350ਵੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਲ੍ਹਾ ਬਰਨਾਲਾ ਵਿੱਚ ਸਰਬੱਤ ਦਾ ਭਲਾ ਟਰੱਸਟ ਵੱਲੋ ਪਿੰਡ ਢਿੱਲਵਾਂ ਵਿੱਖੇ ਖੋਲੀ ਪਹਿਲੀ ਲੈਬ ਮੈਨੇਜਿੰਗ ਟਰੱਸਟੀ ਡਾਕਟਰ ਉਬਰਾਏ ਨੇ ਕੀਤਾ ਉਦਘਾਟਨ।
ਬਰਨਾਲਾ 26 ਨਵੰਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਵੱਲੋ ਜਿਲ੍ਹਾ ਬਰਨਾਲਾ ਅੰਦਰ ਪਹਿਲੀ ਬਲੱਡ ਟੈਸਟਿੰਗ ਲੈਬ ਪਿੰਡ ਢਿੱਲਵਾਂ ਵਿੱਖੇ ਗੁਰੂਦਵਾਰਾ ਨੌਵੀਂ ਪਾਤਸਾਹੀ ਵਿੱਖੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੈ ਸ਼ਹੀਦੀ ਵਰੇ ਨੂੰ ਸਮਰਪਿਤ ਖੋਲੀ ਗਈ ਜਿਸ ਦਾ ਉਦਘਾਟਨ ਸੰਸਥਾ ਦੇ ਮੈਨੇਜਿੰਗ ਟਰੱਸਟੀ ਡਾਕਟਰ ਐੱਸ ਪੀ ਸਿੰਘ ਉਬਰਾਏ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਇਹ ਜਾਣਕਾਰੀ ਸੰਸਥਾ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦਿੰਦਿਆ ਦੱਸਿਆ ਕੇ ਸੰਸਥਾ ਵੱਲੋ ਹੁਣ ਤੱਕ ਲੋਕਾ ਦੀ ਸੁਭਿੱਧਾ ਲਈ 146 ਲੈਬਾ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਮਹਾਰਾਸ਼ਟਰ ਸਟੇਟ ਵਿੱਚ ਖੋਲਿਆ ਹਨ ਅਤੇ ਇਹ 147ਵੀ ਲੈਬ ਖੁਲ ਗਈ ਹੈ ਅਤੇ ਓਬਰਾਏ ਸਾਹਿਬ ਨੇ ਟੀਚਾ ਮਿਥਿਆ ਹੈ ਕੁੱਲ ਹੋਰ 50 ਲੇਬਾ ਗੁਰੂ ਸਾਹਿਬ ਜੀ ਦੀ 350ਵੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਖੋਲਿਆ ਜਾਣਗੀਆਂ।ਇਹਨਾਂ ਲੈੱਬਾ ਵਿੱਚ ਸਿਰਫ 10 ਪ੍ਰਤੀਸ਼ਤ ਪੈਸੇ ਲੈਕੇ ਟੈਸਟ ਕੀਤੇ ਜਾਣਗੇ ਅਤੇ ਕੁਝ ਟੈਸਟ ਮੁਫ਼ਤ ਭੀ ਕਰੇ ਜਾਣਗੇ।ਇਸ ਮੌਕੇ ਸੰਸਥਾ ਦੇ ਮੈਡੀਕਲ ਡਾਇਰੈਕਟਰ ਡਾਕਟਰ ਦਲਜੀਤ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਬਠਿੰਡਾ ਜਸਵੰਤ ਸਿੰਘ ਬਰਾੜ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਹੌਲਦਾਰ ਬਸੰਤ ਸਿੰਘ ਉੱਗੋਕੇ ਰਣਦੀਪ ਸਿੰਘ ਚੇਅਰਮੈਨ ਕੁਲਦੀਪ ਸਿੰਘ ਪ੍ਰਬੰਧਕ ਮੈਨੇਜਰ ਗੁਰਜੰਟ ਸਿੰਘ ਸਰਪੰਚ ਕੁਲਵਿੰਦਰ ਸਿੰਘ ਅਤੇ ਪਿੰਡ ਦੇ ਮੋਹਤਵਾਰ ਹਾਜਰ ਸਨ ਗੁਰੂਦਵਾਰਾ ਦੇ ਮੈਨੇਜਰ ਅਤੇ ਸਮੁੱਚੀ ਟੀਮ ਨੇ ਅਤੇ ਸਮੁੱਚੀ ਗ੍ਰਾਮ ਪੰਚਾਇਤ ਨੇ ਡਾਕਟਰ ਓਬਰਾਏ ਅਤੇ ਸਾਰੀ ਟੀਮ ਨੂੰ ਸਨਮਾਨਿਤ ਕੀਤਾ
ਫੋਟੋ - ਡਾਕਟਰ ਓਬਰਾਏ ਡਾਕਟਰ ਗਿੱਲ ਕੈਪਟਨ ਸਿੱਧੂ ਚੇਅਰਮੈਨ ਰਣਦੀਪ ਪ੍ਰੋ ਜਸਵੰਤ ਸਿੰਘ ਅਤੇ ਹੋਰ ਲੈਬ ਦਾ ਉਦਘਾਟਨ ਕਰਦੇ ਹੋਏ


0 comments:
एक टिप्पणी भेजें