ਸਹੋਦਿਆ ਸਕੂਲ ਕੰਪਲੈਕਸ ਸੰਗਰੂਰ ਵੱਲੋਂ ਜ਼ਿਲ੍ਹੇ ਦੇ ਹੋਣਹਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ
ਕਮਲੇਸ਼ ਗੋਇਲ ਖਨੌਰੀ
ਖਨੌਰੀ 7 ਅਕਤੂਬਰ - ਬੀਤੇ ਦਿਨ ਧੂਰੀ ਵਿਖੇ ਇਕ ਵਿਸ਼ਾਲ ਅਤੇ ਸਫ਼ਲ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਤੀਹ ਤੋਂ ਵੱਧ ਸਕੂਲਾਂ ਦੇ ਅਧਿਆਪਕਾਂ ਅਤੇ ਉਹਨਾਂ ਦੇ ਸਤਿਕਾਰ ਯੋਗ ਪ੍ਰਿੰਸੀਪਲ ਸਹਿਬਾਨਾਂ ਨੇ ਵੀ ਸ਼ਿਰਕਤ ਕੀਤੀ। ਨਾਲ ਹੀ ਇਹਨਾਂ ਸਕੂਲਾਂ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੋਰਡ ਦੀ ਪ੍ਰੀਖਿਆ ਵਿੱਚੋਂ ਸ਼ਾਨਦਾਰ ਅੰਕ ਹਾਸਲ ਕਰਨ ਉਪੰਰਤ ਸਨਮਾਨਿਤ ਕਰਨ ਲਈ ਵਿਦਿਆਰਥੀਆਂ ਦੇ ਮਾਪਿਆਂ ਸਮੇਤ ਸੱਦਾ ਦਿੱਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਸਹੋਦਿਆ ਦੇ ਕਮੇਟੀ ਮੈਂਬਰਾਂ ਵੱਲੋਂ ਕੀਤੀ ਗਈ।ਇਸ ਦੌਰਾਨ ਦ ਰੂਟਸ ਮਿਲੇਨਿਅਮ ਸਕੂਲ ਦੇ ਇੱਕ ਸਾਇੰਸ ਅਧਿਆਪਕ ਸ੍ਰ ਕਰਮ ਸਿੰਘ ਜੀ ਨੂੰ ਬੈਸਟ ਟੀਚਰ ਅਵਾਰਡ ਮਿਲਿਆਂ ਜੋ ਕਿ ਅਪਣੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਅਵਾਰਡ ਮੌਜੂਦਾ ਸੰਸਥਾ ਪ੍ਰਧਾਨ ਕੈਪਟਨ ਰੋਹਿਤ ਦਿਵੇਦੀ ਨੇ ਦਿੱਤਾ ਅਤੇ ਆਏ ਹੋਏ ਮਹਿਮਾਨਾ ਦਾ ਤਹਿ ਦਿਲੋਂ ਸਵਾਗਤ ਕੀਤਾ।
0 comments:
एक टिप्पणी भेजें