Home > Untagged ਸ੍ਰੀ ਦੁਰਗਾ ਮਾਤਾ ਮੰਦਰ ਪਿਆਰਾ ਕਲੌਨੀ ਵਿਖੇ ਮਨਾਇਆ ਗੁਰੂ ਪੂਰਨਿਮਾ ਉਤਸਵ। ਸ੍ਰੀ ਦੁਰਗਾ ਮਾਤਾ ਮੰਦਰ ਪਿਆਰਾ ਕਲੌਨੀ ਵਿਖੇ ਮਨਾਇਆ ਗੁਰੂ ਪੂਰਨਿਮਾ ਉਤਸਵ। ਸ੍ਰੀ ਦੁਰਗਾ ਮਾਤਾ ਮੰਦਰ ਪਿਆਰਾ ਕਲੌਨੀ ਵਿਖੇ ਮਨਾਇਆ ਗੁਰੂ ਪੂਰਨਿਮਾ ਉਤਸਵ। ਬਰਨਾਲਾ, 13 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਸ੍ਰੀ ਦੁਰਗਾ ਮਾਤਾ ਮੰਦਰ ਪਿਆਰਾ ਕਲੋਨੀ ਵਿਖੇ ਗੁਰੂ ਪੂਰਨਿਮਾ ਉਤਸਵ ਮਨਾਇਆ ਗਿਆ । ਇਸ ਮੌਕੇ ਮੰਦਿਰ ਦੀ ਸੰਚਾਲਿਕਾ ਮਾਤਾ ਕਿਰਨ ਦੇਵਾ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਇਹ ਇਨ ਬਿਕਰਮੀ ਮਹੀਨੇ ਹਾੜ੍ਹ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਗੁਰੂ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਉਹ ਵਿਅਕਤੀ ਹੈ ਜੋ ਸਾਨੂੰ ਗਿਆਨ ਦੇ ਕੇ ਅੰਧਕਾਰ ਤੋਂ ਪ੍ਰਕਾਸ਼ ਵਿਚ ਲਿਆਉਂਦਾ ਹੈ। ਗੁਰੂ ਪੂਰਨਿਮਾ ਵਾਲੇ ਇਸ ਦਿਨ ਵੇਦ ਵਿਆਸ ਜੀ ਦੀ ਜੈਯੰਤੀ ਵੀ ਮਨਾਈ ਜਾਂਦੀ ਹੈ । ਮਹਾਂਰਿਸ਼ੀ ਵੇਦ ਵਿਆਸ ਜੀ ਸਾਰੇ 18 ਵੇਦਾਂ ਦੇ ਰਚਨਹਾਰ ਹਨ ਅਤੇ ਇਨ੍ਹਾਂ ਨੂੰ ਪਹਿਲੇ ਗੁਰੂ ਦਾ ਦਰਜਾ ਹਾਸਲ ਹੈ। ਇਸ ਉਤਸਵ ਨੂੰ ਵਿਆਸ ਪੂਰਨਿਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕਈ ਗ੍ਰਹਿਆਂ ਅਤੇ ਨਕਸ਼ਤਰਾਂ ਦਾ ਸ਼ੁੱਭ ਸੰਯੋਗ ਵੀ ਬਣ ਰਿਹਾ ਹੈ। ਸ਼ਾਸਤਰਾਂ ਅਨੁਸਾਰ ਗੁਰੂ ਪੂਰਨਿਮਾ ਦਾ ਵਿਸ਼ੇਸ਼ ਮਹੱਤਵ ਹੈ । ਇਸ ਦਿਨ ਗੁਰੂ ਪੂਜਨ ਕਰਨ ਨਾਲ ਅਨੇਕਾਂ ਤਰ੍ਹਾਂ ਦੇ ਲਾਭ ਪ੍ਰਾਪਤ ਹੁੰਦੇ ਹਨ । ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਵੇਦਾਂ ਦੀ ਸਿੱਖਿਆ ਮਹਾਂਰਿਸ਼ੀ ਵੇਦ ਵਿਆਸ ਜੀ ਨੇ ਦਿੱਤੀ ਸੀ । ਇਹ ਦਿਨ ਗੁਰੂਆਂ ਦੇ ਪੂਜਨ ਨੂੰ ਸਮਰਪਿਤ ਹੈ। ਅੱਜ ਦੇ ਦਿਨ ਪਵਿੱਤਰ ਨਦੀਆਂ ਚ ਇਸ਼ਨਾਨ ਕਰਨ ਅਤੇ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਅੱਜ ਦੇ ਦਿਨ ਗੁਰੂ ਤੋਂ ਇਲਾਵਾ ਪਰਿਵਾਰ ਦੇ ਵੱਡੇ ਮੈਂਬਰਾਂ ਮਾਤਾ ਪਿਤਾ , ਭਾਈ ਭੈਣ ਨੂੰ ਗੁਰੂ ਬਰਾਬਰ ਮੰਨ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ। ਇਸ ਮੌਕੇ ਕੇਵਲ ਕ੍ਰਿਸ਼ਨ , ਹੇਮਰਾਜ ਵਰਮਾ ਸਤਪਾਲ ਸੱਤੀ, ਮਹਿੰਦਰ ਪਾਲ ਗਰਗ, ਮੋਨਿਕਾ ਗਰਗ, ਅਸ਼ਵਨੀ ਸ਼ਰਮਾ , ਸਰੂਪ ਚੰਦ ਵਰਮਾ , ਬਬੀਤਾ ਜਿੰਦਲ ਆਦਿ ਅਨੇਕਾਂ ਹੋਰ ਭਗਤਜਨ ਹਾਜ਼ਰ ਸਨ। Title : ਸ੍ਰੀ ਦੁਰਗਾ ਮਾਤਾ ਮੰਦਰ ਪਿਆਰਾ ਕਲੌਨੀ ਵਿਖੇ ਮਨਾਇਆ ਗੁਰੂ ਪੂਰਨਿਮਾ ਉਤਸਵ। Posted by : Visit www.hindi.men for more Date : जुलाई 13, 2022 Labels :
0 comments:
एक टिप्पणी भेजें