ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪਿੰਡ ਬਣਵਾਲਾ ਵਿਖੇ ਨਵੀ ਇਕਾਈ ਦਾ ਗਠਨ
:-
ਕਮਲੇਸ਼ ਗੋਇਲ ਖਨੌਰੀ
ਖਨੌਰੀ 22 ਨਵੰਬਰ - ਕ੍ਰਾਂਤੀਕਾਰੀ ਕਿਸਾਨ ਯੂਨੀਅਨ ( ਪੰਜਾਬ) ਵੱਲੋਂ ਆਪਣੇ ਜਥੇਬੰਦਕ ਢਾਂਚੇ ਦਾ ਵਿਸਤਾਰ ਕਰਦੇ ਹੋਏ ਯੂਨੀਅਨ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਹਰਿਆਊ , ਬੀਬੀ ਚਰਨਜੀਤ ਕੌਰ ਧੂੜੀਆਂ , ਰਘਬੀਰ ਸਿੰਘ ਨਿਆਲ ਦੀ ਅਗਵਾਈ ਵਿੱਚ ਪਿੰਡ ਬਣਵਾਲਾ ਦੀ ਇਕਾਈ ਦੀ ਚੋਣ ਕੀਤੀ ਗਈ। ਇਸ ਮੋਕੇ ਬੋਲਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਹਰਿਆਊ , ਬੀਬੀ ਚਰਨਜੀਤ ਕੌਰ ਧੂੜੀਆਂ , ਰਘਬੀਰ ਸਿੰਘ ਨਿਆਲ ਨੇ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਹਮੇਸਾ ਕਿਸਾਨੀ ਦੀਆਂ ਦਰਪੇਸ ਸਮੱਸਿਆਵਾਂ ਲਈ ਸੰਘਰਸ ਕੀਤਾ ਹੈ। ਜਥੇਬੰਦੀ ਦ੍ਰਿੜ ਖਾੜਕੂ ਘੋਲਾਂ ਦੀ ਹਾਮੀ ਹੈ। ਪਿਛਲੇ ਲੰਮੇ ਸਮੇਂ ਕਿਸਾਨੀ ਹਿੱਤਾਂ ਲਈ ਸੰਘਰਸਸੀਲ ਹੈ।ਦਿੱਲੀ ਮੋਰਚੇ ਵਿੱਚ ਵੀ ਜਥੇਬੰਦੀ ਨੇ ਮੋਹਰੀ ਭੁਮਿਕਾ ਨਿਭਾਈ ਹੈ । ਉਨਾਂ ਲੋਕਾਂ ਨੂੰ ਕਿਸਾਨੀ ਝੰਡੇ ਹੇਠ ਜਥੇਬੰਦ ਹੋਣ ਦਾ ਸੱਦਾ ਦਿੱਤਾ। ਸੁਖਦੇਵ ਸਿੰਘ ਹਰਿਆਊ ਵੱਲੋਂ ਇਕਾਈ ਦੇ ਅਹੁੱਦੇਦਾਰਾ ਨੂੰ ਵਧਾਈ ਦਿੰਦੇ ਹੋਏ ਜਥੇਬੰਦੀ ਦੇ ਨਿਯਮਾਂ ਤੇ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਕਿਸਾਨ ਆਗੂਆਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਜਥੇਬੰਦੀ ਦੇ ਪ੍ਰੋਗਰਾਮਾਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਰਘੁਵੀਰ ਸਿੰਘ ਨਿਆਮ ਅਤੇ ਬੀਬੀ ਚਰਨਜੀਤ ਕੌਰ ਧੂੜੀਆਂ ਵੱਲੋਂ ਲੋਕਾਂ ਨੂੰ ਰਾਜਨੀਤਿਕ ਪਾਰਟੀਆ ਤੋਂ ਸਾਵਧਾਨ ਰਹਿਣ ਲਈ ਕਿਹਾ ਕਿ ਇਹ ਸਮਾਂ ਸੰਘਰਸ ਦਾ ਹੈ ਨਾ ਕਿ ਘਰਾਂ ਵਿੱਚ ਬੈਠਣ ਦਾ। ਉਨਾ ਨਵੀਂ ਇਕਾਈ ਦੇ ਮੈਬਰਾਂ ਨੂੰ ਜਥੇਬੰਦੀ ਵਿੱਚ ਜੀ ਆਇਆ ਆਖਿਆ । ਸਾਰੇ ਨਗਰ ਦੀ ਸਹਿਮਤੀ ਨਾਲ ਇਕਾਈ ਬਣਵਾਲਾ ਦੀ ਚੋਣ ਕਰਦੇ ਹੋਏ ਜਥੇਬੰਦੀ ਵੱਲੋਂ ਸੁਰਿੰਦਰਪਾਲ ਸਿੰਘ ਪ੍ਰਧਾਨ , ਕੁਲਦੀਪ ਸਿੰਘ ਨੂੰ ਮੀਤ ਪ੍ਰਧਾਨ , ਅਜਮੇਰ ਨੂੰ ਜਰਨਲ ਸਕੱਤਰ, ਬਿਕਰਮਜੀਤ ਸਿੰਘ ਨੂੰ ਖ਼ਜ਼ਾਨਚੀ ਅਤੇ ਤਰਲੋਕ ਸਿੰਘ ਨੂੰ ਪ੍ਰੈਸ ਸਕੱਤਰ ਥਾਪਿਆ ਗਿਆ । ਗੁਰਦਰਸ਼ਨ ਸਿੰਘ ਸਰਪੰਚ , ਬਲਵੀਰ ਸਿੰਘ ਨੰਬਰਦਾਰ , ਬਲਵਿੰਦਰ ਸਿੰਘ ਤੇ ਹੋਰ ਅਨੇਕਾਂ ਕਿਸਾਨ ਮੈਂਬਰ ਵਜੋਂ ਸਾਮਿਲ ਹੋਏ।
ਇਸ ਸਮੇਂ ਸੁਖਦੇਵ ਸਿੰਘ ਹਰਿਆਊ , ਬੀਬੀ ਚਰਨਜੀਤ ਕੌਰ ਧੂੜੀਆਂ , ਰਘਬੀਰ ਸਿੰਘ ਨਿਆਲ ਜੁਗਿੰਦਰ ਸਿੰਘ ਪੈਂਦ, ਕੁਲਦੀਪ ਸਿੰਘ ਦੁਤਾਲ, ਸਾਹਿਬ ਸਿੰਘ ਦੁਤਾਲ , ਫ਼ਤਿਹ ਸਿੰਘ ਜੋਗੇਵਾਲ ਤੇ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।
0 comments:
एक टिप्पणी भेजें