15 ਜੂਨ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਜੇ ਵਿਰੋਧ ਵਿੱਚ ਲੁਧਿਆਣੇ ਵਿਖੇ ਕੀਤੀ ਜਾਵੇਗੀ ਵਿਸਾਲ ਰੈਲੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 27 ਮਈ :--ਇੰਪਲਾਈਜ ਫੈਡਰੇਸ਼ਨ ਪੀਐਸਪੀਸੀਐਲ ਅਤੇ ਪੀਸੀਟੀਸੀਐਲ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਮਹਿੰਦਰ ਸਿੰਘ ਰੂੜੇਕੇ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾ ਆਗੂ ਗੁਰਤੇਜ ਸਿੰਘ ਪੱਖੋ, ਜਸਪਾਲ ਸਿੰਘ ਜੇਈ ਧਨੌਲਾ ,ਦਲੀਪ ਕੁਮਾਰ, ਜੇਈ ਅਸ਼ੋਕ ਕੁਮਾਰ, ਅਕਸ਼ੇ ਕੁਮਾਰ, ਗੁਰਵਿੰਦਰ ਸਿੰਘ ਭਦੌੜ ਵਿਨੋਦ ਕੁਮਾਰ ਸੁਰੇਸ਼ ਕੁਮਾਰ ਫਾਜ਼ਿਲਕਾ ਨੇ ਭਾਗ ਲਿਆ ਅਤੇ ਜਥੇਬੰਦਕ ਮਸਲੇ ਵਿਚਾਰੇ ਗਏ। ਇਹਨਾਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੇ ਦਿਨੋ ਦਿਨ ਵੱਧ ਰਹੇ ਹਾਦਸਿਆਂ ਪ੍ਰਤੀ ਗੰਭੀਰਤਾ ਨਾਲ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਪੈਡੀ ਦੇ ਸੀਜ਼ਨ ਦੌਰਾਨ ਪੀਟੀਆਈ ਕੈਂਪ ਸਬ ਡਿਵੀਜ਼ਨ ਪੱਧਰ ਤੇ ਲਗਾ ਕੇ ਵਰਕਰਾਂ ਨੂੰ ਸੇਫਟੀ ਪ੍ਰਕੋਸ਼ਨ ਸੰਬੰਧੀ ਟ੍ਰੇਨਿੰਗ ਦਿੱਤੀ ਜਾਵੇ ਅਤੇ ਮੁਲਾਜ਼ਮਾਂ ਨੂੰ ਸੇਫਟੀ ਕਿੱਟਾਂ,ਜਸਥਾਨੇ, ਸੇਫਟੀ ਬੈਲਟਾਂ , ਪੌੜੀਆਂ ਟੈਸਟਪਿੰਨ, ਪਾਨੇ ,ਚਾਬੀਆਂ ,ਬੈਟਰੀਆਂ ਆਦਿ ਮੁਹਈਆ ਕਰਵਾਈਆਂ ਜਾਣ। 11 ਕੇ ਵੀ ਲਾਈਨਾਂ ਦੀਆਂ ਵਧ ਰਹੀਆਂ ਕਰਾਸਿੰਗਾਂ ਖਤਮ ਕੀਤੀਆਂ ਜਾਣ ਅਤੇ ਦੋ ਫੀਡਰਾਂ ਦੀ ਕ੍ਰਾਸਿੰਗ ਅਤੇ ਫਾਸਲਾ ਯਕੀਨੀ ਬਣਾਇਆ ਜਾਵੇ। ਇਹਨਾਂ ਮੰਗ ਕੀਤੀ ਕਿ ਹਾਦਸੇ ਦੀ ਅਧੀਨ ਮਿ੍ਤਕ ਕਰਮਚਾਰੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਪਿੱਛੇ ਪਰਿਵਾਰ ਨੂੰ ਇਕ ਕਰੋੜ ਦੀ ਮਾਲੀ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। 01--04-- 2004 ਤੋਂ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਅਧੀਨ ਲਿਆਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।
ਇਹਨਾਂ ਆਗੂਆਂ ਨੇ ਦੱਸਿਆ ਕਿ ਮਿਤੀ 11--4 --2025 ਨੂੰ ਮੁਲਾਜ਼ਮ ਮਸਲੇ ਹੱਲ ਕਰ ਲਈ ਮੈਨੇਜਮੈਂਟ ਨੂੰ ਮੰਗ ਪੱਤਰ ਨੰਬਰ 246 ਦਿੱਤਾ ਗਿਆ ਸੀ। ਜਿਸ ਦਾ ਮੈਨੇਜਮੈਂਟ ਨੇ ਅਜੇ ਤੱਕ ਕੋਈ ਗੱਲਬਾਤ ਕਰਨ ਲਈ ਕੋਈ ਸੱਦਾ ਪੱਤਰ ਨਹੀਂ ਦਿੱਤਾ। ਜਿਸ ਤੋਂ ਸਪਸ਼ਟ ਜਾਪਦਾ ਹੈ ਮਨੇਜਮੈਂਟ ਮੁਲਾਜ਼ਮਾਂ ਦੀ ਮਸਲੇ ਹੱਲ ਕਰਨ ਲਈ ਗੰਭੀਰ ਨਹੀਂ ਹੈ ਜਿਸ ਦੇ ਰੋਸ ਵਜੋਂ 1 ਜੂਨ ਤੋਂ 15 ਜੂਨ ਤੱਕ ਵਰਕ ਰੂਲ ਅਨੁਸਾਰ ਸਿਰਫ ਬਣਦੀ ਡਿਊਟੀ ਕੀਤੀ ਜਾਵੇਗੀ।
4 ਜੂਨ ਨੂੰ ਸਮੁੱਚੇ ਪੰਜਾਬ ਵਿੱਚ ਸਬ ਡਿਵੀਜ਼ਨ ਡਿਵੀਜ਼ਨ ਪੱਧਰ ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ।
5 ਜੂਨ ਨੂੰ ਸਮੁੱਚੇ ਸਰਕਲਾਂ ਵਿੱਚ ਜਥੇਬੰਦੀ ਵੱਲੋਂ ਸਰਕਲ ਪੱਧਰ ਤੇ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ।
10 ,12 ,13 ਜੂਨ ਨੂੰ ਸਰਕਲ ਪੱਧਰ ਤੇ ਚੇਤਨਾ ਕਨਵੈਂਸ਼ਨ ਕੀਤੀਆਂ ਜਾਣਗੀਆਂ ਜਿਸ ਵਿੱਚ ਪੰਜਾਬ ਭਰ ਦੀ ਆਗੂ ਭਾਗ ਲੈਣਗੇ ।
15 ਜੂਨ ਨੂੰ ਪੰਜਾਬ ਸਰਕਾਰ ਦੀ ਮੁਲਾਜ਼ਮ ਵਿਰੋਧੀ ਰਵਈਏ ਵਿਰੁੱਧ ਲੁਧਿਆਣੇ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ।
ਮੀਟਿੰਗ ਉਪਰੰਤ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਗਈ ਕਿ ਮਸਲੇ ਹੱਲ ਕਰਨ ਲਈ ਸਾਂਝੀ ਕਮੇਟੀ ਨੂੰ ਤੁਰੰਤ ਮੀਟਿੰਗ ਸੱਦੀ ਜਾਵੇ ਤਾ ਕਿ ਸੰਨਤੀ ਮਾਹੋਲ ਅਤੇ ਅਮਨ ਸ਼ਾਂਤੀ ਬਣੀ ਰਹੇ।

0 comments:
एक टिप्पणी भेजें