ਹੜ੍ਹ ਪੀੜਤਾਂ ਨੂੰ ਮੈਡੀਕਲ ਸਹੂਲਤਾਂ ਦੇਣ ਵਾਲੇ ਦਾਨੀ ਸੱਜਣਾਂ ਨੂੰ ਸਨਮਾਨ ਦੇਣ ਲਈ ਸਨਮਾਨ ਸਮਾਰੋਹ ਕੀਤਾ ਗਿਆ।
ਹੁਸ਼ਿਆਰਪੁਰ=ਦਲਜੀਤ ਅਜਨੋਹਾ ਪਿੰਡ ਨਰੂੜ ਵਿਖੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਅਜਨੋਹਾ ਵਲੋਂ ਚਲਾਈ ਜਾ ਰਹੀ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬਾਰਟਰੀ ਚ ਹੜ੍ਹ ਪੀੜਤਾਂ ਨੂੰ ਮੈਡੀਕਲ ਸਹੂਲਤਾਂ ਦੇਣ ਵਾਲੇ ਦਾਨੀ ਸੱਜਣਾਂ ਨੂੰ ਸਨਮਾਨ ਦੇਣ ਲਈ ਸਨਮਾਨ ਸਮਾਰੋਹ ਕੀਤਾ ਗਿਆ।ਇਸ ਮੌਕੇ ਸਨਮਾਨ ਸਮਾਰੋਹ ਦਾ ਉਦਘਾਟਨ ਨੰਬਰਦਾਰ ਪਰਮਜੀਤ ਸਿੰਘ ਜਲਵੇਹੜਾ ਵਲੋਂ ਰਿਬਨ ਕੱਟ ਕੇ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਹਰਵਿੰਦਰ ਸਿੰਘ ਖਾਲਸਾ
ਪ੍ਰਧਾਨ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਅਜਨੋਹਾ,ਗਿਆਨੀ ਜਰਨੈਲ ਸਿੰਘ ਨਡਾਲੋ,ਉੱਘੇ ਸਮਾਜ ਸੇਵੀ ਹਰੀ ਸਿੰਘ ਜਸਵਾਲ ਭਾਮ ਅਤੇ ਹੋਰ ਬੁਲਾਰਿਆਂ ਨੇ ਦੱਸਿਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ 2018 ਵਿੱਚ ਆਰੰਭ ਹੋਈ ਸੀ ਅਤੇ ਸੰਸਥਾ ਵਲੋਂ 2019 ਵਿੱਚ ਹੜ੍ਹ ਪੀੜਤ ਇਲਾਕਿਆਂ ਵਿੱਚ ਗਰੀਬ ਲੋਕਾਂ ਦੇ ਤਿੰਨ ਮਕਾਨ ਬਣਾਉਣ ਲਈ ਮਦਦ ਕੀਤੀ ਗਈ,ਇਸ ਤੋਂ ਇਲਾਵਾ ਰਾਸ਼ਨ ਦੀ ਸੇਵਾ,ਲਾਕ ਡਾਉਨ ਵਿੱਚ ਮਕਾਨ ਦੀ ਸੇਵਾ,ਰਾਸ਼ਨ ਦੀ ਸੇਵਾ,ਹੁਸ਼ਿਆਰ ਵਿਦਿਆਰਥੀਆਂਨੂੰ ਪੜ੍ਹਾਈ ਵਿੱਚ ਆਰਥਿਕ ਸਹਿਯੋਗ,ਗਰੀਬ ਲੜਕੀਆਂ ਦੇ ਵਿਆਹ,ਲੋੜ ਵੰਦ ਮਰੀਜ਼ਾਂ ਨੂੰ ਦਵਾਈਆਂ ਦੀ ਸੇਵਾ,ਵਾਤਾਵਰਨ ਦੀ ਸ਼ੁੱਧਤਾ ਲਈ ਬੂਟਿਆਂ ਦਾ ਲੰਗਰ,ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕੈਂਪ ਅਤੇ ਪੰਜਾਬ ਅਤੇ ਹਰਿਆਣਾ ਦੇ ਹੜ੍ਹ ਪੀੜਤ ਇਲਾਕੇ ਖਾਸਕਰ ਮਾਝਾ,ਮਾਲਵਾ ਅਤੇ ਦੁਆਬਾ ਵਿੱਚ ਲੋੜਵੰਦ ਮਰੀਜ਼ਾਂ ਲਈ ਮੈਡੀਕਲ ਕੈਂਪ ਲਾ ਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਉਹਨਾਂ ਦੱਸਿਆ ਕਿ ਸੰਸਥਾ ਵਲੋਂ ਸੇਵਾ ਦੇ ਇਸ ਮਹਾਨ ਕੁੰਭ ਵਿੱਚ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ ਹੈ।