ਤਿੰਨ ਜ਼ਿਲ੍ਹਿਆਂ ਦਾ ਜ਼ਿਲ੍ਹਾ ਪੱਧਰੀ ਇੰਸਪਾਇਰ ਐਵਾਰਡ-ਮਾਨਕ ਪ੍ਰਦਰਸ਼ਨੀ ਪ੍ਰਤਿਯੋਗਤਾ ਦਾ ਸੰਚਾਲਨ ਰਿਹਾ ਸ਼ਾਨਦਾਰ
ਕਮਲੇਸ਼ ਗੋਇਲ ਖਨੌਰੀ
ਖਨੌਰੀ 22 ਨਵੰਬਰ -
ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ, ਪੰਜਾਬ ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਡਾ. ਰਵਿੰਦਰਪਾਲ ਸ਼ਰਮਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਦੀ ਅਗਵਾਈ ਵਿੱਚ ਇਹ ਦੋ ਦਿਨਾਂ ਲਈ ਤਿੰਨ ਜ਼ਿਲ੍ਹਿਆਂ ਦਾ ਜ਼ਿਲ੍ਹਾ ਪੱਧਰੀ ਇੰਸਪਾਇਰ ਐਵਾਰਡ-ਮਾਨਕ ਪ੍ਰਦਰਸ਼ਨੀ ਪ੍ਰਤਿਯੋਗਤਾ ਦਾ ਆਯੋਜਨ ਸ.ਸ.ਸ.ਸ ਸਕੂਲ, ਫੀਲਖਾਨਾ ਕੀਤਾ ਗਿਆ। ਪ੍ਰਿੰਸੀਪਲ ਰਜਨੀਸ਼ ਗੁਪਤਾ ਸ.ਸ.ਸ.ਸ ਸਕੂਲ, ਫੀਲਖਾਨਾ ਦੀ ਦੇਖ਼ ਰੇਖ ਵਿੱਚ ਇਸ ਪ੍ਰਦਰਸ਼ਨੀ ਸੰਚਾਲਨ ਬਹੁਤ ਵਧੀਆ ਰਿਹਾ ।ਪ੍ਰਦਰਸ਼ਨੀ ਵਿੱਚ ਪਟਿਆਲਾ, ਸੰਗਰੂਰ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚੋਂ ਲਗਭਗ 22 ਵਿਦਿਆਰਥੀ ਅਤੇ 22 ਗਾਇਡ ਅਧਿਆਪਕ ਸ਼ਾਮਿਲ ਹੋਏ। ਪ੍ਰਦਰਸ਼ਨੀ ਵਿੱਚ ਵਿਦਿਆਥੀਆਂ ਨੇ ਬੜੇ ਹੀ ਇੰਨੋਵੇਟਿਵ ਆਇਡੀਅਜ ਨਾਲ਼ ਮਾਡਲ ਬਣਾਏ ਹੋਏ ਸਨ। ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਡਾ.ਰਵਿੰਦਰਪਾਲ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੱਜੋਂ ਸਰਟੀਫਿਕੇਟ ਦਿੱਤੇ ਅਤੇ ਹਰ ਭਾਗ ਲੈਣ ਵਾਲੇ ਹਰੇਕ ਵਿਦਿਆਰਥੀ ਨੂੰ ਫਲਾਵਰ ਪੋਟ 'ਤੇ ਮੈਗਜ਼ੀਨ ਵੀ ਦਿੱਤੀ ਗਈ। ਇਹਨਾਂ ਵਿਦਿਆਥੀਆਂ ਵਿੱਚੋਂ 10 ਪ੍ਰਤੀਸ਼ਤ ਨੇ ਸਟੇਟ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਾ ਹੈ। ਗਗਨਦੀਪ ਕੌਰ ਜ਼ਿਲ੍ਹਾ ਮੈਂਟਰ ਸਾਇੰਸ ਅਤੇ ਬੀ.ਐਮਜ ਨੇ ਇਸ ਪ੍ਰਦਰਸ਼ਨੀ ਦੇ ਪ੍ਰਬੰਧ ਨੂੰ ਵਧੀਆ ਤਰੀਕੇ ਚਲਾਉਣ ਵਿੱਚ ਪੂਰਾ ਸਹਿਯੋਗ ਦਿੱਤਾ।
0 comments:
एक टिप्पणी भेजें