ਸੋਮਵਤੀ ਮੱਸਿਆ ਨੂੰ ਮੁੱਖ ਰੱਖਦਿਆਂ ਸੰਗਤਾਂ ਨੇ ਹਰਿਦੁਆਰ ਗੰਗਾ ਮਈਆ ਜੀ ਵਿੱਚ ਕੀਤਾ ਇਸਨਾਨ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 27 ਮਈ :-- ਧਨੌਲਾ ਤੋਂ ਸ਼੍ਰੀ ਮਹਾਂਵੀਰ ਕਾਂਬੜ ਸੰਘ ਦੇ ਮੁੱਖ ਸੇਵਾਦਾਰ ਬਾਬਾ ਪੰਕਜ ਗੌਤਮ ਵੱਲੋਂ ਆਪਣੇ ਸਾਥੀਆਂ ਸਮੇਤ ਸੋਮਵਤੀ ਮੱਸਿਆ ਨੂੰ ਮੁੱਖ ਰੱਖਦੇ ਹੋਏ ਹਰਿਦੁਆਰ ਜਾ ਕੇ ਗੰਗਾ ਮਈਆ ਵਿੱਚ ਇਸ਼ਨਾਨ ਕੀਤਾ। ਬਾਬਾ ਪੰਕਜ ਗੌਤਮ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਿੰਦੂ ਧਰਮ ਵਿੱਚ ਗੰਗਾ ਮਾਤਾ ਦਾ ਅਹਿਮ ਸਥਾਨ ਹੈ ਅਤੇ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਮਨੁੱਖ ਦੀਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਹਨ। ਇਸ ਮੌਕੇ ਤੇ ਬਾਬਾ ਪੰਕਜ ਗੌਤਮ ਨਾਲ, ਮਨਿੰਦਰ ਕੁਮਾਰ ਟੈਨਾ, ਰਜੇਸ਼ ਕੁਮਾਰ ਗੱਬਰ, ਇੰਦਰਜੀਤ ਬਾਂਸਲ, ਹਰਪਿੰਦਰ ਸਿੰਘ ਬੰਟੀ, ਜੱਗੂ , ਭਿੰਦਰ, ਲਵਲੀ ,ਅਨਮੋਲ,ਰਾਜ ਕੁਮਾਰ ਜੀ ਬੱਧਨੀ ਕਲਾਂ ਤੋਂ ਇਲਾਵਾ ਹੋਰ ਸੰਗਤਾਂ ਮੌਜੂਦ ਸਨ।
0 comments:
एक टिप्पणी भेजें