ਸ੍ਰੀ ਨੈਨਾਂ ਦੇਵੀ ਮੰਦਰ ਵਿਖੇ ਸ਼ੁਰੂ ਹੋਈ ਸ੍ਰੀ ਮਦ ਭਾਗਵਤ ਕਥਾ
ਪੰਡਤ ਵਿਸ਼ਨੂ ਦਾਸ ਜੀ ਮਹਾਰਾਜ ਵਰਿੰਦਾਵਨ ਵਾਲੇ ਕਰ ਰਹੇ ਹਨ ਕਥਾ
ਕਮਲੇਸ਼ ਗੋਇਲ ਖਨੌਰੀ
ਖਨੌਰੀ, 11 ਅਗਸਤ - ਸਥਾਨਕ ਸ਼ਹਿਰ ਦੇ ਸ਼੍ਰੀ ਨੈਨਾ ਦੇਵੀ ਮੰਦਰ ਵਿਖੇ ਸ਼੍ਰੀ ਮਦ ਭਾਗਵਤ ਕਥਾ ਦਾ ਆਰੰਭ ਕੀਤਾ ਗਿਆ ਹੈ ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਵਰਿੰਦਾਵਨ ਤੋਂ ਪੰਡਤ ਸ੍ਰੀ ਵਿਸ਼ਨੂ ਦਾਸ ਮਹਾਰਾਜ ਜੀ ਵੱਲੋਂ ਆਈਆਂ ਸੰਗਤਾਂ ਨੂੰ ਕਥਾ ਸੁਣਾ ਕੇ ਨਿਹਾਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਨੈਨਾਂ ਦੇਵੀ ਮੰਦਰ ਕਮੇਟੀ ਦੇ ਭਗੀਰਥ ਲਾਲ ਤੇ ਸਤੀਸ਼ ਕੁਮਾਰ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਨੈਨਾ ਦੇਵੀ ਮੰਦਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੇ ਧੂਮ ਧਾਮ ਨਾਲ ਸਮੁੱਚੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ ਤੇ ਇਸੇ ਦੇ ਸਬੰਧ ਵਿੱਚ ਅੱਜ ਸ਼ਹਿਰ ਵਿਖੇ ਕੱਢੀ ਗਈ ਕਲਸ਼ ਯਾਤਰਾ ਤੋਂ ਬਾਅਦ ਮੰਦਿਰ ਵਿਖੇ ਸ੍ਰੀ ਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ ਹੈ ਤੇ ਇਸ ਕਥਾ ਦਾ ਸ਼ੁਭ ਆਰੰਭ ਗਨਪਤੀ ਪਾਇਪ ਵਾਲੇ ਸੰਜੇ ਗੋਇਲ ਨੇ ਕਰਵਾਇਆ ਤੇ ਡਾ ਰੋਹਿਤ ਨੇ ਭਗਵਾਨ ਜੀ ਦੀ ਆਰਤੀ ਕੀਤੀ। ਅੱਜ ਵਰਤਾਏ ਜਾਣ ਵਾਲੇ ਪ੍ਰਸ਼ਾਦ ਦੀ ਸੇਵਾ ਡਾ ਸੁਰਿੰਦਰ ਗੁਪਤਾ ਤੇ ਇੰਸਪੈਕਟਰ ਜਗਦੀਪ ਐਫ ਸੀ ਆਈ ਨੇ ਨਿਭਾਈ। ਸਤੀਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਇਹ ਕਥਾ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਿਹਾੜੇ 16 ਅਗਸਤ ਤੱਕ ਚੱਲੇਗੀ ਜਿਸ ਵਿੱਚ ਵਿਸ਼ਨੂੰ ਦਾਸ ਵਰਿੰਦਾਵਨ ਵਾਲੇ ਕਥਾ ਕਰਨਗੇ।
0 comments:
एक टिप्पणी भेजें