ਮੱਤੇਵਾਡ਼ਾ ਪ੍ਰੋਜੈਕਟ ਰੱਦ ਕਰਨਾ ਦਾ ਫੈਸਲਾ ਬਹੁਤ ਹੀ ਸ਼ਲਾਘਾਯੋਗ-ਰਾਜ ਸਿੰਘ ਰਾਜੂ,
ਕੁਲਦੀਪ ਸਿੰਘ
ਬਰਨਾਲਾ, 12 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ)
ਮੁੱਖ ਮੰਤਰੀ ਭਗਵੰਤ ਮਾਨ ਨੇ ਮੱਤੇਵਾਡ਼ਾ ਟੈਕਸਟਾਈਲ ਪਾਰਕ ਪ੍ਰਾਜੈਕਟ ਨੂੰ ਰੱਦ ਕਰਨ ਦੇ ਐਲਾਨ ਨੂੰ ਸ਼ਲਾਘਾਯੋਗ ਕਦਮ ਅਤੇ ਵਾਤਾਵਰਨ ਪੱਖੀ ਕਰਾਰ ਦਿੰਦਿਆਂ ਸਮਾਜ ਸੇਵੀ ਰਾਜ ਸਿੰਘ ਰਾਜੂ ਨੇ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਰੋਕਣ ਅਤੇ ਸੂਬੇ ਨੂੰ ਮੁਡ਼ ਹਰਾ ਬਣਾਉਣ ਲਈ ਇਹ ਫੈਸਲਾ ਲਾਹੇਵੰਦ ਸਾਬਿਤ ਹੋਵੇਗਾ। ਇਹ ਫੈਸਲੇ ਦਾ ਸਵਾਗਤ ਕਰਦਿਆਂ ਸਮਾਜ ਸੇਵੀ ਰਾਜ ਸਿੰਘ ਰਾਜੂ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਪਾਣੀ, ਜੰਗਲ ਅਤੇ ਹਵਾ ਦੀ ਰਾਖੀ ਲਈ ਸੂਬੇ ਨੂੰ ਖੁਸ਼ਹਾਲ ਬਣਾਉਣ ਅਤੇ ਪ੍ਰਦੂਸ਼ਨ ਨੂੰ ਘੱਟ ਕਰਨ ਲਈ ਵਚਨਬੱਧਤਾ ਵਾਲਾ ਹੈ ਅਤੇ ਆਮ ਜਨਤਾ ਦੀਆਂ ਜਾਇਜ਼ ਚਿਤਾਵਾਂ ਪ੍ਰਤੀ ਮੁੱਖ ਮੰਤਰੀ ਮਾਨ ਦੀ ਦ੍ਰਿਡ਼ਤਾ ਅਤੇ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਸੂਬੇ ਵਿੱਚ ਮੌਜੂਦਾ ਵਾਤਾਵਰਨ ਦੀ ਖਰਾਬ ਹਾਲਤ ਲਈ ਕਾਂਗਰਸ, ਅਕਾਲੀਆਂ ਤੇ ਭਾਜਪਾ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਕਿਹਾ ਕਿ ਇਨ੍ਹਾਂ ਨੇ ਪੰਜਾਬ ਦੇ ਪਾਣੀਆਂ ਅਤੇ ਜੰਗਲਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵੇਚ ਕੇ ਰੱਖ ਦਿੱਤਾ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆ ਇਹ ਫੈਸਲਾ ਬਹੁਤ ਹੀ ਦਲੇਰਾਨਾ ਫੈਸਲਾ ਹੈ।
0 comments:
एक टिप्पणी भेजें