Contact for Advertising

Contact for Advertising

Latest News

शुक्रवार, 6 अक्टूबर 2023

ਸਤੰਬਰ ਮਹੀਨੇ ਦੌਰਾਨ 25 ਨਸ਼ਾ ਤਸਕਰਾਂ ਖਿਲਾਫ਼ ਪਰਚੇ ਹੋਏ ਦਰਜ, 25 ਤਸਕਰਾਂ ਦੀ ਹੋਈ ਗ੍ਰਿਫਤਾਰੀ: ਡਿਪਟੀ ਕਮਿਸ਼ਨਰ

 ਸਤੰਬਰ ਮਹੀਨੇ ਦੌਰਾਨ 25 ਨਸ਼ਾ ਤਸਕਰਾਂ ਖਿਲਾਫ਼ ਪਰਚੇ ਹੋਏ ਦਰਜ, 25 ਤਸਕਰਾਂ ਦੀ ਹੋਈ ਗ੍ਰਿਫਤਾਰੀ: ਡਿਪਟੀ ਕਮਿਸ਼ਨਰ


ਨਵਾਂਸ਼ਹਿਰ=ਦਲਜੀਤ ਅਜਨੋਹਾ 


ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਨਾਰਕੋ ਕੋਆਰਡੀਨੇਸ਼ਨ ਸੈਂਟਰ ਮਕੈਨਿਜ਼ਮ ਦਾ ਪੁਨਰਗਠਨ ਸਬੰਧੀ ਬਣਾਈ ਗਈ ਕਮੇਟੀ ਦੇ ਮੈਬਰਾਂ ਨਾਲ ਬੈਠਕ ਕੀਤੀ ਗਈ। ਇਸ ਦੌਰਾਨ ਮਹੀਨਾਂ ਸਤੰਬਰ 2023 ਵਿੱਚ ਪੰਜਾਬ ਸਰਕਾਰ ਵਲੋ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। 

          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਜ਼ਿਲ੍ਹਾ ਪੁਲਿਸ ਵਲੋ ਨਸ਼ਾ ਤਸਕਰਾਂ ਦੇ ਖਿਲਾਫ ਕੁੱਲ 25 ਮੁਕੱਦਮੇ ਦਰਜ ਕਰਕੇ 25 ਦੋਸ਼ੀ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਪਾਸੋਂ ਹੈਰੋਇਨ 1ਕਿਲੋ 374 ਗ੍ਰਾਮ, ਅਫੀਮ 2 ਕਿੱਲੋਗ੍ਰਾਮ, ਡੋਡੇ ਚੂਰਾ ਪੋਸਤ 17 ਕਿੱਲੋਗ੍ਰਾਮ, ਨਸ਼ੀਲੀਆ ਗੋਲੀਆ 250 ਅਤੇ ਡਰੱਗ ਮਨੀ 74,120ਰੁਪਏ, 2 ਕਾਰਾ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਮਹੀਨੇ ਵਿੱਚ ਐਨ.ਡੀ.ਪੀ.ਐਸ ਐਕਟ ਦੇ ਕੁੱਲ 24 ਮੁਕੱਦਮੇ ਅਦਾਲਤ ਵਿੱਚ ਪੇਸ਼ ਕੀਤੇ ਅਤੇ 17 ਮੁਕੱਦਮੇ ਵੱਖ-ਵੱਖ ਮਾਨਯੋਗ ਅਦਾਲਤਾ ਵੱਲੋ ਸੁਣੇ ਗਏ ਹਨ।

                 ਜ਼ਿਲ੍ਹਾ ਪੁਲਿਸ ਵੱਲੋ ਨਸ਼ਿਆਂ ਦੀ ਰੋਕਥਾਮ ਕਰਨ ਲਈ ਸਕੂਲਾ, ਕਾਲਜਾ, ਪਿੰਡ, ਮੁਹੱਲੇ, ਬੱਸ ਸਟੈਂਡ, ਟੈਕਸੀ ਸਟੈਂਡ ਆਦਿ ਵਿੱਚ ਕੁੱਲ 542 ਸੈਮੀਨਾਰ ਲਗਾ ਕੇ ਨੌਜਵਾਨਾਂ, ਬੱਚਿਆਂ ਅਤੇ ਲੋਕਾ ਨੂੰ ਜਾਗਰੂਕ ਕੀਤਾ ਗਿਆ ਹੈ। ਇਸ ਤੋ ਇਲਾਵਾ ਜ਼ਿਲ੍ਹਾ ਪੁਲਿਸ ਵਲੋਂ ਡਰੱਗ ਹੋਟਸਪੋਟਾ ਦੇ ਮੁਹੱਲਾ ਕੱਲਰਾ ਨਵਾਸ਼ਹਿਰ, ਪਿੰਡ ਲੰਗੜੋਆ, ਜੱਬੋਵਾਲ, ਸੋਇਤਾ, ਰਾਹੋਂ, ਗੜੁਪੜ, ਔੜ, ਪਰਾਗਪੁਰ, ਲੱਖਪੁਰ, ਥਾਂਦੀਆ, ਭੋਰਾ, ਜੰਡਿਆਲਾ, ਲੰਗੇਰੀ, ਕਮਾਮ ਅਤੇ ਸਿੰਬਲ ਮਜਾਰਾ  ਵਿੱਚ ਸਮੇਂ-ਸਮੇਂ ਪਰ ਸਰਚ ਅਪ੍ਰੇਸ਼ਨ ਅਤੇ ਨਾਕਾਬੰਦੀਆ ਕਰਕੇ ਸ਼ੱਕੀ ਲੋਕਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ੇ ਦੀ ਸਮਗਲਿੰਗ ਨੂੰ ਰੋਕਿਆ ਜਾ ਸਕੇ ਅਤੇ ਪਿੰਡਾ ਵਿੱਚ ਪੁਲਿਸ ਪਬਲਿਕ ਮੀਟਿੰਗਾ ਕੀਤੀਆ ਜਾ ਰਹੀਆਂ ਹਨ।