ਇਸ ਮੌਕੇ ਹਰਵਿੰਦਰ ਸਿੰਘ ਖਾਲਸਾ ਪ੍ਰਧਾਨ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਅਜਨੋਹਾ,ਹਰਭਜਨ ਸਿੰਘ ਬਾਜਵਾ ਆਗੂ ਭਾਰਤੀ ਕਿਸਾਨ ਯੂਨੀਅਨ ਦੋਆਬਾ,ਜਸਵਿੰਦਰ ਸਿੰਘ ਬੰਟੀ ਨਰੂੜ,ਨੰਬਰਦਾਰ ਪਰਮਜੀਤ ਸਿੰਘ ਜਲਵੇਹੜਾ ਵਲੋਂ ਦਾਨੀ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਰਪੰਚ ਜਸਪ੍ਰੀਤ ਸਿੰਘ ਜੱਗੀ , ਸੁਰਿੰਦਰਪਾਲਸਿੰਘ ਅਜਨੋਹਾ,ਡਾ ਰਾਮ ਲੁਭਾਇਆ, ਡਾ ਜੋਗਰਾਜ ਨਸੀਰਾਬਾਦ,ਅਵਤਾਰ ਸਿੰਘ,ਸਤਵੀਰ ਕੌਰ ਡੋਡ ਯੁਐਸਏ ਜਲਵੇਹੜਾ, ਨਰਿੰਦਰ ਸਿੰਘ ਜਲਵੇਹੜਾ,ਮਨਜੀਤ ਸਿੰਘ ਇਟਲੀ ਅਜਨੋਹਾ,ਗੁਰਪ੍ਰੀਤ ਸਿੰਘ ਖਾਲਸਾ ਅਜਨੋਹਾ, ਮਾਤਾ ਭੁਪਿੰਦਰ ਕੌਰ ਅਜਨੋਹਾ,ਬਲਵੰਤ ਸਿੰਘ ਅਜਨੋਹਾ, ਹਰਵਿੰਦਰ ਸਿੰਘ ਜਲਵੇਹੜਾ,ਹਰਦੀਪ ਸਿੰਘ ਨਸੀਰਾਬਾਦ, ਭਾਈ ਨਿਰਵੈਰ ਸਿੰਘ ਨਰੂੜ,ਜਸਪਾਲ ਸਿੰਘ ਜਸਵਾਲ ਨਰੂੜ, ਨੰਬਰਦਾਰ ਤਰਸੇਮ ਸਿੰਘ ਕੁਕੋਵਾਲ,ਪ੍ਰਧਾਨ ਅਵਤਾਰ ਸਿੰਘ ਕੁਕੋਵਾਲ, ਅਮਰਜੀਤ ਸਿੰਘ ਕੁਕੋਵਾਲ,ਸੁਖਦੇਵ ਸਿੰਘ ਮੁਖਲਿਆਣਾ,ਜਸਪਾਲ ਸਿੰਘ ਮੁਖਲਿਆਣਾ, ਰਛਪਾਲ ਸਿੰਘ ਮੁਖਲਿਆਣਾ,ਸੂਬੇਦਾਰ ਸੋਹਣ ਸਿੰਘ ਮੁਖਲਿਆਣਾ,ਮਾਸਟਰ ਗੁਰਬਚਨ ਸਿੰਘ ਮੁਖਲਿਆਣਾ,ਜਤਿੰਦਰ ਸਿੰਘ ਰਾਣਾ ਖਾਲਸਾ,ਪ੍ਰਿਥੀਪਾਲ ਸਿੰਘ ਮੁਖਲਿਆਣਾ,ਜਸਵੀਰ ਸਿੰਘ ਜਰਬਦੀਵਾਲ, ਲਖਵਿੰਦਰ ਸਿੰਘ ਲੱਖੀ ਮੁਖਲਿਆਣਾ,ਹਰਭਜਨ ਸਿੰਘ ਅਜਨੋਹਾ,ਕਮਲਜੀਤ ਸਿੰਘ ਖਾਲਸਾ ਅਜਨੋਹਾ,ਡੀ ਐਸ ਪੀ ਦਵਿੰਦਰ ਸਿੰਘ ਰਾਣਾ ,ਅਜੈਪਾਲ ਸਿੰਘ ਨਡਾਲੋ,ਸੁਖਵਿੰਦਰ ਸਿੰਘ ਖਾਲਸਾ ,ਹਰਵੀਰ ਸਿੰਘ ਅਜਨੋਹਾ,ਅਮਨ ਅਜਨੋਹਾ,ਮਾਸਟਰ ਨਰਿੰਦਰ ਸਿੰਘ ਮਖਸੂਸਪੁਰ,ਮਾਸਟਰ ਹਰਬੰਸ ਸਿੰਘ ਅਜਨੋਹਾ,ਸੁਖਵਿੰਦਰ ਸਿੰਘ ਗੋਪਾਲੀਆ, ਜਗਦੀਸ਼ ਸਿੰਘ ਸੈਣੀ,ਮਾਸਟਰ ਸੁਖਵਿੰਦਰ ਸਿੰਘ ਭਾਮ, ਗੁਰਪਾਲ ਸਿੰਘ ਨਡਾਲੋ,ਅਜੈਪਾਲ ਸਿੰਘ ਪਰਮਾਰ,ਬਾਵਾ ਸਿੰਘ ਨਡਾਲੋਂ,ਮਨਵੀਰ ਸਿੰਘ ਪਰਮਾਰ ਨਡਾਲੋਂ,ਰਵੀ ਕੁਮਾਰ ਨਡਾਲੋਂ,ਪਰਮਿੰਦਰ ਸਿੰਘ ਭੱਟੀ ,ਅਮਿਤ ਪਾਲ ਸਿੰਘ ਪਰਮਾਰ ,ਪ੍ਰੀਤਕਮਲ ਸਿੰਘ ਨਡਾਲੋਂ,ਸਰਬਜੀਤ ਸਿੰਘ ਪਰਮਾਰ ,ਅਮਨਦੀਪ ਸਿੰਘ ਖਾਲਸਾ ਬੱਡੋ,ਅਵਤਾਰ ਸਿੰਘ ਖਾਲਸਾ ਭਾਮ,ਸੁਰਜੀਤ ਸਿੰਘ ਖਾਲਸਾ ਭਾਮ ਤੋਂ ਇਲਾਵਾ ਹੋਰ ਇਲਾਕਾ ਵਾਸੀ ਸੰਗਤਾਂ ਹਾਜ਼ਰ ਸਨ।
0 comments:
एक टिप्पणी भेजें