* ਪਰਿਵਾਰ ਨਿਯੋਜਨ ਦਾ ਅਪਨਾਓ ੳਪਾਏ , ਲਿਖੋ ਤਰੱਕੀ ਦਾ ਨਵਾਂ ਅਧਿਆਏ " ਸਲੋਗਨ ਤਹਿਤ ਮਨਾਇਆ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ
ਕਮਲੇਸ਼ ਗੋਇਲ ਖਨੌਰੀ
ਖਨੌਰੀ- ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਸੰਗਰੂਰ ਡਾ: ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਗੋਬਿੰਦ ਟੰਡਨ ਦੀ ਯੋਗ ਅਗੁਵਾਈ ਹੇਠ ਸਿਹਤ ਬਲਾਕ ਮੂਨਕ ਵਿੱਚ 75ਵੇਂ ਆਜਾਦੀ ਦੇ ਅਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਸਿਹਤ ਬਲਾਕ ਮੂਨਕ ਵਿੱਚ ਸਥਾਨਕ ਸਰਕਾਰੀ ਹਸਪਤਾਲ ਅਤੇ ਇਸ ਅਧੀਨ ਸਬ ਸੈਂਟਰਾਂ ਵਿੱਚ "ਪਰਿਵਾਰ ਨਿਯੋਜਨ ਦਾ ਅਪਨਾਓ ੳਪਾਏ , ਲਿਖੋ ਤਰੱਕੀ ਦਾ ਨਵਾਂ ਅਧਿਆਏ " ਨਾਅਰੇ ਤਹਿਤ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ. ਈ. ਸੀ./ਬੀ. ਸੀ. ਸੀ ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਦੱਸਿਆ ਕਿ ਦਿਨੋਂ ਦਿਨ ਵਧ ਰਹੀ ਅਬਾਦੀ ਚਿੰਤਾ ਦਾ ਵਿਸ਼ਾ ਹੈ ਅਤੇ ਅਬਾਦੀ ਦੇ ਵਾਧੇ ਦੀ ਰੋਕਥਾਮ ਲਈ ਓਪਰਾਲੇ ਵਜੋਂ 11 ਜੁਲਾਈ ਤੋਂ 24 ਜੁਲਾਈ ਤੱਕ ਅਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ , ਜਿਸ ਤਹਿਤ ਪਰਿਵਾਰ ਨਿਯੋਜਨ ਸਬੰਧੀ ਕੈਂਪ ਲਗਾਏ ਜਾ ਰਹੇ ਹਨ l ਇਸ ਦੌਰਾਨ ਯੋਗ ਜੋੜੇ ਸਥਿਰ ਪਰਿਵਾਰ ਰੱਖਣ ਲਈ ਸਥਾਈ ਜਾਂ ਅਸਥਾਈ ਤਰੀਕੇ ਅਪਣਾ ਸਕਦੇ ਹਨ । ਓਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਮੁਲਾਜਮਾ ਵੱਲੋਂ ਨਸਬੰਦੀ ਲਈ , ਪੰਦਰਵਾੜੇ ਤਹਿਤ ਖੇਤਰ ਦੇ ਲੋਕਾਂ ਨੂੰ ਨਸਬੰਦੀ ਕਰਵਾਉਣ ਲਈ ਪ੍ਰੇਰਿਤ ਅਤੇ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਕੈਂਪ ਦੌਰਾਨ ਨਸਬੰਦੀ ਅਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਨਸਬੰਦੀ ਦੇ ਮੁਫਤ ਅਪ੍ਰੇਸ਼ਨ ਕਰਨਗੇ। ਨਸਬੰਦੀ ਕਰਵਾਉਣ ਨਾਲ ਸ਼ਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮਜੋਰੀ ਨਹੀਂ ਹੁੰਦੀ।
0 comments:
एक टिप्पणी भेजें