ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 21 ਨਵੰਬਰ ਤੋਂ ਮਾਰਕੀਟ ਕਮੇਟੀ ਧਨੌਲਾ ਦੇ ਦਫਤਰ ਮੂਹਰੇ ਲਾਇਆ ਜਾਵੇਗਾ ਧਰਨਾ --ਬਲੋਰ ਸਿੰਘ ਛੰਨ੍ਹਾਂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 20 ਨਵੰਬਰ :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਲਾਕ ਬਰਨਾਲਾ ਦੇ ਪ੍ਰਧਾਨ ਬਲੌਰ ਸਿੰਘ ਛੰਨਾ ਦੀ ਅਗਵਾਈ ਵਿੱਚ ਧੌਲਾ ,ਰੂੜੇਕੇ ,ਕਾਹਨੇਕੇ ,ਭੈਣੀ ਜੱਸਾ ਬਦਰਾ, ਧੂਰਕੋਟ ਮੰਡੀਆਂ ਦਾ ਦੌਰਾ ਕੀਤਾ ਅਤੇ ਇੰਸਪੈਕਟਰ ਨੂੰ ਮਿਲ ਕੇ ਜੀਰੀ ਦੀ ਬੋਲੀ ਲਗਵਾਈ। । ਕਿਸਾਨ ਆਗੂ ਬਲੌਰ ਸਿੰਘ ਛੰਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਤੇ ਉੱਚ ਅਧਿਕਾਰੀ ਤਾਂ ਕਹਿ ਰਹੇ ਹਨ ਕਿ ਮੰਡੀਆਂ ਵਿੱਚ ਜੀਰੀ ਦੇ ਝੋਨੇ ਦੇ ਪ੍ਰਬੰਧ ਪੂਰੇ ਤਸੱਲੀਬਖਸ਼ ਚੱਲ ਰਹੇ ਨੇ, ਲਿਫਟਿੰਗ ਹੋ ਰਹੀ ਹੈ । ਪਰੰਤੂ ਜਮੀਨੀ ਪੱਧਰ ਤੇ ਹਕੀਕਤ ਕੁਝ ਹੋ ਰਹੀ ਹੈ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ। ਕਿਸਾਨ ਨੇ ਆਪਣੇ ਘਰੇਲੂ ਕਾਰੋਬਾਰ ਤੇ ਹੋਰ ਖੇਤੀ ਦੇ ਕੰਮਕਾਰ ਛੱਡ ਕੇ ਮੰਡੀਆਂ ਵਿੱਚ ਰਾਤਾਂ ਕੱਟਣ ਲਈ ਮਜਬੂਰ ਹਨ, ਕੋਈ ਅਧਿਕਾਰੀ ਮੰਡੀਆਂ ਵਿੱਚ ਕਿਸਾਨਾਂ ਦੇ ਦੁੱਖ ਦਰਦ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ। ਕਿਸਾਨ ਆਗੂ ਜਰਨੈਲ ਸਿੰਘ ਜਵੰਧਾ ਪਿੰਡੀ ਨੇ ਦੱਸਿਆ ਕਿ ਜੋ ਇੰਸਪੈਕਟਰ ਮਸ਼ੀਨਾਂ ਨਾਲ ਮੋਸਚਰਾਈਜ ਲਾਉਂਦੇ ਨੇ ਉਹਨਾਂ ਦਾ 24 ਆਉਂਦਾ ਜਦੋਂ ਅਸੀਂ ਦਾਣੇ ਪਾਏ ਤੇ ਉਦੋਂ 20 ਆਇਆ। ਕਿਸਾਨਾਂ ਦੇ ਦੁੱਖ ਦਰਦਾਂ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਬਰਨਾਲਾ ਵੱਲੋਂ ਮਾਰਕੀਟ ਕਮੇਟੀ ਦਫਤਰ ਧਨੌਲਾ ਮੂਹਰੇ 21 ਨਵੰਬਰ ਤੋਂ ਧਰਨਾ ਲਾਇਆ ਜਾ ਰਿਹਾ ਹੈ। ਜੇ ਫਿਰ ਵੀ ਕਿਸਾਨਾਂ ਦੀ ਗੱਲ ਨਾ ਸੁਣੀ ਗਈ ਤਾਂ ਇਹ ਧਰਨਾ ਪੱਕੇ ਮੋਰਚੇ ਦੇ ਵਿੱਚ ਤਬਦੀਲ ਹੋ ਸਕਦਾ। ਇਸ ਮੌਕੇ ਤੇ ਬਲੌਰ ਸਿੰਘ ਛੰਨਾ ਤੋਂ ਇਲਾਵਾ ਜਰਨੈਲ ਸਿੰਘ ਜਵੰਧਾ ਪਿੰਡੀ, ਜਰਨੈਲ ਸਿੰਘ ਬਦਰਾ ,ਨਰਿੱਪਜੀਤ ਸਿੰਘ ਬਡਬਰ, ਬਲਵਿੰਦਰ ਸਿੰਘ ਛੰਨਾਂ ,ਬਲਜਿੰਦਰ ਸਿੰਘ, ਮੇਜਰ ਸਿੰਘ ਧੌਲਾ, ਜਗਸੀਰ ਸਿੰਘ ,ਸੇਵਕ ਸਿੰਘ ਰੂੜੇਕੇ ਕਲਾਂ ,ਕੇਵਲ ਸਿੰਘ ਧਨੌਲਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ
0 comments:
एक टिप्पणी भेजें