ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ 350ਵੇਂ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਸਰਬੱਤ ਦਾ ਭਲਾ ਟਰੱਸਟ ਵੱਲੋ ਲਗਾਇਆ ਅੱਖਾਂ ਦਾ ਮੁਫ਼ਤ ਓਪਰੇਸ਼ਨ ਕੈਂਪ - ਸਿੱਧੂ
ਬਰਨਾਲਾ 16 ਨਵੰਬਰ ਸਥਾਨਕ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿੱਖੇ 702ਵਾਂ ਮੁਫ਼ਤ ਓਪਰੇਸ਼ਨ ਕੈਂਪ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਇਆ ਗਿਆ ਇਸ ਕੈਂਪ ਦਾ ਆਯੋਜਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਬਰਨਾਲਾ ਵੱਲੋ ਲਗਾਇਆ ਗਿਆ ਜਿਸ ਦਾ ਉਦਘਾਟਨ ਡੀ ਐੱਸ ਪੀ ਸਿਟੀ ਸਤਵੀਰ ਸਿੰਘ ਬੈਸ ਨੇ ਕੀਤਾ ਅਤੇ ਸਮਾਗਮ ਦੀ ਪਰਧਾਨਗੀ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਕੀਤੀ ਇਹ ਜਾਣਕਾਰੀ ਸੰਸਥਾ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ ਹਾਜ਼ਰੀਨ ਨੂੰ ਸਬੋਧਨ ਕਰਦਿਆ ਮੁੱਖ ਮਹਿਮਾਨ ਨੇ ਸੰਸਥਾ ਵੱਲੋ ਕੀਤੇ ਜਾ ਰਹੇ ਸਮਾਜ ਸੇਵੀ ਕੰਮਾ ਦੀ ਜਿਵੇਂ ਵਾਹਨਾਂ ਤੇ ਰਫਲੈਕਟਰ ਲਾਉਣਾ ਸਿਲਾਈ ਸੇਟਰ ਖੋਲਣਾ ਕੰਪਿਊਟਰ ਸੇਂਟਰ ਚਲਾਉਣਾ ਸਕੂਲਾਂ ਵਿੱਚ ਆਰ ਉ ਲਗਾਉਣਾ ਅਤੇ ਟੈਸਟਿੰਗ ਲੈਬ ਲਾਉਣਾ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾ ਵਾਰ ਪੈਨਸ਼ਨ ਦੇਣਾ ਆਦਿ ਦੀ ਭਰਭੂਰ ਸ਼ਲਾਘਾ ਕੀਤੀ ਇਸ ਮੌਕੇ ਸਿੱਧੂ ਨੇ ਦੱਸਿਆ ਕਿ ਸਾਡੀ ਸੰਸਥਾ ਦੇ ਚੇਅਰਮੈਨ ਡਾਕਟਰ ਐੱਸ ਪੀ ਸਿੰਘ ਉਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਖਾਂ ਦੇ ਕੈਂਪ ਮੁਫ਼ਤ ਕੈਂਪ ਲਗਾਇਆ ਗਿਆ ਜਿਸ ਵਿੱਚ 430 ਮਰੀਜਾ ਨੇ ਇਸ ਕੈਂਪ ਦਾ ਲਾਹਾ ਲਿਆ ਅਤੇ ਸਾਰੀਆ ਨੂੰ ਚੈੱਕਅਪ ਕਰਕੇ ਦਵਾਇਆ ਅਤੇ ਐਨਕਾ ਮੁਫ਼ਤ ਦਿੱਤੀਆਂ 48 ਲੋੜਵੰਦ ਮਰੀਨਾ ਦੇ ਓਪਰੇਸ਼ਨ ਕਰਕੇ ਅੱਖਾ ਵਿੱਚ ਲ਼ੇਜ ਪਾਏ ਪੰਜਾਬ ਆਈ ਹਸਪਤਾਲ ਵੱਲੋ ਡਾਕਟਰ ਗੁਰਪਾਲ ਸਿੰਘ ਦੀ ਟੀਮ ਵੱਲੋ ਮਰੀਜਾ ਨੂੰ ਚੈੱਕ ਕੀਤਾ ਗਿਆ ਇਸ ਮੌਕੇ ਗੁਰਜੰਟ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਸੂਬੇਦਾਰ ਗੁਰਜੰਟ ਸਿੰਘ ਕੁਲਵਿੰਦਰ ਸਿੰਘ ਕਾਲਾ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਜਥੇਦਾਰ ਗੁਰਮੀਤ ਸਿੰਘ ਧੌਲਾ ਗੁਰਦੇਵ ਸਿੰਘ ਮੱਕੜ ਸੁਖਪ੍ਰੀਤ ਸਿੰਘ ਡਾਕਟਰ ਹਰਿੰਦਰ ਸਿੰਘ ਸੰਦੀਪ ਕੌਰ ਬੀਬੀ ਸੁਮਨ ਆਦਿ ਹਾਜਰ ਸਨ।
ਫੋਟੋ - ਡੀ ਐੱਸ ਪੀ ਸਿਟੀ ਸਤਵੀਰ ਸਿੰਘ ਬੈਂਸ ਮੈਨੇਜਰ ਸੁਰਜੀਤ ਸਿੰਘ ਅਤੇ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਮੈਬਰ ਕੈਂਪ ਦੇ ਉਦਘਾਟਨ ਸਮੇਂ


0 comments:
एक टिप्पणी भेजें