ਧਨੌਲਾ ਬਿਜਲੀ ਬੋਰਡ ਦੇ ਦਫਤਰ ਦੀ ਬਿਲਡਿੰਗ ਦੀ ਹਾਲਤ ਤਰਸਯੋਗ
ਕਿਸੇ ਵੀ ਵੇਲੇ ਵਕਤ ਹੋ ਸਕਦਾ ਹੈ ਭਿਆਨਕ ਹਾਦਸਾ
ਰੱਬ ਦੇ ਆਸਰੇ ਹੀ ਦਫਤਰ ਵਿੱਚ ਡਿਊਟੀ ਕਰਦੇ ਹਨ ਮੁਲਾਜ਼ਮ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 10 ਅਗਸਤ :-- ਸ਼ਹਿਰ ਵਿੱਚ ਜੇਕਰ ਬਿਜਲੀ 10 ਮਿੰਟ ਵੀ ਚਲੀ ਜਾਵੇ ਤਾਂ ਲੋਕਾਂ ਦੀ ਜਾਨ ਨੂੰ ਬਣ ਜਾਂਦੀ ਹੈ। ਲੋਕ ਫਟਾਫਟ ਬਿਜਲੀ ਦਫਤਰ ਵੱਲ ਨੂੰ ਫੋਨ ਕਰਦੇ ਹਨ ਕਿ ਬਿਜਲੀ ਕਦੋਂ ਆਊਗੀ। ਪਰੰਤੂ ਜੇਕਰ ਬਿਜਲੀ ਬੋਰਡ ਧਨੌਲਾ ਦੇ ਮੁਲਾਜ਼ਮ ਜਿਸ ਥਾਂ ਬੈਠ ਕੇ ਡਿਊਟੀ ਕਰਦੇ ਹਨ ਉਸ ਦਫਤਰ ਦੀ ਬਿਲਡਿੰਗ ਦਾ ਇੰਨਾ ਮਾੜਾ ਹਾਲ ਹੈ ਕਿ ਛੱਤਾਂ ਤੋਂ ਥਾਂ ਥਾਂ ਤੇ ਖਲੇਪੜ ਡਿੱਗ ਰਹੇ ਹਨ ਬੂਹੇ ਬਾਰੀਆਂ ਤਾਕੀਆਂ ਦਾ ਬੁਰਾ ਹਾਲ ਹੈ ਛੱਤਾਂ ਝੁਕੀਆਂ ਪਈਆਂ ਹਨ। ਦਫ਼ਤਰ ਵਿੱਚ ਮੁਲਾਜ਼ਮ ਡਿਊਟੀ ਤੇ ਆਉਂਦੇ ਹਨ ਉਹ ਵਿਚਾਰੇ ਰੱਬ ਦੇ ਆਸਰੇ ਹੀ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਦਫਤਰ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਅਸੀਂ ਬਹੁਤ ਡਰਦੇ ਹੋਏ ਇੱਥੇ ਕੰਮ ਕਰ ਰਹੇ ਆਂ ਕਿਉਂਕਿ ਛੱਤਾਂ ਦੀ ਹਾਲਤ ਇਨੀ ਨਾਜ਼ਕ ਹੈ ਕਿ ਕਿਸੇ ਵੀ ਵੇਲੇ ਡਿੱਗ ਸਕਦੀਆਂ ਹਨ। ਉਹਨਾਂ ਦੱਸਿਆ ਕਿ ਕਈ ਵਾਰ ਛੱਤਾਂ ਚੋਣ ਵੀ ਲੱਗ ਜਾਂਦੇ ਹਨ ਜਿਸ ਕਰਕੇ ਦਫਤਰੀ ਰਿਕਾਰਡ ਵੀ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਹਨਾਂ ਕਿਹਾ ਕਿ ਜਦੋਂ ਕੋਈ ਹਾਦਸਾ ਹੋ ਜਾਂਦਾ ਫਿਰ ਸਰਕਾਰ ਦੇ ਉੱਚ ਅਧਿਕਾਰੀ, ਪ੍ਰਸ਼ਾਸਨਿਕ ਅਤੇ ਹੋਰ ਸਰਕਾਰੀ ਅਮਲਾ ਫਾਇਲਾ ਗੋਗਲੂਆਂ ਤੋਂ ਮਿੱਟੀ ਝਾੜਨ ਲਈ ਪਹੁੰਚ ਜਾਂਦਾ ਹੈ ਪ੍ਰੰਤੂ ਇਸ ਬਿਲਡਿੰਗ ਦੇ ਨਾਲ ਸੰਬੰਧਿਤ ਮਹਿਕਮਾ ਜਾ ਅਧਿਕਾਰੀ ਪਤਾ ਨਹੀਂ ਕਿਸੇ ਭਿਆਨਕ ਹਾਦਸੇ ਦੀ ਉਡੀਕ ਕਰ ਰਹੇ ਹਨ। ਇਹਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਅਧਿਕਾਰੀਆਂ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਇਸ ਬਿਲਡਿੰਗ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਕਿਸੇ ਹੁਣ ਵਾਲੇ ਹਾਦਸੇ ਤੋਂ ਪਹਿਲਾਂ ਹੀ ਬਚਿਆ ਜਾ ਸਕੇ।
0 comments:
एक टिप्पणी भेजें