ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਵਿਖੇ ਸਮਰ ਕੈਂਪ ਦਾ ਆਗਾਜ
ਕਮਲੇਸ਼ ਗੋਇਲ ਖਨੌਰੀ
ਫੀਲਖਾਨਾ ਪਟਿਆਲਾ 26 ਮਈ - ਅੱਜ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਪਟਿਆਲਾ ਵਿਖੇ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਰ ਕੈਂਪ ਦਾ ਆਗਾਜ਼ ਕੀਤਾ ਗਿਆl ਜਿਸ ਵਿੱਚ ਪਹਿਲੇ ਦਿਨ ਤੇਲਗੂ ਭਾਸ਼ਾ ਨਾਲ ਸੰਬੰਧਿਤ ਗਤੀਵਿਧੀਆਂ ਕਰਵਾਈਆਂ ਗਈਆਂl ਸਮਰ ਕੈਂਪ ਦੇ ਨੋਡਲ ਇੰਚਾਰਜ ਮਾਸਟਰ ਨਰਿੰਦਰ ਪਾਲ ਸਿੰਘ ਅਤੇ ਸਹਾਇਕ ਮੈਡਮ ਚਰਨਜੀਤ ਕੌਰ, ਮੈਡਮ ਅਨੀਤਾ ਰਾਣੀ ਦੁਆਰਾ ਬੱਚਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਸਮਰ ਕੈਂਪ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆl ਬੱਚਿਆਂ ਨੇ ਸਮਰ ਕੈੰਪ ਦੌਰਾਨ ਤੇਲਗੂ ਭਾਸ਼ਾ ਨਾਲ ਸੰਬੰਧਿਤ ਫਲੈਸ਼ ਕਾਰਡ ਬਣਾਏ ਅਤੇ ਤੇਲਗੂ ਭਾਸ਼ਾ ਵਿੱਚ 'ਨਮਸਕਾਰ' ਅਤੇ 'ਨਮਸਤੇ' ਵਰਗੇ ਸਤਿਕਾਰ ਬੋਧਕ ਸ਼ਬਦ ਸਿੱਖੇl ਇਸ ਮੌਕੇ ਮੀਡੀਆ ਕੋਆਰਡੀਨੇਟਰ ਅਕਸ਼ੈ ਕੁਮਾਰ ਜੀ ਅਤੇ ਮੈਡਮ ਰਿਤੂ ਸਿੰਗਲ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ l
0 comments:
एक टिप्पणी भेजें