*ਸਮਾਰਟ ਸਕੂਲ ਫ਼ੀਲਖ਼ਾਨਾ ਨੇ ਬਲਾਕ ਪੱਧਰੀ ਸਕਿੱਟ ਮੁਕਾਬਲੇ ਵਿੱਚ ਮਿਡਲ ਪੱਧਰ ਤੇ ਪਹਿਲਾ ਅਤੇ ਸਕੈਡੰਰੀ ਪੱਧਰ ਤੇ ਦੂਜਾ ਸਥਾਨ ਪ੍ਰਾਪਤ ਕੀਤਾ*
ਖਨੌਰੀ 11 ਜੁਲਾਈ- 75 ਸਾਲਾ ਅਜ਼ਾਦੀ ਦਿਵਸ ਨੂੰ ਸਮਰਪਿਤ ਬਲਾਕ ਪੱਧਰੀ
ਸਕਿੱਟ ਮੁਕਾਬਲੇ ਦਾ ਆਯੋਜਨ ਸਮਾਰਟ ਸਕੂਲ ਫ਼ੀਲਖ਼ਾਨਾ ਵਿਖੇ ਕੀਤਾ ਗਿਆ। ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਨੇ ਦੱਸਿਆ ਕਿ ਸਮੂਹ ਭਾਗ ਲੈਣ ਵਾਲੀ ਟੀਮਾਂ ਨੇ ਪੁਰੀ ਤਨਦੇਹੀ ਨਾਲ ਸਕਿੱਟਾਂ ਦੀ ਪੇਸ਼ਕਾਰੀ ਕੀਤੀ। ਸਕਿੱਟ ਮੁਕਾਬਲਾ ( ਮਿਡਲ ਵਰਗ ) ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ੀਲਖ਼ਾਨਾ ਨੇ ਪ੍ਰਾਪਤ ਕੀਤਾ। ਸਕਿੱਟ ਮੁਕਾਬਲਾ(ਸੈਕੰਡਰੀ ਵਰਗ) ਪਹਿਲਾ ਸਥਾਨ ਸਰਕਾਰੀ ਵਿਕਟੋਰੀਆ ਸਕੂਲ ਪਟਿਆਲਾ, ਦੂਜਾ ਸਥਾਨ ਸਮਾਰਟ ਸਕੂਲ ਫ਼ੀਲਖ਼ਾਨਾ ਅਤੇ ਤੀਜਾ ਸਥਾਨਸ ਸਰਕਾਰੀ ਸਕੂਲ ਓਲਡ ਪੁਲਿਸ ਲਾਇਨ ਨੇ ਪ੍ਰਾਪਤ ਕੀਤਾ।
ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਨੇ ਜੇਤੂ
ਮੁਬਾਰਕਾਂ ਦਿੱਤੀਆਂ। ਇਸ ਮੌਕੇ ਤੇ ਮੈਡਮ ਪਰਮਿੰਦਰ ਕੌਰ , ਮੈਡਮ ਸਪਨਾ ਸੇਠੀ , ਮੈਡਮ ਚਰਨਦੀਪ ਕੌਰ ਅਤੇ ਮੈਡਮ ਪਰਮਜੀਤ ਕੌਰ ਆਦਿ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ।
0 comments:
एक टिप्पणी भेजें