ਸਰਬੱਤ ਦਾ ਭਲਾ ਟਰੱਸਟ ਗ਼ਰੀਬਾਂ ਦੀ ਸੇਵਾ ਲਈ ਵਚਨਬੱਧ - ਇੰਜ ਸਿੱਧੂ
ਬਰਨਾਲਾ 24 ਨਵੰਬਰ (ਸੁਖਵਿੰਦਰ ਸਿੰਘ ਭੰਡਾਰੀ) ਮਾਨਵਤਾ ਦੀ ਸੇਵਾ ਹੀ ਸੱਭ ਤੋ ਉਚਾ ਅਤੇ ਸੁੱਚਾ ਧਰਮ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸੇਵੀਅਰ ਸਿੰਘ ਡਾਕਟਰ, ਸੁਰਿਦਰ ਪਾਲ ਸਿੰਘ ਉਬਰਾਏ ਦਾ ਮੁੱਖ ਉਦੇਸ਼ ਮਾਨਵਤਾ ਦੀ ਸੇਵਾ ਹੀ ਹੈ। ਬਰਨਾਲਾ ਜ਼ਿਲੇ ਅੰਦਰ ਟਰੱਸਟ ਦੇ ਯੂਨਿਟ ਸਥਾਪਿਤ ਹੋਏ ਨੂੰ ਅਜੇ ਇੱਕ ਸਾਲ ਭੀ ਨਹੀ ਹੋਇਆ ਤੇ ਕੁੱਝ ਮਹੀਨੀਆ ਵਿੱਚ ਹੀ 250 ਦੇ ਕਰੀਬ ਵਿੱਧਵਾਵਾ ਅਪਾਹਜਾਂ ਅਤੇ ਲੋੜਵੰਦਾਂ ਨੂੰ 12 ਲੱਖ ਦੇ ਕਰੀਬ ਪੈਨਸ਼ਨ ਦੇ ਰੂਪ ਵਿੱਚ ਸਹਾਇਤਾ ਦਿੱਤੀ ਜਾ ਚੁੱਕੀ ਹੈ ਅਤੇ 2 ਲੱਖ ਦੇ ਕਰੀਬ ਗਰੀਬਾਂ ਨੂੰ ਇਲਾਜ ਲਈ ਸਹਾਇਤਾ ਮੁਹੱਈਆ ਕਰਵਾਈ ਗਈ ਹੈ । ਇਸ ਤੋਂ ਇਲਾਵਾ 5 ਗਰੀਬ ਲੜਕੀਆਂ ਦੇ ਵਿਆਹ ਕੀਤੇ ਗਏ ਹਨ । ਗੁਰੂਦਵਾਰਾ ਬਾਬਾ ਗਾਂਧਾ ਸਿੰਘ ਬਾਰਨਾਲਾ ਵਿੱਖੇ 100 ਦੇ ਕਰੀਬ ਗਰੀਬ ਵਿਧਵਾਵਾਂ ਅਤੇ ਅਪਹਾਜਾਂ ਨੂੰ ਮਹੀਨਾ ਵਾਰ ਪੈਨਸ਼ਨ ਦੇ ਚੈਕ ਵੰਡਣ ਉਪਰੰਤ ਇੱਕ ਬਿਆਨ ਟਰੱਸਟ ਦੇ ਜ਼ਿਲ੍ਹਾ ਪ੍ਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਹੁਤ ਜਲਦੀ ਗੁਰੂਦਵਾਰਾ ਸਿੰਘ ਸਭਾ ਵਿੱਚ ਮੁਫਤ ਖ਼ੂਨ ਟੈਸਟ ਕਰਨ ਵਾਲੀ ਲੈਬ ਖੋਲੀ ਜਾਵੇਗੀ ਜਿਹੜੀ ਗਰੀਬ ਲੋਕਾਂ ਨੂੰ ਬਹੁਤ ਲਾਹੇਵੰਦ ਸਾਬਤ ਹੋਵੇਗੀ। ਇਸ ਮੌਕੇ ਸਰਪੰਚ ਗੁਰਮੀਤ ਸਿੰਘ ਧੌਲਾ, ਵਰੰਟ ਅਫਸਰ ਬਲਵਿੰਦਰ ਢੀਡਸਾ, ਅਵਤਾਰ ਸਿੰਘ ਭੂਰੇ, ਸੂਬੇਦਾਰ ਸਰਬਜੀਤ ਸਿੰਘ, ਗੁਰਜੰਟ ਸਿੰਘ ਸੋਨਾ, ਕੁਲਵਿੰਦਰ ਸਿੰਘ ਕਾਲਾ, ਜਥੇਦਾਰ ਸੁਖਦਰਸ਼ਨ ਸਿੰਘ, ਗੁਰਦੇਵ ਸਿੰਘ ਮੱਕੜਾ, ਹੌਲਦਾਰ ਬਸੰਤ ਸਿੰਘ ਉਗੋਕੇ, ਕੁਲਦੀਪ ਸਿੰਘ, ਬਲਵੀਰ ਸਿੰਘ ਬੀਰਾ ਆਦਿ ਹਾਜ਼ਰ ਸਨ।
0 comments:
एक टिप्पणी भेजें