ਹਰਿਆਵਲ ਮੁਹਿੰਮ ਲਈ ਸਟੇਟ ਐਵਾਰਡੀ ਅਧਿਆਪਕਾ ਵੱਲੋਂ 31 ਹਜ਼ਾਰ ਦੀ ਰਾਸ਼ੀ ਭੇਟ
ਬਰਨਾਲਾ, 11 ਜੁਲਾਈ )ਸੁਖਵਿੰਦਰ ਸਿੰਘ ਭੰਡਾਰੀ)
ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵੱਲੋਂ ਬਰਨਾਲੇ ਨੂੰ ਹਰਿਆ ਭਰਿਆ ਬਣਾਉਣ ਲਈ ਚਲਾਈ ਹਰਿਆਵਲ ਮੁਹਿੰਮ ਤਹਿਤ ਸਟੇਟ ਐਵਾਰਡੀ ਅਧਿਆਪਕਾ ਵੱਲੋਂ ਆਪਣਾ ਯੋਗਦਾਨ ਪਾਉਂਦੇ ਹੋਏ 31 ਹਜ਼ਾਰ ਰੁਪਏ ਨੋਡਲ ਅਫਸਰ ਕਮ ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੂੰ ਭੇਟ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਈਓ ਤੂਰ ਨੇ ਕਿਹਾ ਕਿ ਗਰੀਨ ਬਰਨਾਲਾ ਮੁਹਿੰਮ ਤਹਿਤ ਜ਼ਿਲੇ ਦੇ ਸਕੂਲਾਂ ਵਿੱਚ ਪੌਦੇ ਲਾਉਣ ਲਈ ਟੋਏ ਪੁੱਟੇ ਜਾ ਰਹੇ ਹਨ ਤੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਬਾਬਾ ਆਲਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਸਟੇਟ ਐਵਾਰਡੀ ਮੈਡਮ ਰੁਪਿੰਦਰਜੀਤ ਕੌਰ ਵੱਲੋਂ ਬੂਟੇ ਲਗਾਉਣ ਲਈ 31000 ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਉਨਾਂ ਕਿਹਾ ਕਿ ਪੌਦੇ ਲਗਾ ਕੇ ਵਾਤਾਵਰਣ ਬਚਾਉਣਾ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੈ। ਮੈਡਮ ਰੁਪਿੰਦਰਜੀਤ ਕੌਰ ਨੇ ਕਿਹਾ ਕਿ ਉਨਾਂ ਨੇ ਸਮਾਜ ਅਤੇ ਵਾਤਾਵਰਣ ਦੀ ਰੱਖਿਆ ਪ੍ਰਤੀ ਆਪਣਾ ਮੁਢਲਾ ਫਰਜ਼ ਸਮਝਦੇ ਹੋਏ ਆਪਣਾ ਯੋਗਦਾਨ ਪਾਇਆ ਹੈ। ਇਸ ਮੌਕੇ ਸਟੈਨੋ ਮਨਜੀਤ ਕੌਰ, ਡੀਐਮ ਕਮਲਦੀਪ, ਪ੍ਰਾਇਮਰੀ ਵਿੰਗ ਕੋਅਰਡੀਨੇਟਰ ਕੁਲਦੀਪ ਭੁੱਲਰ, ਡੀਐਮ ਮਹਿੰਦਰਪਾਲ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਹਾਜ਼ਰ ਸਨ।
0 comments:
एक टिप्पणी भेजें