ਖਨੌਰੀ ਵਿਖੇ ਨਗਰ ਖੇੜਾ ਤੋਂ ਸ਼੍ਰੀ ਨੈਨਾ ਦੇਵੀ ਮੰਦਰ ਤੱਕ ਕੱਢੀ ਗਈ ਕਲਸ਼ ਯਾਤਰਾ
ਕਲਸ਼ ਯਾਤਰਾ ਦੌਰਾਨ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਪਤਵੰਤਿਆਂ ਨੇ ਕੀਤੀ ਸ਼ਿਰਕਤ
ਕਲਸ਼ ਯਾਤਰਾ ਨਗਰ ਖੇੜਾ ਤੋਂ ਆਰੰਭ ਹੋ ਕੇ ਪਹੁੰਚੀ ਸ਼੍ਰੀ ਨੈਣਾ ਦੇਵੀ ਮੰਦਰ ਵਿਖੇ
ਕਮਲੇਸ਼ ਗੋਇਲ ਖਨੌਰੀ
ਖਨੌਰੀ, 11 ਅਗਸਤ- ਖਨੌਰੀ ਦੇ ਨੈਨਾ ਦੇਵੀ ਮੰਦਰ ਵਿਖੇ ਮਨਾਈ ਜਾ ਰਹੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਨਗਰ ਖੇੜਾ ਤੋਂ ਕਲਸ਼ ਯਾਤਰਾ ਕੱਢੀ ਗਈ ਜੋ ਖਨੌਰੀ ਦੇ ਮੁੱਖ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਸ੍ਰੀ ਨੈਨਾ ਦੇਵੀ ਮੰਦਰ ਵਿਖੇ ਜਾ ਸਮਾਪਤ ਹੋਈ। ਇਸ ਕਲਸ਼ ਯਾਤਰਾ ਨੂੰ ਨਗਰ ਖੇੜਾ ਤੋਂ ਭਾਜਪਾ ਦੇ ਸੀਨੀਅਰ ਆਗੂ ਸਤੀਸ਼ ਕੁਮਾਰ ਬਾਂਸਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਕਲਸ਼ ਯਾਤਰਾ ਦੌਰਾਨ ਸ਼ਹਿਰ ਤੇ ਇਲਾਕੇ ਦੀਆਂ 71 ਮਹਿਲਾਵਾਂ ਨੇ ਆਪਣੇ ਸਿਰਾਂ ਤੇ ਕਲਸ਼ ਚੁੱਕੇ ਹੋਏ ਸਨ ਅਤੇ ਪਵਨ ਕੁਮਾਰ ਗੋਇਲ ਵੱਲੋਂ ਵੀ ਆਪਣੇ ਸਿਰ ਤੇ ਸ੍ਰੀ ਮਦ ਭਾਗਵਤ ਗ੍ਰੰਥ ਚੁੱਕਿਆ ਹੋਇਆ ਸੀ। ਇਸ ਕਲਸ਼ ਯਾਤਰਾ ਵਿੱਚ ਸ਼੍ਰੀ ਨੈਨਾ ਦੇਵੀ ਮੰਦਰ ਕਮੇਟੀ ਦੇ ਮੈਂਬਰਾਂ ਸਮੇਤ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਤੇ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਕਲਸ਼ ਯਾਤਰਾ ਦੌਰਾਨ ਸ੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ ਗਿਆ। ਸ੍ਰੀ ਨੈਨਾ ਦੇਵੀ ਮੰਦਰ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਮੰਦਰ ਵਿਖੇ ਪੰਡਿਤ ਵਿਸ਼ਨੂ ਦਾਸ ਵਰਿੰਦਾਵਨ ਵਾਲਿਆਂ ਵੱਲੋਂ ਅੱਜ ਤੋਂ ਲੈ ਕੇ 16 ਅਗਸਤ ਤੱਕ ਰੋਜ਼ਾਨਾ ਦੁਪਹਿਰ ਤਿੰਨ ਵਜੇ ਤੋਂ ਸ਼ਾਮ 6 ਵਜੇ ਤੱਕ ਸ੍ਰੀ ਮਦ ਭਾਗਵਤ ਕਥਾ ਸੁਣਾਇਆ ਜਾਇਆ ਕਰੇਗੀ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਏਗਾ ਅਤੇ ਉਸ ਮੌਕੇ ਸੁੰਦਰ ਝਾਕੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਸ੍ਰੀ ਨੈਨਾਂ ਦੇਵੀ ਮੰਦਰ ਵਿਖੇ ਮਨਾਈ ਜਾ ਰਹੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਸ਼ਹਿਰ ਦੇ ਲੋਕਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।
0 comments:
एक टिप्पणी भेजें