ਪੰਜਾਬ ਵਿੱਚ ਭਾਜਪਾ ਦੀ ਦਿਨ ਬਦਿਨ ਵਧਦੀ ਹਰਮਨਪਿਆਰਤਾ
ਵਿਰੋਧੀ ਪਾਰਟੀਆਂ ਨੂੰ ਹਜਮ ਨਹੀਂ ਆ ਰਹੀ ਬਿਨਾ ਬਜਾਹ ਕਰ ਰਹੇ ਨੇ ਭਾਜਪਾ ਨੂੰ ਬਦਨਾਮ - ਸਿੱਧੂ
ਬਰਨਾਲਾ 25 ਨਵੰਬਰ ਵਿਰੋਧੀ ਪਾਰਟੀਆਂ ਖਾਸ ਕਰਕੇ ਆਮ ਆਦਮੀ ਪਾਰਟੀ ਬਿਨਾ ਵਜਾਹ ਭਾਜਪਾ ਖਿਲਾਫ ਝੂਠਾ ਪ੍ਰਚਾਰ ਕਰਕੇ ਪਾਰਟੀ ਦੇ ਅਕਸ ਨੂੰ ਖਰਾਬ ਕਰਨਾ ਚਾਹੁੰਦੇ ਹਨ ਬਿਹਾਰ ਵਿੱਚ ਭਾਜਪਾ ਦੀ ਹੋਈ ਰਿਕਾਰਡ ਤੋੜ ਜਿੱਤ ਨੇ ਵਿਰੋਧੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਅਤੇ ਇਹ ਸਾਰੀਆਂ ਪਾਰਟੀਆਂ ਘਬਰਾਹਟ ਵਿੱਚ ਹਨ ਕੇ ਕਿਤੇ ਭਾਜਪਾ ਪੰਜਾਬ ਵਿੱਚ 27 ਵਿੱਚ ਸਰਕਾਰ ਨਾ ਬਣਾ ਲਵੇ ਇਹ ਵਿਚਾਰ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਕੇ ਪ੍ਰਗਟ ਕੀਤੇ ਉਹਨਾਂ ਕਿਹਾ ਚੰਡੀਗੜ ਪੰਜਾਬ ਦਾ ਹੈ ਪੰਜਾਬ ਦਾ ਸੀ ਅਤੇ ਪੰਜਾਬ ਦਾ ਹੀ ਰਹੇਗਾ ਪੰਜਾਬ ਭਾਜਪਾ ਦਾ ਹਰ ਇਕ ਲੀਡਰ ਅਤੇ ਵਰਕਰ ਪੰਜਾਬ ਦੇ ਹੱਕਾਂ ਦੀ ਡਟ ਕੇ ਰਾਖੀ ਕਰੇਗਾ ਉਹਨਾਂ ਕਿਹਾ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ ਅਤੇ ਪਾਰਟੀ ਨੂੰ ਸਮਰਪਿਤ ਲੀਡਰ ਹਨ ਜਿਨਾ ਨੇ ਅਜੇ ਤੱਕ ਹੋਰ ਤਾਂ ਕੀ ਆਪਣਾ ਨਿੱਜੀ ਰੈਣਬਸੇਰਾ ਭੀ ਨਹੀਂ ਬਣਾਇਆ ਦੂਜੇ ਪਾਸੇ ਵਿਰੋਧੀ ਪਾਰਟੀਆ ਦੇ ਆਗੂ ਅਰਬਾ ਖਰਬਾ ਦੇ ਮਾਲਕ ਹਨ ਸਿੱਧੂ ਨੇ ਖੁਸ਼ੀ ਦਾ ਇਜਹਾਰ ਕੀਤਾ ਕੇ ਪੰਜਾਬ ਦੇ ਲੋਕਾ ਨੇ ਹੁਣ ਆਪਣਾ ਮਨ ਭਾਜਪਾ ਦੇ ਹੱਕ ਵਿੱਚ ਉਬਣਾਉਣਾ ਸੁਰੂ ਕਰ ਦਿੱਤਾ ਹੈ ਅਤੇ ਸੋਚ ਰਹੇ ਹਨ ਕਿ 27 ਵਿੱਚ 5 ਸਾਲ ਲਈ ਭਾਜਪਾ ਨੂੰ ਇਕ ਮੌਕਾ ਦਿੱਤਾ ਜਾਵੇ ਇਹੀ ਵੱਡੀ ਗੱਲ ਹੈ ਜਿਹੜੀ ਵਿਰੋਧੀ ਪਾਰਟੀਆ ਨੂੰ ਹਜ਼ਮ ਨਹੀਂ ਆ ਰਹੀ ਸਿੱਧੂ ਨੇ ਪੰਜਾਬ ਦੇ ਸੂਝਵਾਨ ਲੋਕਾ ਨੂੰ ਅਪੀਲ ਕੀਤੀ ਕਿ ਉਹ ਵਿਰੋਧੀ ਧਿਰਾਂ ਦੇ ਝੂਠੇ ਪ੍ਰਚਾਰ ਨੂੰ ਅੱਖੋ ਪਰੋਖੇ ਕਰਕੇ ਪੰਜਾਬ ਦੇ ਵੱਡੇ ਹਿਤਾਂ ਲਈ ਸੂਬੇ ਵਿੱਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਤਾਕਿ ਭਾਜਪਾ ਦੀ ਸੂਬਾ ਸਰਕਾਰ ਕੇਦਰ ਦੀ ਭਾਜਪਾ ਸਰਕਾਰ ਤੋ ਵੱਧ ਤੋਂ ਵੱਧ ਮੱਦਦ ਲਿਆ ਕੇ ਪੰਜਾਬ ਰਾਜ ਨੂੰ ਸਹੀ ਦਿਸ਼ਾ ਵਿੱਚ ਤਰੱਕੀ ਦੇ ਰਾਹ ਤੇ ਤੋਰਿਆ ਜਾ ਸਕੇ ਅਤੇ ਪੰਜਾਬ ਨੂੰ ਕਰੋੜਾ ਦੇ ਕਰਜ਼ ਅਤੇ ਨਸਿਆ ਵਰਗੀ ਅਲਾਮਤ ਤੋਂ ਛੁਟਕਾਰਾ ਮਿਲ ਸਕੇ।
ਫੋਟੋ - ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਪ੍ਰੈਸ ਨੋਟ ਜਾਰੀ ਕਰਦੇ ਹੋਏ।

0 comments:
एक टिप्पणी भेजें