ਭਾਜਪਾ ਦੀ ਹੋਈ ਮੀਟਿੰਗ
ਭਾਜਪਾ ਜ਼ਿਲ੍ਹਾ ਬਰਨਾਲਾ ਦੇ ਮੰਡਲ ਠੀਕਰੀਵਾਲਾ ਵਿੱਚ ਮੰਡਲ ਪ੍ਧਾਨ ਸ਼ੀ੍ ਕਿ੍ਸ਼ਨ ਸਿੰਘ ਜੀ ਦੀ ਅਗਵਾਈ ਹੇਠ ਮੰਡਲ ਕਾਰਜਕਾਰਨੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪ੍ਰਧਾਨ ਸ਼੍ਰੀ ਯਾਦਵਿੰਦਰ ਸ਼ੰਟੀ ਜੀ ਵਿਸ਼ੇਸ਼ ਤੌਰ ਤੇ ਆਏ। ਇਸ ਮੀਟਿੰਗ ਵਿੱਚ ਸੂਬਾ ਕਾਰਜਕਾਰਨੀ ਮੈਬਰ ਸ. ਗੁਰਸ਼ਰਨ ਸਿੰਘ ਜੀ,ਜ਼ਿਲ੍ਹਾ ਜਨਰਲ ਸਕਤਰ ਸ.ਪਰਵਿੰਦਰ ਖੁਰਮੀ ਜੀ ਅਤੇ ਸ. ਗੁਰਦਰਸ਼ਨ ਬਰਾੜ ਜੀ ਵਿਸ਼ੇਸ਼ ਤੌਰ ਤੇ ਹਾਜਿਰ ਰਹੇ।ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸ਼੍ਰੀ ਯਾਦਵਿੰਦਰ ਸ਼ੰਟੀ ਜੀ ਨੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਅਤੇ ਮਾਨਯੋਗ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵਲੋਂ ਹਰ ਵਰਗ ਲਈ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਲਈ ਸਮੂਹ ਕਾਰਜਕਰਤਾਵਾਂ ਨੂੰ ਪੇ੍ਰਿਤ ਕੀਤਾ। ਮੰਡਲ ਦੇ ਸਮੂਹ ਕਾਰਜਕਰਤਾਵਾਂ ਨੇ ਬਹੁਤ ਹੀ ਜ਼ੋਸ਼ ਨਾਲ ਭਾਜਪਾ ਜਿੰਦਾਬਾਦ ਦੇ ਨਾਹਰੇ ਲਾਕੇ ਜ਼ਿਲ੍ਹਾ ਪ੍ਰਧਾਨ ਜੀ ਦੇ ਦਿਤੇ ਦਿਸ਼ਾ ਨਿਰਦੇਸ਼ਾਂ ਨੂੰ ਜਲਦ ਪੂਰਾ ਕਰਨ ਦਾ ਵਾਅਦਾ ਕੀਤਾ। ਮੀਟਿੰਗ ਵਿੱਚ ਸਮੂਹ ਕਾਰਜਕਰਤਾਵਾਂ ਦਾ ਜ਼ੋਸ਼ ਵੇਖਣ ਨੂੰ ਹੀ ਬਣਦਾ ਸੀ।
0 comments:
एक टिप्पणी भेजें