ਈਟੀਟੀ ਪਾਸ ਈ ਵੀ ਐਸ ਅਧਿਆਪਕਾਂ ਨਾਲ ਅਨਿਆਏ ਕਿਓਂ ?
ਕਮਲੇਸ਼ ਗੋਇਲ ਖਨੌਰੀ
ਖਨੌਰੀ 13 ਜੁਲਾਈ - ਪੰਜਾਬ ਸਰਕਾਰ ਨੇ 2364 ਈਟੀਟੀ ਪਾਸ ਅਧਿਆਪਕਾਂ ਨੂੰ ਸਟੇਸ਼ਨ ਐਲਾਨ ਕਰ ਦਿੱਤੇ ਪਰ ਸਟੇਸ਼ਨ ਐਲਾਨ ਕਰਨ ਸਮੇਂ ਈ ਵੀ ਐਸ ਵਾਲਿਆਂ ਨਾਲ ਸਰੇਆਮ ਧੱਕਾ ਕੀਤਾ ਗਿਆ l ਸੈਂਟਰ ਦੀ ਭਾਜਪਾ ਸਰਕਾਰ ਨੇ ਜਿਹੜੇ ਜਨਰਲ ਵਰਗ ਦੇ ਗਰੀਬ ਲੋਕ ਸਨ ਭਾਵ ਜਿੰਨ੍ਹਾਂ ਲੋਕਾਂ ਦੀ ਆਮਦਨ ਅੱਠ ਲੱਖ ਤੋਂ ਘੱਟ ਸੀ , ਉਨਾਂ ਨੂੰ ਈ ਵੀ ਐਸ ਸਰਟੀਫ਼ਿਕੇਟ ਜਾਰੀ ਕੀਤੇ ਗਏ l ਹੁਣ ਜਦੋਂ 6635 ਈਟੀਟੀ ਪਾਸ ਅਧਿਆਪਕਾਂ ਨੂੰ ਸਟੇਸ਼ਨ ਐਲਾਨੇ ਗਏ ਤਾਂ ਪਹਿਲਾਂ ਤਾਂ ਸਾਰੇ ਹਰਿਆਣੇ ਦੇ ਅਧਿਆਪਕਾਂ ਪਹਿਲ ਦੇ ਅਧਾਰ ਤੇ ਸਟੇਸ਼ਨ ਦਿੱਤੇ ਗਏ l ਕਿਉਂਕਿ ਅਗਲੇ ਸਾਲ ਹਰਿਆਣੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹਨ l ਫਿਰ ਜਨਰਲ ਵਰਗ ਭਾਵੇਂ ਉਸ ਦੇ ਨੰਬਰ ਘੱਟ ਹਨ l ਉਂਨਾਂ ਨੂੰ ਸਟੇਸ਼ਨ ਦਿੱਤੇ ਗਏ l ਈ ਵੀ ਐਸ ਵਾਲੇ ਭਾਵੇਂ ਉਹ ਟੋਪਰ ਹਨ l ਉਨਾਂ ਨੂੰ ਦੋ ਦੋ ਤਿੰਨ ਤਿੰਨ ਸੋ ਕਿਲੋਮੀਟਰ ਦੂਰ ਸੁੱਟ ਦਿੱਤਾ ਕਿਉਂਕਿ ਉਹ ਗਰੀਬ ਹਨ l ਉਨਾਂ ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਸਿਖਿਆ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਨੰਬਰਾਂ ਤੇ ਅਧਾਰ ਤੇ ਸਟੇਸ਼ਨ ਦੇਣ ਤੇ ਗਰੀਬ ਅਧਿਆਪਕਾਂ ਨਾਲ ਇੰਨਸਾਫ ਕਰਨ l
0 comments:
एक टिप्पणी भेजें