ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਾਲ ਵਿੱਚ ਨਗਰ ਕੀਰਤਨ ਸਜਾਏ
ਸੰਜੀਵ ਗਰਗ ਕਾਲੀ ,ਧਨੌਲਾ ਮੰਡੀ 10 ਫਰਵਰੀ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਭਗਤ ਰਵਿਦਾਸ ਨਵੀਂ ਬਸਤੀ ਧਨੌਲਾ ਵਿਖੇ ਸਮੁੱਚੇ ਨਗਰ ਦੇ ਸਹਿਯੋਗ ਨਾਲ ਪ੍ਰਬੰਧਕੀ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫੁੱਲਾਂ ਨਾਲ ਸਜਾਈ ਹੋਈ ਸੁੰਦਰ ਪਾਲਕੀ ਵਿੱਚ ਬਿਰਾਜਮਾਨ ਹੋਣ ਤੋਂ ਉਪਰੰਤ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਵੱਲੋਂ ਅਰਦਾਸ ਬੇਨਤੀ ਕਰਨ ਤੋਂ ਬਾਅਦ ਨਗਰ ਕੀਰਤਨ ਵੱਲੋਂ ਚਾਲੇ ਪਾਏ ਗਏ।
ਕੀਰਤਨੀ ਜੱਥਿਆਂ ਤੇ ਢਾਡੀ ਸਿੰਘਾਂ ਵੱਲੋਂ ਭਗਤ ਰਵਿਦਾਸ ਦੇ ਜੀਵਨ ਨਾਲ ਸਬੰਧਤ ਸਾਖੀਆਂ ਤੇ ਵਾਰਾਂ ਰਾਹੀਂ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਵਡਮੁੱਲੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਗਿਆ। ਜਿੱਥੇ ਨਗਰ ਕੀਰਤਨ ਦੌਰਾਨ ਸ਼ਹਿਰ ਦੇ ਵੱਖ-ਵੱਖ ਪੜਾਵਾਂ ਉੱਤੇ ਸਰਬ ਸਾਂਝੀ ਵਾਲਤਾ ਦਾ ਸਬੂਤ ਦਿੰਦੇ ਨਗਰ ਦੇ ਸਮੁੱਚੇ ਭਾਈਚਾਰੇ ਦੀਆਂ ਧਾਰਮਿਕ ਸੰਸਥਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਅਦਬ ਤੇ ਸਤਿਕਾਰ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਪਹਿਨਾਏ ਗਏ ਤੇ ਪੰਜ ਪਿਆਰਿਆਂ ਸਾਹਿਬਾਨ ਨੂੰ ਸਿਰੋਪਾਓ ਭੇਟ ਕੀਤੇ ਗਏ ਉੱਥੇ ਹੀ ਸਮੁੱਚੇ ਨਗਰ ਦੇ ਲੋਕਾਂ ਵੱਲੋਂ ਲੰਗਰਾਂ ਦੇ ਪ੍ਰਬੰਧ ਕੀਤੇ ਗਏ। ਵੱਖੋ ਵੱਖਰੇ ਪੜਾਵਾਂ ਤੇ ਗੁਰੂ ਦੀਆਂ ਪਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਹਾਦਰ ਸਿੰਘ ਬਰੋਲਾ ,ਸਾਬਕਾ ਪ੍ਰਧਾਨ ਸੁਖਦੇਵ ਸਿੰਘ, ਹਰਦੀਪ ਸਿੰਘ ਸੋਢੀ, ਸਾਹਿਬ ਸਿੰਘ ਸੋਢੀ, ਬੂਟਾ ਸਿੰਘ ਨੇ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਸਰਬ-ਸਾਂਝੀਵਾਲਤਾ ਦੀ ਗੱਲ ਕਰਦੀ ਹੈ ਅਤੇ ਉਨ੍ਹਾਂ ਸੰਗਤ ਨੂੰ ਕਿਹਾ ਕਿ ਭਗਤ ਰਵਿਦਾਸ ਨੇ ਸਮਾਜ ਦੀ ਖੁਸ਼ਹਾਲੀ ਲਈ ਜੋ ਰਸਤਾ ਦਿਖਾਇਆ, ਉਸ ‘ਤੇ ਚੱਲ ਕੇ ਮਨੁੱਖ ਆਪਣਾ ਜੀਵਨ ਆਨੰਦਮਈ ਬਣਾ ਸਕਦਾ ਹੈ। ਇਸ ਮੌਕੇ ਜਗਜੀਤ ਸੈਨਾ, ਰੌਸ਼ਨ ਸਿੰਘ, ਕਸ਼ਮੀਰ ਸਿੰਘ ,ਤਰਸੇਮ ਸੇਮਾ, ਬਿੱਟੂ ਮੈਂਬਰ, ਨਿੱਕਾ ਮੈਂਬਰ,ਦਲਬਾਰਾ ਸਿੰਘ ਤੇ ਸੰਗਤ ਹਾਜਰ ਸੀ। ਨਗਰ ਕੀਰਤਨ ਦਾ ਗੁਰਦੁਆਰਾ ਰਵਿਦਾਸਪੁਰਾ ਕਮੇਟੀ ਬੱਸ ਸਟੈਂਡ ਦੇ ਪ੍ਰਧਾਨ ਪਾਲਾ ਸਿੰਘ, ਖਜਾਨਚੀ ਬਲਦੇਵ ਸਿੰਘ, ਨਾਥਾ ਸਿੰਘ ,ਜੋਗਿੰਦਰ ਸਿੰਘ, ਨਾਜਰ ਸਿੰਘ ,ਬਲਦੇਵ ਸਿੰਘ ਵੱਲੋਂ ਪੰਜ ਪਿਆਰਿਆਂ ਅਤੇ ਪਤਵੰਤੇ ਵਿਅਕਤੀਆਂ ਦਾ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸੇ ਤਰ੍ਹਾਂ ਹੀ ਗੁਰਦੁਆਰਾ ਬਾਬਾ ਵਿਸ਼ਵਕਰਮਾ ਕਮੇਟੀ ਵੱਲੋਂ ਵੀ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿੱਚ ਆਈਆਂ ਸੰਗਤਾਂ ਲਈ ਜਗ੍ਹਾ ਜਗ੍ਹਾ ਤੇ ਚਾਹ ,ਪਾਣੀ ,ਪ੍ਰਸ਼ਾਦ ,ਸਮੌਸ, ਖੀਰ, ਆਦਿ ਦੇ ਲੰਗਰ ਲਾਏ ਗਏ।
0 comments:
एक टिप्पणी भेजें