ਕੈਨੇਡਾ ਪੜਨ ਗਏ ਵਿਦਿਆਰਥੀ ਦੀ ਦਿਲ ਦੀ ਧੜਕਣ ਬੰਦ ਹੋਣ ਨਾਲ ਮੌਤ। ਇਲਾਕੇ ਵਿੱਚ ਮਾਤਮ ਦਾ ਮਾਹੋਲ, ਤਲਵੰਡੀ ਭਾਈ ਦੇ ਪਿੰਡ ਕੋਟਕਰੋੜ ਕਲਾਂ ਦਾ ਸੀ ਨੋਜਵਾਨ
Dr Rakesh Punj
@punjab ਤਲਵੰਡੀ ਭਾਈ ਨਜਦੀਕ ਪਿੰਡ ਕੋਟਕਰੋੜ ਕਲਾਂ ਦੇ ਇੱਕ 22 ਸਾਲ ਦੇ ਨੋਜਵਾਨ ਦੀ ਸਰੀ ਬ੍ਰਿਟਿਸ਼ ਕੋਲੰਬੀਆ (ਕੈਨੇਡਾ )ਵਿੱਚ ਮੌਤ ਹੋਣ ਦੀ ਦੁੱਖ ਭਰੀ ਖਬਰ ਮਿਲੀ ਹੈ। ਮ੍ਰਿਤਕ ਅਰਸ਼ਦੀਪ ਸਿੰਘ ਜੋ 22 ਸਾਲਾਂ ਦਾ ਸੀ ਅਤੇ ਪਿੰਡ ਕੋਟਕਰੋੜ ਕਲਾਂ ਵਸਨੀਕ ਦੇ ਕਰਮਜੀਤ ਸਿੰਘ ਖੋਸਾ ਦਾ ਇੱਕਲੋਤਾ ਪੁੱਤਰ ਸੀ ਜੋ ਪਿਛਲੇ ਸਾਲ ਹੀ 2021 ਵਿੱਚ ਕੈਨੇਡਾ ਵਿੱਚ ਪੜਾਈ ਕਰਨ ਗਿਆ ਸੀ। ਅਰਸ਼ਦੀਪ ਸਿੰਘ ਦੀ ਮੌਤ ਦੀ ਖਬਰ ਨਾਲ ਜਿੱਥੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਉਥੇ ਉਸਦੇ ਮਾਤਾ ਪਿਤਾ ਸਮੇਤ ਦੂਸਰੇ ਪਰਿਵਾਰ ਦੇ ਮੈਂਬਰਾਂ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਹੋਵੇ। ਲੋਕ ਅਰਸ਼ਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜ ਰਹੇ ਹਨ।
ਇਸ ਸਬੰਧੀ ਮ੍ਰਿਤਕ ਦੇ ਪਿਤਾ ਕਰਮਜੀਤ ਸਿੰਘ ਅਤੇ ਹੋਰ ਰਿਸ਼ਤੇਦਾਰ ਨੇ ਗੱਲਬਾਤ ਕੀਤੀ । ਉਨ੍ਹਾਂ ਦੱਸਿਆ ਕਿ ਅਜੇ ਥੋੜੇ ਦਿਨ ਪਹਿਲਾਂ ਅਰਸ਼ਦੀਪ ਦੇ ਨਾਲ ਰਹਿੰਦੇ ਉਸਦੇ ਇੱਕ ਦੋਸਤ ਦੀ ਮੌਤ ਹੋ ਗਈ ਸੀ ਤੇ ਅਰਸ਼ਦੀਪ ਅਕਸਰ ਉਸਦਾ ਹੀ ਜਿਕਰ ਕਰਦਾ ਰਹਿੰਦਾ ਸੀ। ਉਸਨੇ ਕਿਹਾ ਕਿ ਉਨ੍ਹਾਂ ਦੀ ਦੁਨੀਆਂ ਹੀ ਉਜੜ ਗਈ ਹੈ ।
ਇੱਥੇ ਜਿਕਰਯੋਗ ਹੈ ਕਿ ਵਿਦੇਸ਼ ਦੀ ਧਰਤੀ ਤੇ ਜਾ ਕੇ ਵੱਸਣ ਦੀ ਭਾਵੇਂ ਤਮੰਨਾ ਹਰ ਇੱਕ ਦੀ ਹੈ ਤੇ ਪੰਜਾਬ ਦਾ ਨੋਜਵਾਨ ਵਰਗ ਲੱਖਾਂ ਰੁਪਏ ਖਰਚ ਕੇ ਵਿਦੇਸ਼ ਅਤੇ ਖਾਸ ਕਰਕੇ ਕੈਨੇਡਾ ਦੀ ਧਰਤੀ ਤੇ ਜਾ ਰਿਹਾ ਹੈ। ਕੈਨੇਡਾ ਪੜਨ ਗਏ ਵਿਦਿਅਰਥੀ ਅਤੇ ਉਸਦੇ ਮਾਪਿਆਂ ਨੂੰ ਇੱਕ ਆਸ ਉਮੀਦ ਹੁੰਦੀ ਹੈ ਕਿ ਕੈਨੇਡਾ ਦੀ ਧਰਤੀ ਤੇ ਜਾ ਉਹ ਆਪਣਾ ਕਰਜ ਵੀ ਉਤਾਰ ਦੇਵੇਗਾ ਅਤੇ ਅੱਗੇ ਵੀ ਉਨ੍ਹਾਂ ਦੀਆਂ ਕਮੀਆਂ ਦੂਰ ਹੋ ਜਾਣਗੀਆਂ ਪਰ ਅਜਿਹੀਆਂ ਘਟਨਾਵਾਂ ਪਿਛੋਂ ਮਾਪਿਆਂ ਨੂੰ ਵੀ ਮਰਿਆਂ ਬਰਾਬਰ ਕਰ ਦਿੰਦੀਆਂ ਹਨ ਤੇ ਅਜਿਹੀ ਖਬਰ ਸੁਣ ਜਾਂ ਦੇਖ ਕੇ ਕਲੇਜਾ ਬਾਹਰ ਆਉਣ ਲੱਗਦਾ ਹੈ।
0 comments:
एक टिप्पणी भेजें