 9 ਮਈ ਨਜ਼ਦੀਕੀ ਪਿੰਡ ਬੌਪੁਰ ਵਿਖੇ ਪਿੰਡ ਦੇ ਕੁਝ ਦਬੰਗਾਂ ਵੱਲੋਂ ਇੱਕ ਨਰੇਗਾ ਮਜ਼ਦੂਰ ਭਗਵੰਤ ਸਿੰਘ ਪੁੱਤਰ ਹਰੀ ਰਾਮ ਬਾਲਮਿਕ ਅਤੇ ਪਿੰਡ ਦੇ ਸਰਪੰਚ ਸੰਦੀਪ ਕੌਰ ਦੇ ਪਤੀ ਸੁਖਵਿੰਦਰ ਸਿੰਘ (ਬਿੰਦਰ) ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ (ਬਿੰਦਰ) ਨੇ ਦੱਸਿਆ ਕਿ ਬੀਤੇ ਦਿਨ ਮਨਰੇਗਾ ਮਜ਼ਦੂਰ ਭਗਵੰਤ ਸਿੰਘ (ਰਿੰਕੂ) ਸਟੇਡੀਅਮ ਦੇ ਨਾਲ ਲਗਦੀ ਸ਼ਾਮਲਾਤ ਜ਼ਮੀਨ ਵਿੱਚ ਲਗਾਏ ਗਏ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਤਾਂ ਅਚਾਨਕ ਪਿੰਡ ਦੇ ਕੁਝ ਦਬੰਗ ਜਿਸ ਵਿੱਚ ਪ੍ਰਵੀਨ ਸਿੰਘ, ਧਰਮਵੀਰ ਸਿੰਘ, ਚਰਨ ਸਿੰਘ, ਰਾਮ ਨਿਵਾਸ, ਰਾਮ ਕਿਸ਼ਨ, ਲੀਲਾ ਰਾਮ, ਜੋਗਿੰਦਰ ਸਿੰਘ ਆਦਿ 18 - 20 ਬੰਦਿਆਂ ਨੇ ਡੰਡੇ, ਰਾੜਾਂ ਨਾਲ ਉਨ੍ਹਾਂ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦੇ ਅਤੇ ਭਗਵੰਤ ਸਿੰਘ (ਰਿੰਕੂ ) ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ। ਇਸ ਹਮਲੇ ਵਿੱਚ ਉਨ੍ਹਾਂ ਨੇ ਭਗਵੰਤ ਸਿੰਘ (ਰਿੰਕੂ) ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਅਤੇ ਲੋਹੇ ਰਾੜ ਲੱਗਣ ਨਾਲ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਮੇਰੇ ਵੀ ਸਿਰ ਅਤੇ ਲੱਤਾਂ, ਬਾਹਾਂ ਤੇ ਲੋਹੇ ਦੀ ਰਾਵਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਹ ਰੋਲਾ ਸੁਣ ਕੇ ਪਿੰਡ ਦੇ ਕੁਝ ਵਿਅਕਤੀ ਦਿਲਬਾਗ ਸਿੰਘ ਪੁੱਤਰ ਰਾਮਚੰਦਰ, ਰਾਜਪਾਲ ਪੁੱਤਰ ਜ਼ਿਲੇ ਸਿੰਘ ਤੇ ਰਾਕੇਸ਼ ਪੁੱਤਰ ਹੁਸ਼ਿਆਰ ਸਿੰਘ ਭੱਜ ਕੇ ਆਏ ਜਿਨ੍ਹਾਂ ਨੂੰ ਦੇਖ ਕੇ ਉਹ ਭੱਜ ਗਏ। ਫਿਰ ਉਨ੍ਹਾਂ ਨੇ ਗੱਡੀ ਦਾ ਪ੍ਰਬੰਧ ਕਰਕੇ ਚੁੱਕ ਕੇ ਮੂਣਕ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਮੁਢਲੀ ਸਹਾਇਤਾ ਦੇ ਕੇ ਚੰਡੀਗੜ੍ਹ ਪੀ ਜੀ ਆਈ ਦਾਖਲ ਕਰਵਾ ਦਿੱਤਾ। ਸਿਰ ਵਿੱਚ ਗੰਭੀਰ ਸੱਟਾਂ ਕਾਰਨ ਭਗਵੰਤ ਸਿੰਘ ਕੋਮਾ ਵਿੱਚ ਹੋਣ ਕਾਰਨ ਅਜੇ ਤੱਕ ਬੇਹੋਸ਼ ਹੈ। ਇਸ ਸੰਬੰਧੀ ਖਨੌਰੀ ਥਾਣਾ ਵਿਖੇ ਐਫ਼ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ।
0 comments:
एक टिप्पणी भेजें