Contact for Advertising

Contact for Advertising

Latest News

शुक्रवार, 6 अक्टूबर 2023

ਬੁਲੋਵਾਲ ਦਾ ਖੂਨਦਾਨੀ ਸਿੱਧੂ ਜੋੜਾ ਸਟੇਟ ਅਵਾਰਡ ਨਾਲ ਸਨਮਾਨਿਤ

 ਬੁਲੋਵਾਲ ਦਾ ਖੂਨਦਾਨੀ ਸਿੱਧੂ ਜੋੜਾ ਸਟੇਟ ਅਵਾਰਡ ਨਾਲ ਸਨਮਾਨਿਤ

 

ਹੁਸ਼ਿਆਰਪੁਰ=ਦਲਜੀਤ ਅਜਨੋਹਾ 

ਰਾਸ਼ਟਰੀ ਸਵੈ-ਇਛੁੱਕ ਖੂਨਦਾਨ ਦਿਵਸ ਜੋ ਕਿ ਹਰ ਸਾਲ 1 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਦੇ ਮੌਕੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਖੂਨਦਾਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਦੇਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਇਸ ਵਾਰ ਇਹ ਸਮਾਗਮ ਪਟਿਆਲਾ ਵਿਖੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਤੇ ਪੰਜਾਬ  ਸਟੇਟ ਬਲੱਡ ਟਰਾਂਸਫਿਊਜ਼ਨ ਕਾਂਉਸਲ ਵੱਲੋਂ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਜਿਲਾ ਹੁਸ਼ਿਆਰਪੁਰ ਦੇ ਕਸਬਾ ਬੱਲੋਵਾਲ ਦੇ ਵਸਨੀਕ ਖੂਨਦਾਨੀ ਸਿੱਧੂ ਜੋੜਾ ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਜੋ ਕਿ ਇਲਾਕੇ ਵਿੱਚ

“ ਸਟਾਰ  ਕੱਪਲ ਬਲੱਡ ਡੋਨਰ ” ਦੇ ਨਾਮ ਨਾਲ ਜਾਣੇ ਜਾਂਦੇ ਹਨ ਨੂੰ ਉਹਨਾਂ ਦੇ ਖੂਨਦਾਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਲਈ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਵੱਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।


ਜਿਕਰਯੋਗ ਹੈ ਕਿ ਅਜੋਕੇ ਸਮੇਂ ਵਿੱਚ ਇਹ ਪੰਜਾਬ ਦਾ ਸਿਰਫ ਚੌਥਾ ਅਤੇ ਹੁਸ਼ਿਆਰਪੁਰ ਜਿਲ੍ਹੇ ਪਹਿਲਾ ਜੋੜਾ ਹੈ ਜੋ ਖੂਨਦਾਨ ਦੇ ਖੇਤਰ ਵਿੱਚ ਸਰਗਰਮ ਹੈ। ਇਹ ਜੋੜਾ ਹੁਣ ਤੱਕ 27 ਵਾਰ ਇਕੱਠਿਆਂ ਖੂਨਦਾਨ ਕਰ ਚੁੱਕਿਆ ਹੈ ਅਤੇ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਜਾਰੀ ਹੈ। ਇਸ ਜੋੜੇ ਨੂੰ ਹੁਸ਼ਿਆਰਪੁਰ ਜਿਲ੍ਹੇ ਦੇ ਪਹਿਲੇ ਨੌਜਵਾਨ ਖੂਨਦਾਨੀ ਜੋੜੇ ਹੋਣ ਦਾ ਮਾਣ ਹਾਸਿਲ ਹੈ । ਅੱਜ ਤੱਕ ਇਹ ਜੋੜਾ 33 ਲੀਟਰ ਖੂਨਦਾਨ ਕਰ ਚੁੱਕਾ ਹੈ।ਨਿੱਜੀ ਤੌਰ ਤੇ ਬਹਾਦਰ ਸਿੰਘ ਸਿੱਧੂ 62 ਵਾਰ ( ਹੁਣ ਤੱਕ ਤਕਰੀਬਨ 23 ਲੀਟਰ ) ਅਤੇ ਜਤਿੰਦਰ ਕੌਰ ਸਿੱਧੂ ਨਿੱਜੀ ਤੌਰ ਤੇ 27 ਵਾਰ ( ਤਕਰੀਬਨ 10 ਲੀਟਰ ) ਖੂਨ-ਦਾਨ ਕਰ ਚੁੱਕੇ ਹਨ।

ਬੁਲੋਵਾਲ ਦਾ ਖੂਨਦਾਨੀ ਸਿੱਧੂ ਜੋੜਾ ਸਟੇਟ ਅਵਾਰਡ ਨਾਲ ਸਨਮਾਨਿਤ
  • Title : ਬੁਲੋਵਾਲ ਦਾ ਖੂਨਦਾਨੀ ਸਿੱਧੂ ਜੋੜਾ ਸਟੇਟ ਅਵਾਰਡ ਨਾਲ ਸਨਮਾਨਿਤ
  • Posted by :
  • Date : अक्टूबर 06, 2023
  • Labels :
  • Blogger Comments
  • Facebook Comments

0 comments:

एक टिप्पणी भेजें

Top