ਬਲਾਕ ਪੱਧਰੀ ਖੇਡਾਂ ਵਿੱਚ ਅਨਦਾਣਾ ਕਲੱਸਟਰ ਅਤੇ ਖਨੌਰੀ ਕਲਾਂ ਸਕੂਲ ਨੇ ਜਿੱਤੀ over all ਟਰਾਫ਼ੀ
ਕਮਲੇਸ਼ ਗੋਇਲ ਖਨੌਰੀ
ਖਨੌਰੀ 11 ਅਕਤੂਬਰ -
ਮਿਤੀ 5 ਅਤੇ 6 ਅਕਤੂਬਰ 2023 ਨੂੰ ਬਲਾਕ ਮੂਣਕ ਦੀ ਖੇਡਾਂ ਦਾ ਆਯੋਜਨ ਸਰਕਾਰੀ ਪ੍ਰਾਇਮਰੀ ਸਕੂਲ ਮਨਿਆਣਾ ਦੇ ਖੇਡ ਸਟੇਡੀਅਮ ਕਰਵਾਈਆ ਗਿਆ। ਖੇਡਾਂ ਦਾ ਉਦਘਾਟਨ ਹਲਕਾ ਲਹਿਰਾਗਾਗਾ ਦੇ M.L.A. ਸ੍ਰੀ ਵਰਿੰਦਰ ਕੁਮਾਰ ਗੋਇਲ ਤੇ ਮਨਿਆਣਾ ਦੇ ਸਰਪੰਚ ਸ੍ਰ ਗੁਰਸੇਵਕ ਸਿੰਘ ਅਤੇ ਬਲਾਕ ਸਿੱਖਿਆ ਅਫ਼ਸਰ ਮੂਣਕ ਸ਼੍ਰੀ ਸਤਪਾਲ ਜੀ ਨੇ ਕੀਤਾ। ਖੇਡਾਂ ਦੋ ਦਿਨਾਂ ਤੱਕ ਚਲੀਆਂ l ਜਿਸ ਵਿੱਚ ਓਵਰ ਆਲ ਟਰਾਫ਼ੀ ਅਨਦਾਣਾ ਕਲੱਸਟਰ ਨੇ ਜਿੱਤੀ। ਜਿਸ ਵਿੱਚ ਖਨੌਰੀ ਕਲਾਂ ਸਕੂਲ ਦਾ ਪਹਿਲਾ ਨਾ ਦਰਜ ਕਰਵਾਈਆ l ਸਾਰੇ ਬਲਾਕ ਖੇਡਾਂ ਵਿੱਚ ਖਨੌਰੀ ਕਲਾਂ ਸਕੂਲ ਦੇ ਬੱਚਿਆਂ ਨੇ 8 ਗੋਲਡ 3 ਸਿਲਵਰ ਮੈਡਲਾਂ ਨਾਲ ਅਨਦਾਣਾ ਵਿੱਚ 208 ਮੈਡਲ ਪ੍ਰਾਪਤ ਕਰਕੇ ਪੰਜ ਕਲੱਸਟਰਾਂ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਖਨੌਰੀ ਕਲਾਂ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਜਸਪਾਲ ਸਿੰਘ ਨੇ ਦਸਿਆ ਹੈ ਕਿ ਬੱਚਿਆਂ ਦੀਆਂ ਖੇਡਾਂ ਵਾਸਤੇ ਇੱਕ ਸਪੈਸ਼ਲ ਕੋਚ ਰੱਖ ਕੇ ਮਿਹਨਤ ਕਰਵਾਈ ਗਈ ਸੀ। ਜਿਸ ਨਾਲ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਖਨੌਰੀ ਸ਼ਹਿਰ ਅਤੇ ਸਕੂਲ ਦਾ ਨਾ ਰੌਸ਼ਨ ਕੀਤਾ ਹੈ। ਖਨੌਰੀ ਕਲਾਂ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਜਸਪਾਲ ਸਿੰਘ, ਮਹਾਂਵੀਰ ਸਿੰਘ ਨੈਨ, ਪ੍ਰੇਮ ਕੁਮਾਰ, ਬਲਜੀਤ ਸਿੰਘ, ਕਰਮਦੀਪ ਕੌਰ, ਸੋਨੀਆ, ਅਨੀਤਾ ਰਾਣੀ ਅਤੇ ਜਯੋਤੀ ਰਾਣੀ ਸਮੂਹ ਸਟਾਫ਼ ਵਧਾਈ ਦਾ ਪਾਤਰ ਹੈ।
0 comments:
एक टिप्पणी भेजें