ਪਿੰਡ ਕੱਟੂ ਵਿਖੇ ਕਿਸਾਨ ਆਗੂਆਂ ਨੂੰ ਸ਼ਰਧਾ ਦੇ ਫੁੱਲ ਭੇਂਟ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 12 ਫਰਵਰੀ
:-- ਨੇੜਲੇ ਪਿੰਡ ਕੱਟੂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨ ਆਗੂ ਧੰਨ ਸਿੰਘ ਕੱਟੂ ਅਤੇ ਕਿਸਾਨ ਵਰਕਰ ਭੰਗਾ ਸਿੰਘ ਜਿਨਾਂ ਦੀ ਪਿਛਲੇ ਦਿਨੀ ਵਾਹਿਗੁਰੂ ਪਾਸੋਂ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਨਮਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੇ ਭੋਗ ਪਿੰਡ ਕੱਟੂ ਵਿਖੇ ਪਾਏ ਗਏ। ਇਸ ਮੌਕੇ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਕਿਸਾਨ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ, ਜਰਨੈਲ ਸਿੰਘ ਜਵੰਧਾ ਪਿੰਡੀ, ਮਾਸਟਰ ਨਰਿੱਪਜੀਤ ਸਿੰਘ ਬਡਬਰ,ਕ੍ਰਿਸ਼ਨ ਸਿੰਘ ਛੰਨ੍ਹਾਂ ,ਭਗਤ ਸਿੰਘ, ਦਰਸ਼ਨ ਸਿੰਘ ਭੈਣੀ ਨੇ ਇਨਾਂ ਨੂੰ ਸ਼ਰਧਾ ਦੇ ਫੁੱਲ ਪਿੰਡ ਕਰਦਿਆਂ ਕਿਹਾ ਕਿ ਚੰਦ ਸਿੰਘ ਕੱਟੂ ਤੇ ਭੰਗਾ ਸਿੰਘ ਮੋਹਰਲੀਆਂ ਸਫਾਂ ਦੇ ਆਗੂ ਸਨ ਅਤੇ ਹਰੇਕ ਸੰਘਰਸ਼ਾਂ ਵਿੱਚ ਮੋਹਰੀ ਰੋਲ ਅਦਾ ਕਰਦੇ ਸਨ ।ਇਹਨਾਂ ਦੀ ਬੇਵਕਤੀ ਮੌਤ ਤੇ ਜਥੇਬੰਦੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਸੀਂ ਹਰ ਦੁੱਖ ਸੁੱਖ ਵਿੱਚ ਪਰਿਵਾਰ ਦੇ ਨਾਲ ਖੜੇ ਹਾਂ। ਇਸ ਮੌਕੇ ਤੇ ਜਥੇਬੰਦੀ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਸਰੋਪੇ ਪਾ ਕੇ ਉਹਨਾਂ ਨੂੰ ਮਾਨ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਸਕੇ ਸੰਬੰਧੀ, ਰਿਸ਼ਤੇਦਾਰ ,ਪਿੰਡ ਵਾਸੀ ਅਤੇ ਜਥੇਬੰਦੀ ਦੇ ਪਿੰਡ ਚ ਇਕਾਈਆਂ ਦੇ ਆਗੂ ਤੇ ਵਰਕਰ ਮੌਜੂਦ ਸਨ।।
0 comments:
एक टिप्पणी भेजें