ਸ਼੍ਰੀ ਧਰਮਪਾਲ ਸ਼ਰਮਾ ਜੀ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ
ਸੁਨਾਮ ਸ਼ਹੀਦ ਊਧਮ ਸਿੰਘ ਵਾਲਾ
ਬੀਤੇ ਦਿਨੀ ਸ਼੍ਰੀ ਬ੍ਰਾਹਮਣ ਸਭਾ ਪੰਜਾਬ ਰਜਿ. ਦੇ ਪ੍ਰਧਾਨ ਸ੍ਰੀ ਸ਼ੇਖਰ ਸ਼ੁਕਲਾ ਜੀ ਵੱਲੋਂ ਭਗਵਾਨ ਪਰਸੂਰਾਮ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਡਾਕਟਰ ਧਰਮਪਾਲ ਸ਼ਰਮਾ ਜੀ ਦੀ ਅੰਤਿਮ ਅਰਦਾਸ ਵਿੱਚ ਪਹੁੰਚ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਉਹਨਾਂ ਦੇ ਨਾਲ ਆਰਗੇਨਾਈਜੇਸ਼ਨ ਸੈਕਟਰੀ ਸ੍ਰੀ ਸੁਰਿੰਦਰ ਲਖਨਪਾਲ ਮੋਹਾਲੀ, ਬ੍ਰਾਹਮਣ ਸਭਾ ਸੁਨਾਮ ਇਕਾਈ ਦੇ ਪ੍ਰਧਾਨ ਸ੍ਰੀ ਰੁਪਿੰਦਰ ਭਾਰਦਵਾਜ ਰਿਟਾਇਰਡ ਐਸ ਪੀ, ਸੈਕਟਰੀ ਮਾਸਟਰ ਭੂਸ਼ਣ ਸ਼ਰਮਾ, ਐਡਵੋਕੇਟ ਰਜੇਸ਼ ਬਤਿਸ ,ਕੁਲਵੰਤ ਰਾਏ ਸ਼ਰਮਾ ਪਾਤੜਾਂ, ਐਡਵੋਕੇਟ ਰਮੇਸ਼ ਕੁਮਾਰ, ਮਾਸਟਰ ਭਾਰਤ ਹਰੀ ਸ਼ਰਮਾ, ਕਮਲਜੀਤ ਬਿੱਟੂ ਪਾਤੜਾਂ, ਦੇਸ ਰਾਜ ਸ਼ਰਮਾ ਪਾਤੜਾਂ ,ਜੀਵਨ ਸ਼ੈਲੀ ਪਾਤੜਾਂ, ਦਵਿੰਦਰ ਸ਼ਰਮਾ ਰਾਮਪੁਰਾ ਫੂਲ, ਹਰ ਭਗਵਾਨ ਸ਼ਰਮਾ ਪਾਤੜਾਂ, ਸੁਖਵਿੰਦਰ ਮਾਨ ਰਾਮਪੁਰਾ ਫੂਲ, ਸੰਤ ਸਮਾਜ ਪੰਜਾਬ ਦੇ ਪ੍ਰਧਾਨ ਕਾਹਨ ਦਾਸ ਬਾਵਾ ਨੇ ਵੀ ਸ਼੍ਰੀ ਧਰਮਪਾਲ ਸ਼ਰਮਾ ਜੀ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ
ਇਸ ਮੌਕੇ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਦੇ ਚੇਅਰਮੈਨ ਖਨਮੁੱਖ ਭਾਰਤੀ ਨੇ ਡਾਕਟਰ ਧਰਮਪਾਲ ਸ਼ਰਮਾ ਨੂੰ ਸੱਚੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਸਾਰੇ ਬ੍ਰਾਹਮਣ ਇੱਕ ਝੰਡੇ ਹੇਠ ਇਕੱਠੇ ਹੁੰਦੇ ਹਨ ਤਾਂ ਮੈਂ ਅੱਜ ਹੀ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ ਅਤੇ ਭਗਵਾਨ ਪਰਸੂਰਾਮ ਬ੍ਰਾਹਮਣ ਸਭਾ ਪੰਜਾਬ ਭੰਗ ਕਰਨ ਦਾ ਐਲਾਨ ਕਰਦਾ ਹਾਂ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸ਼ੇਖਰ ਸ਼ੁਕਲਾ ਜੀ ਨੇ ਕਿਹਾ ਕਿ ਉਹ ਜਲਦੀ ਹੀ ਇੱਕ ਤਾਲਮੇਲ ਕਮੇਟੀ ਬਣਾ ਕੇ ਇਕੱਠੇ ਹੋਣ ਦੀ ਰੂਪ ਰੇਖਾ ਤਿਆਰ ਕਰਨਗੇ

0 comments:
एक टिप्पणी भेजें