ਭਗਤ ਰਵਿਦਾਸ ਜੀ ਦਾ 648 ਵਾ ਪ੍ਰਕਾਸ਼ ਪੁਰਬ ਧਨੌਲਾ ਚ,ਸ਼ਰਧਾ ਨਾਲ ਮਨਾਇਆ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 12 ਫਰਵਰੀ :- ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 648ਵਾਂ ਪ੍ਰਕਾਸ਼ ਪੁਰਬ ਧਨੌਲਾ ਵਿਖੇ ਗੁਰਦੁਆਰਾ ਰਵਿਦਾਸਪੁਰਾ ਨੇੜੇ ਬੱਸ ਸਟੈਂਡ ਵਿੱਚ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਨਵੀਂ ਕਮੇਟੀ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਪਾਲਾ ਸਿੰਘ ਨੂੰ ਪ੍ਰਧਾਨ ਅਤੇ ਬਲਦੇਵ ਸਿੰਘ ਨੂੰ ਖਜਾਨਚੀ ਅਤੇ ਮੈਂਬਰ ਸਾਹਿਬਾਨਾਂ ਦੀ ਚੋਣ ਹੋਈ ਸਰਵਸੰਮਤੀ ਨਾਲ ਕੀਤੀ ਗਈ। ਇਸ ਮੌਕੇ ਤੇ ਨਗਰ ਕੌਸਲ ਦੇ ਪ੍ਰਧਾਨ ਹਰਵਿੰਦਰ ਸਿੰਘ ਸੋਢੀ ਬੀਬੀ ਰਣਜੀਤ ਕੌਰ ਕੌਂਸਲਰ ਜਸਪਾਲ ਕੌਰ ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋ ਸਾਬਕਾ ਪ੍ਰਧਾਨ ਲਛਮਣ ਸਿੰਘ ਲੱਛੂ, ਸੁਰਿੰਦਰ ਪਾਲ ਬਾਲਾ, ਭੁਪਿੰਦਰ ਸਿੰਘ ਜਲੂਰ, ਸਰਪੰਚ ਚਰਨਜੀਤ ਸਿੰਘ ਜਗਜੀਤਪੁਰਾ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਤੇ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਜੋਗਿੰਦਰ ਸਿੰਘ, ਨਾਥਾ ਸਿੰਘ, ਬਲਵਿੰਦਰ ਸਿੰਘ ਬਿੱਲੂ ,ਨਿਰਭੈ ਸਿੰਘ, ਮਨਜੀਤ ਸਿੰਘ ,ਜੈਬ ਸਿੰਘ ,ਮਿੱਠੂ ਸਿੰਘ, ਰਾਜ ਸਿੰਘ, ਬਲਦੇਵ ਸਿੰਘ, ਲਖਵਿੰਦਰ ਸਿੰਘ ਲਾਡੀ ,ਧਨਵੀਰ ਸਿੰਘ ਕਾਲਾ, ਕ੍ਰਿਸ਼ਨ ਸਿੰਘ ਪਲੰਬਰ, ਨੰਬਰਦਾਰ ਬੱਗਾ ਸਿੰਘ ,ਮਿਸਤਰੀ ਕੇਵਲ ਸਿੰਘ ,ਗੁਰਮੇਲ ਸਿੰਘ, ਨਾਜਰ ਸਿੰਘ,ਆਦਿ ਮੌਜੂਦ ਸਨ ਇਸ ਮੌਕੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
0 comments:
एक टिप्पणी भेजें