                        ਐਸ.ਐਸ.ਪੀ.  ਡਾ. ਅਖਿਲ ਚੌਧਰੀ ਸ਼ਹੀਦ ਭਗਤ ਸਿੰਘ ਨਗਰ ਨੇ ਓ.ਓ.ਏ.ਟੀ ਸੈਂਟਰਾਂ ਅਤੇ ਡੀ-ਅਡੀਕਸ਼ਨ ਸੈਂਟਰ ਵਿੱਚ ਜਾ ਕੇ ਸਮੇਂ ਸਮੇਂ ਸਿਰ  ਚੈਕਿੰਗ ਕੀਤੀ ਗਈ ਹੈ।    ਸਿਹਤ ਵਿਭਾਗ ਵਲੋ ਮਹੀਨਾਂ ਸਤੰਬਰ ਵਿੱਚ ਜਿਲ੍ਹੇ ਦੇ ਓ.ਓ.ਏ.ਟੀ ਸੈਂਟਰਾਂ ਵਿੱਚ 27 ਨਵੇਂ ਮਰੀਜ਼ ਅਤੇ ਡੀ-ਅਡੀਕਸ਼ਨ ਸੈਂਟਰ (ਓ.ਪੀ.ਡੀ) ਵਿੱਚ 244 ਮਰੀਜ਼ਾਂ ਨੇ ਦਵਾਈ ਲਈ ਅਤੇ ਡੀ-ਅਡੀਕਸ਼ਨ ਸੈਂਟਰ (ਆਈ.ਪੀ.ਡੀ) ਵਿੱਚ 86 ਦਾਖਲ ਹੋਏ।


        ਇਸ ਮੌਕੇ ‘ਤੇ ਐਸ.ਡੀ.ਐਮ ਬੰਗਾ ਮਨਰੀਤ ਰਾਣਾ, ਅਮਰਨਾਥ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇੰਟੈਲੀਜੈਸ), ਦੀਦਾਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇੰਟੈਲੀਜੈਸ), ਡਾ. ਹਰਪ੍ਰੀਤ ਸਿੰਘ (ਡੀ.ਐਮ.ਸੀ) ਸਿਵਲ ਸਰਜਨ ਦਫਤਰ, ਡਾ. ਰਾਜਨ ਸ਼ਾਸਤਰੀ ਹੈਲਥ ਵਿਭਾਗ, ਰਾਹੁਲ ਕੁਮਾਰ ਬਲਾਕ ਜੰਗਲਾਤ ਵਿਭਾਗ, ਵਰਿੰਦਰ ਕੁਮਾਰ  ਡੀ.ਡੀ.ਈ.ਓ.(ਈ.ਈ.) ਸਕੂਲ, ਮਨਪ੍ਰੀਤ ਸਿੰਘ ਡੀ.ਸੀ.ਓ, ਸੁਰਜੀਤ ਕੁਮਾਰ ਐਸ.ਏ (ਡੀ.ਐਸ.ਐਸ.ਓ), ਨਰਿਦਰ ਕੁਮਾਰ ਕਾਊਟਰ ਇੰਟੈਲੀਜੈਸ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

 ਸਤੰਬਰ ਮਹੀਨੇ ਦੌਰਾਨ 25 ਨਸ਼ਾ ਤਸਕਰਾਂ ਖਿਲਾਫ਼ ਪਰਚੇ ਹੋਏ ਦਰਜ, 25 ਤਸਕਰਾਂ ਦੀ ਹੋਈ ਗ੍ਰਿਫਤਾਰੀ: ਡਿਪਟੀ ਕਮਿਸ਼ਨਰ
  • Title : ਸਤੰਬਰ ਮਹੀਨੇ ਦੌਰਾਨ 25 ਨਸ਼ਾ ਤਸਕਰਾਂ ਖਿਲਾਫ਼ ਪਰਚੇ ਹੋਏ ਦਰਜ, 25 ਤਸਕਰਾਂ ਦੀ ਹੋਈ ਗ੍ਰਿਫਤਾਰੀ: ਡਿਪਟੀ ਕਮਿਸ਼ਨਰ
  • Posted by :
  • Date : अक्टूबर 06, 2023
  • Labels :
  • Blogger Comments
  • Facebook Comments

0 comments:

एक टिप्पणी भेजें

Top