ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ਦੀ ਮਾਤਾ ਗਿਆਨ ਕੌਰ ਦੀ ਅੰਤਿਮ ਅਰਦਾਸ ਮੌਕੇ ਕੀਤੇ ਸਰਧਾ ਦੇ ਫੁੱਲ ਭੇਟ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 27 ਮਈ :--
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ਦੀ ਮਾਤਾ ਗਿਆਨ ਕੌਰ ਦੀ ਅੰਤਿਮ ਅਰਦਾਸ ਮੌਕੇ ਅੱਜ ਵੱਖ-ਵੱਖ ਕਿਸਾਨ, ਮੁਲਾਜ਼ਮ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਸਰਤਾ ਦੇ ਫੁੱਲ ਭੇਟ ਕੀਤੇ ਗਏ । ਇਸ ਮੌਕੇ ਤੇ ਪੰਜਾਬ ਸਟੇਟ ਬਿਜਲੀ ਬੋਰਡ ਦੇ ਸੂਬਾ ਆਗੂ ਸੁਰਿੰਦਰ ਸਿੰਘ ਧੌਲਾ ਨੇ ਕਿਹਾ ਕਿ ਮਾਤਾ ਗਿਆਨ ਕੌਰ ਨੇ ਸਾਰੇ ਪਰਿਵਾਰ ਨੂੰ ਸਮਾਜ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਦੀ ਪ੍ਰੇਰਨਾ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ 2006 ਤੋਂ ਉਹਨਾਂ ਦਾ ਬਲੌਰ ਸਿੰਘ ਦੇ ਪਿਤਾ ਕਪੂਰ ਸਿੰਘ ਨਾਲ ਆਉਣਾ ਜਾਣਾ ਸੀ ਅਤੇ ਇੱਥੋਂ ਹੀ ਕਿਸਾਨੀ ਸੰਘਰਸ਼ ਦੀਆਂ ਜਮੀਨਾਂ ਜੋ ਕਿ ਕਿਸੇ ਨਿੱਜੀ ਕਰਾਣੇ ਵੱਲੋਂ ਦੱਬੀਆਂ ਜਾਣੀਆ ਸੀ ਤੇ ਸੰਘਰਸ਼ ਦੀ ਸ਼ੁਰੂਆਤ ਵੀ ਇਸੇ ਪਿੰਡ ਤੋਂ ਹੋਈ ਅਤੇ ਨਿੱਜੀ ਘਰਾਣੇ ਤੋਂ ਗੁਰੂ ਘਰ ਦੇ ਦੱਬੇ ਪੈਸੇ ਵੀ ਨੌ ਸਾਲਾਂ ਬਾਅਦ ਦਵਾਏ ਗਏ। ਸਰਦਾਰ ਉਗਰਾਹਾਂ ਨੇ ਮਾਤਾ ਗਿਆਨ ਕੌਰ ਬਾਰੇ ਕਿਹਾ ਕਿ ਉਹਨਾਂ ਦਾ ਦੇਣ ਕੋਈ ਵੀ ਨਹੀਂ ਦੇ ਸਕਦਾ ਉਨਾਂ ਨੇ ਸੰਘਰਸ਼ਾਂ ਵਿੱਚ ਬਹੁਤ ਵੱਧ ਚੜ ਕੇ ਮੋਹਰੀ ਰੋਲ ਅਦਾ ਕੀਤਾ ਸੀ। ਅਤੇ ਹੁਣ ਪਰਿਵਾਰ ਵੀ ਪੂਰੀ ਤਰ੍ਹਾਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਸੇਵਾ ਕਰ ਰਿਹਾ ਹੈ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਪਰਮਜੀਤ ਸਿੰਘ ਖਾਲਸਾ, ਸਾਬਕਾ ਪ੍ਰਧਾਨ ਐਸਜੀਪੀਸੀ ਗੋਬਿੰਦ ਸਿੰਘ ਲੌਂਗੋਵਾਲ, ਮਲਕੀਤ ਸਿੰਘ ਕੀਤੂ ਕੰਤਾ, ਸ਼੍ਰੋਮਣੀ ਅਕਾਲੀ ਦਲ ਦੇ ਭਦੌੜ ਤੋਂ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਸਤਨਾਮ ਸਿੰਘ ਦੀਵਾਨਾ , ਜਸਪਾਲ ਸਿੰਘ ਲੋਕ ਮੋਰਚਾ ਆਗੂਆਂ ਨੇ ਹਾਜ਼ਰ ਲਵਾਈ ਉੱਥੇ ਏਆਈਜੀ ਏਜੀਟੀਐਫ ਸ੍ਰੀ ਸੰਦੀਪ ਕੁਮਾਰ ਗੋਇਲ ਨੇ ਵੀ ਆਪਣਾ ਸੋਕ ਪੱਤਰ ਭੇਜਿਆ। ਇਸ ਮੌਕੇ ਤੇ ਬਲਦੇਵ ਸਿੰਘ ਬਡਬਰ,ਜਰਨੈਲ ਸਿੰਘ ਜਵੰਧਾ ਪਿੰਡੀ, ਕੇਵਲ ਸਿੰਘ ਧਨੌਲਾ ,ਚਮਕੌਰ ਸਿੰਘ ਨੈਣੇਵਾਲ, ਕ੍ਰਿਸ਼ਨ ਸਿੰਘ ਛੰਨ੍ਹਾਂ ,ਭਗਤ ਸਿੰਘ ਛੰਨ੍ਹਾਂ ,ਬਲਵਿੰਦਰ ਸਿੰਘ ਛੰਨ੍ਹਾਂ ,ਦਰਸ਼ਨ ਸਿੰਘ ਹਰੀਗੜ੍ਹ ,ਜਗਤਾਰ ਸਿੰਘ ਹਰੀਗੜ , ਸੁਖਚੈਨ ਸਿੰਘ ਹਰੀਗੜ, ਬਹਾਦਰ ਸਿੰਘ ਹਰੀਗੜ,ਸਰੂਪ ਚੰਦ,ਦਰਸ਼ਨ ਸਿੰਘ ਭਾਣੀ ,ਜਵਾਲਾ ਸਿੰਘ ਬਡਬਰ ,ਦਰਸ਼ਨ ਸਿੰਘ ਚੀਮਾ ,ਰਾਮ ਸਿੰਘ ਸੰਘੇੜਾ, ਮਾਸਟਰ ਨਰਿਪਜੀਤ ਸਿੰਘ, ਅਮਰਜੀਤ ਕੌਰ ਬਡਬਰ, ਕੁਲਵੰਤ ਕੌਰ, ਰਣਜੀਤ ਕੌਰ,ਲਖਬੀਰ ਕੌਰ ਧਨੌਲਾ, ਬਿੰਦਰਪਾਲ ਕੌਰ, ਜਰਨੈਲ ਸਿੰਘ ਬਾਦਰਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡਾਂ ਦੇ ਪੰਚ, ਸਰਪੰਚ, ਨੰਬਰਦਾਰ ,ਆੜਤੀਆ, ਰਿਸ਼ਤੇਦਾਰਾਂ, ਸਕੇ ਸਬੰਧੀਆਂ ,ਦੋਸਤਾਂ ਮਿੱਤਰਾਂ ਨੇ ਬਲੌਰ ਸਿੰਘ ,ਗੁਲਾਬ ਸਿੰਘ, ਮੋਹਨ ਸਿੰਘ ,ਕੇਵਲ ਸਿੰਘ , ਗੁਰਜਿੰਦਰ ਸਿੰਘ ਅਤੇ ਪੂਰੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
0 comments:
एक टिप्पणी भेजें