ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਭਾਜਪਾ ਸੈਨਿਕ ਵਿੰਗ ਵੱਲੋ ਬੂਟੇ ਲਗਵਾਏ ਗਏ - ਇੰਜ ਸਿੱਧੂ
ਬਰਨਾਲਾ 17 ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਤੇ ਭਾਜਪਾ ਸੈਨਿਕ ਵਿੰਗ ਵੱਲੋ 50 ਬਦਾਮਾਂ ਪੌਦੇ ਗੁਰੂ ਘਰ ਬੀਬੀ ਪ੍ਰਧਾਨ ਕੌਰ ਤਪ ਅਸਥਾਨ ਦੇ ਜੰਗਲ ਵਿੱਚ ਬੂਟੇ ਲਗਾ ਕੇ ਖੁੱਸੀ ਦਾ ਇਜਹਾਰ ਕੀਤਾ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਭਾਜਪਾ ਸੈਨਿਕ ਵਿੰਗ ਦੇ ਇੰਚਾਰਜ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਤੋਂ ਲੈਕੇ 2 ਅਕਤੂਬਰ ਤੱਕ ਵੱਖ ਵੱਖ ਲੋਕ ਭਲਾਈ ਦੇ ਕੰਮ ਜਿਵੇਂ ਕੇ ਦਸ ਕਰੋੜ ਲੋਕਾਂ ਦੇ ਇਲਾਜ ਲਈ 5 ਲੱਖ ਦੇ ਮੁੱਫਤ ਕਾਰਡ ਬਣਵਾਏ ਜਾਣਗੇ ਵਿਸ਼ਕਰਮਾ ਯੋਜਨਾ ਨੂੰ ਲਾਗੂ ਕਰਨਾ ਬੂਟੇ ਲਗਾਏ 75 ਲੱਖ ਲੋੜਮੰਦ ਲੋਕਾਂ ਨੂੰ ਮੁੱਫਤ ਗੈਸ ਕੁਨੈਕਸ਼ਨ ਦੇਣਾ ਖ਼ੂਨ ਦਾਨ ਕੈਪ ਲਗਾਉਣਾ ਤੇ ਘਰ ਘਰ ਤੋਂ ਥੋੜੀ ਥੋੜੀ ਮਿੱਟੀ ਇਕੱਠੀ ਕਰਕੇ ਦਿੱਲੀ ਵਿੱਖੇ ਬਣ ਰਹੇ ਦੇਸ ਲਈ ਕੁਰਬਾਨ ਹੋਣ ਵਾਲੇ ਯੋਧਿਆਂ ਦੀ ਯਾਦ ਵਿੱਚ ਬਣ ਰਹੇ ਪਾਰਕ ਵਿੱਚ ਭੇਜਣਾ ਆਦਿ ਕੰਮ ਕੀਤੇ ਜਾਣਗੇ ਇਸੇ ਲੜੀ ਤਹਿਤ ਜਿੱਥੇ ਅਸੀਂ ਸਮੂਹ ਸਾਬਕਾ ਸੈਨਿਕ ਪ੍ਰਧਾਨ ਮੰਤਰੀ ਜੀ ਨੂੰ ਸੁੱਭ ਕਾਮਨਾਵਾਂ ਘਲਦੇ ਹਾਂ ਤੇ ਸਮੂਹ ਦੇਸ ਵਾਸੀਆਂ ਨੂੰ ਭੀ ਮੋਦੀ ਜੀ ਦੇ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਘਲਦੇ ਹਾਂ ਇਸ ਮੌਕੇ ਸਿੱਧੂ ਤੋ ਇਲਾਵਾ ਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਸਰਬਜੀਤ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਭੁਰੇ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਕੁਲਦੀਪ ਸਿੰਘ ਜਥੇਦਾਰ ਗੁਰਮੀਤ ਸਿੰਘ ਸਰਪੰਚ ਗੁਰਦੇਵ ਸਿੰਘ ਮਕੜ ਅਤੇ ਹੋਰ ਸਾਬਕਾ ਸੈਨਿਕ ਅਤੇ ਬਹੁਤ ਸਾਰੀਆ ਬੀਬੀਆ ਹਾਜਰ ਸਨ।
ਫ਼ੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕ ਅਤੇ ਭੈਣਾਂ ਮੋਦੀ ਜੀ ਦੇ ਜਨਮ ਦਿਨ ਤੇ ਬੂਟੇ ਲਗਾ ਕੇ ਖੁੱਸੀ ਦਾ ਇਜਹਾਰ ਕਰਦੇ ਹੋਏ।

0 comments:
एक टिप्पणी भेजें