Contact for Advertising

Contact for Advertising

Latest News

मंगलवार, 22 नवंबर 2022

ਸ਼੍ਰੀ ਛਿਨਮਸਤਿਕਾ ਧਾਮ ਮੰਦਰ ਵਿਖੇ ਜਾਗਰਣ ਚ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਲਿਆ ਆਸ਼ੀਰਵਾਦ

 ਸ਼੍ਰੀ ਛਿਨਮਸਤਿਕਾ ਧਾਮ ਮੰਦਰ ਵਿਖੇ  ਜਾਗਰਣ ਚ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਲਿਆ ਆਸ਼ੀਰਵਾਦ

।                                               ਬਰਨਾਲਾ, 22  ਨਵੰਬਰ (ਸੁਖਵਿੰਦਰ ਸਿੰਘ ਭੰਡਾਰੀ) ਸ਼੍ਰੀ ਛਿਨਮਸਤਿਕਾ ਧਾਮ ਮੰਦਰ ਰਾਮਗੜ੍ਹੀਆ ਰੋਡ ਨੇੜੇ ਗੁਰਦੁਆਰਾ ਬਰਨਾਲਾ ਵਿਖੇ ਮੰਦਰ ਕਮੇਟੀ, ਸਮੂਹ ਬਰਨਾਲਾ ਨਿਵਾਸੀਆਂ ਦੇ ਸਹਿਯੋਗ ਅਤੇ ਪੂਜਨੀਕ ਮਾਤਾ ਸੁਸ਼ਮਾ ਦੇਵਾ ਜੀ ਦੀ ਅਸੀਮ ਕਿਰਪਾ ਨਾਲ  ਮੂਰਤੀ ਸਥਾਪਨਾ ਦਿਵਸ ਦੀ ਖੁਸ਼ੀ ਵਿੱਚ ਕਰਵਾਏ ਗਏ 18 ਵੇਂ ਵਿਸ਼ਾਲ ਭਗਵਤੀ ਜਾਗਰਣ  'ਚ ਭਾਰੀ ਗਿਣਤੀ 'ਚ ਸ਼ਹਿਰ ਨਿਵਾਸੀਆਂ ਨੇ ਪਰਿਵਾਰਾਂ ਸਮੇਤ ਮੱਥਾ ਟੇਕ ਕੇ ਹਾਜ਼ਰੀਆਂ ਭਰੀਆਂ, ਮਾਤਾ ਚਿੰਤਪੂਰਨੀ (ਪਿੰਡੀ ਰੂਪ) ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ।  ਜੋਤੀ ਪ੍ਰਚੰਡ ਰਾਤ ਨੂੰ 9 ਵਜੇ ਪੂਜਨੀਕ ਮਾਤਾ ਸੁਸ਼ਮਾ ਦੇਵਾ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤੀ। ਮਾਤਾ ਜੀ ਦਾ ਗੁਣਗਾਣ ਰਾਜ ਚੰਚਲ ਜੀ (ਲਾਡਲੇ ਸ਼੍ਰੀ ਨਰਿੰਦਰ ਚੰਚਲ ਜੀ) ਅਤੇ ਹੈਪੀ ਸੋਹਲ ਨੇ ਕੀਤਾ। ਜਾਗਰਣ ਲਈ  ਐਨਾ ਉਤਸ਼ਾਹ ਦੇਖਣ ਨੂੰ ਮਿਲਿਆ ਕਿ  ਭਗਤ ਜਨ ਲੰਬੀਆਂ ਲੰਬੀਆਂ ਲਾਈਨਾਂ ਚ ਖੜ੍ਹੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ।ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮ੍ਰਿਤ ਲਾਲ ਅਤੇ  ਗੌਰਵ ਗਰਗ ਨੇ ਦੱਸਿਆ ਕਿ ਮਾਤਾ ਦੇ ਭਗਤਾਂ ਨੇ ਸਾਰੀ੍ ਰਾਤ ਜਾਗਰਣ ਦਾ ਆਨੰਦ ਮਾਣਿਆ ਅਤੇ ਮਾਤਾ ਦੀਆਂ ਭੇਟਾਂ ਤੇ ਝੂੰਮਦੇ ਰਹੇ। ਇਸ ਮੌਕੇ ਮਾਤਾ ਦਾ ਭੰਡਾਰਾ ਅਤੁੱਟ ਵਰਤਿਆ। ਮੰਦਰ ਕਮੇਟੀ ਨੇ ਉਨ੍ਹਾਂ ਪਤਵੰਤੇ ਸੱਜਣਾਂ ਅਤੇ ਸੰਸਥਾਵਾਂ ਦਾ  ਵੀ ਧੰਨਵਾਦ ਕੀਤਾ ਜੋ ਸਮੇਂ ਸਮੇਂ ਤੇ ਮੰਦਰ ਕਮੇਟੀ ਨੂੰ ਸਹਿਯੋਗ ਦਿੰਦੇ ਰਹਿੰਦੇ ਹਨ। ਇਸ ਮੌਕੇ ਅੰਮ੍ਰਿਤ ਲਾਲ, ਗੌਰਵ ਗਰਗ,ਪ੍ਰੇਮ ਕੁਮਾਰ, ਹੈਪੀ ਸੋਹਲ, ਰਾਜਿੰਦਰ ਕਾਂਸਲ, ਪੰਕਜ ਬਾਂਸਲ, ਗੋਲਡੀ, ਟਿੰਕੂ, ਕਾਂਗਰਸ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਵਿਨੋਦ ਕੁਮਾਰ ਵਿੱਕੀ, ਅਸ਼ਵਨੀ ਸ਼ਰਮਾ, ਸੁਖਵਿੰਦਰ ਸਿੰਘ ਭੰਡਾਰੀ, ਰਾਕੇਸ਼ ਜਿੰਦਲ, ਬਬੀਤਾ ਜਿੰਦਲ, ਮਹਿੰਦਰਪਾਲ ਗਰਗ, ਮੋਨਿਕਾ ਗਰਗ, ਰਾਜੇਸ਼ ਭੂਟਾਨੀ, ਸੋਮਾ ਭੰਡਾਰੀ, ਸਤ ਪਾਲ ਸ਼ਹਿਣਾ, ਪ੍ਰੇਮ ਉੱਪਲ, ਧੀਰਜ ਦੱਧਾਹੂਰ, ਦਰਸ਼ਨ ਟੱਲੇਵਾਲੀਆ, ਬਲਦੇਵ ਸਿੰਘ ਭੁੱਚਰ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਸ਼੍ਰੀ ਛਿਨਮਸਤਿਕਾ ਧਾਮ ਮੰਦਰ ਵਿਖੇ  ਜਾਗਰਣ ਚ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਲਿਆ ਆਸ਼ੀਰਵਾਦ
  • Title : ਸ਼੍ਰੀ ਛਿਨਮਸਤਿਕਾ ਧਾਮ ਮੰਦਰ ਵਿਖੇ ਜਾਗਰਣ ਚ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਲਿਆ ਆਸ਼ੀਰਵਾਦ
  • Posted by :
  • Date : नवंबर 22, 2022
  • Labels :
  • Blogger Comments
  • Facebook Comments

0 comments:

एक टिप्पणी भेजें

Top