ਬੇਮੌਸਮੀ ਬਾਰਿਸ਼ ਤੋ ਬਾਅਦ ਮੰਡੀਆ ਵਿੱਚ ਪਏ ਝੋਨੇ ਨੂੰ ਤੁਰੰਤ ਖਰੀਦਣ ਦੇ ਅਧਿਕਾਰੀਆ ਨੂੰ ਨਿਰਦੇਸ਼ ਚੈਅਰਮੈਨ ਸੁਰਜੀਤ ਸਿੰਘ ਫੁੱਲਰਵੰਨ
ਮਮਦੋਟ 25 ਅਕਤੂਬਰ (ਲਛਮਣ ਸਿੰਘ ਸੰਧੂ) ਪੰਜਾਬ ਦੇ ਬਾਰਡਰ ਪੱਟੀ ਤੇ ਪਈ ਬਾਰਿਸ਼ ਤੇ ਗੜੇਮਾਰੀ ਨੇ ਕਿਸਾਨਾ ਦੀ ਪੁੱਤਾ ਵਾਂਗ ਪਾਲੀ ਫਸਲ ਨੂੰ ਗੜੇਮਾਰੀ ਨੇ ਤਬਾਹ ਕਰ ਕਿ ਰੱਖ ਦਿੱਤਾ ਹੈ ਤੇ ਕਿਸਾਨਾ ਵਿੱਚ ਪੂਰੀ ਚਿੰਤਾ ਪਾਈ ਜਾ ਰਹੀ ਹੈ ਤੇ ਪਹਿਲਾ ਹੀ ਝਾੜ ਘੱਟ ਨਿਕਲਣ ਕਰਕੇ ਕਿਸਾਨ ਆਰਥਿਕ ਮੰਦੀ ਵਿੱਚੋ ਗੁਜਰ ਰਿਹਾ ਸੀ ਉਪਰ ਤੋ ਗੜੇਮਾਰੀ ਤੇ ਭਾਰੀ ਬਾਰਿਸ਼ ਨੇ ਕਿਸਾਨ ਝੰਬ ਕਿ ਰੱਖ ਦਿੱਤੇ ਹਨ ਤੇ ਜੋ ਝੋਨਾ ਮੰਡੀਆ ਵਿੱਚ ਆਇਆ ਹੈ ਉਹ ਵੀ ਰੁਲਣ ਦੇ ਅਸਾਰ ਹਨ ਮਮਦੋਟ ਦੇ ਆਸ-ਪਾਸ ਝੋਨੇ ਦੀ ਕਟਾਈ ਪੂਰੇ ਜੋਰ ਤੇ ਸੀ ਤੇ ਮੰਡੀਆ ਵਿੱਚ ਝੋਨੇ ਦੇ ਅਬਾਰ ਲੱਗੇ ਪਏ ਸੀ ਪਰ ਬਾਰਿਸ਼ ਨੇ ਸਾਰੇ ਕੰਮ ਠੱਪ ਕਰ ਕਿ ਰੱਖ ਦਿੱਤੇ ਇਸ ਸਬੰਧੀ ਜਦੋਂ ਮਮਦੋਟ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਫੁਲਰਵਨ ਨੂੰ ਮੰਡੀਆ ਵਿੱਚ ਪਏ ਝੋਨੇ ਦੀ ਖਰੀਦ ਸਬੰਧੀ ਪੁੱਛਿਆ ਤਾ ਉਹਨਾ ਨੇ ਵੀ ਚਿੰਤਤ ਹੁੰਦੇ ਹੋਏ ਕਿਆ ਕਿ ਇਸ ਬਾਰਿਸ਼ ਤੇ ਗੜੇਮਾਰੀ ਨੇ ਕਿਸਾਨਾ ਦਾ ਬਹੁਤ ਨੁਕਸਾਨ ਕੀਤਾ ਹੈ ਤੇ ਉਪਰ ਤੋ ਝਾੜ ਵੀ ਘੱਟ ਆ ਪਰ ਜੋ ਝੋਨਾ ਮੰਡੀਆ ਵਿੱਚ ਪਿਆ ਹੈ ਉਸ ਸਬੰਧੀ ਸਾਰੇ ਅਧਿਕਾਰੀਆ ਨੂੰ ਬੁਲਾਇਆ ਹੈ ਤੇ ਝੋਨੇ ਦੀ ਖਰੀਦ ਤੁਰੰਤ ਸੁਰੂ ਕਰਵਾ ਦਿੱਤੀ ਜਾਵੇਗੀ ਤੇ ਕਿਸਾਨਾ ਨੂੰ ਮੰਡੀਆ ਵਿੱਚ ਕੋਈ ਮੁਸ਼ਕਿਲ ਨੀ ਆਉਣ ਦਿੱਤੀ ਜਾਵੇਗੀ ਨਾਲ ਹੀ ਉਨ੍ਹਾ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਕਿਸਾਨਾ ਦੀ ਫਸਲ ਦਾ ਜੋ ਨੁਕਸਾਨ ਹੋਇਆ ਉਸ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਡੀ ਏ ਪੀ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ ਤਾ ਜੋ ਕਿਸਾਨ ਆਪਣੀ ਕਣਕ ਦੀ ਫਸਲ ਸਹੀ ਸਮੇਂ ਤੇ ਬੀਜ ਸਕਣ ਇਸ ਮੌਕੇ ਉਨ੍ਹਾ ਨਾਲ ਸੇਕਟਰੀ ਮਾਰਕੀਟ ਕਮੇਟੀ 'ਹਰਜੀਤ ਸਿੰਘ ਸੰਧੂ ਅਕਾਊਂਟੈਂਟ ਸੰਜੇ ਕੁਮਾਰ ਤੇ ਹੋਰ ਅਧਿਕਾਰੀ ਮੌਜੂਦ ਸਨ ।

0 comments:
एक टिप्पणी भेजें