ਜਲੰਧਰ ਤੋਂ ਸ਼ੁਰੂ ਹੋਈ 600 ਕਿਲੋਮੀਟਰ ਬਰੇਵਟ ਸਾਇਕਲਿਸਟ ਬਲਰਾਜ ਚੌਹਾਨ ਨੇ ਪੂਰੀ ਕੀਤੀ
ਹੁਸ਼ਿਆਰਪੁਰ=ਦਲਜੀਤ ਅਜਨੋਹਾ
।।ਹਾਕ ਰਾਈਡਰਜ ਕਲੱਬ ਜਲੰਧਰ ਵਲੋਂ 600 ਕਿਲੋਮੀਟਰ ਲੰਬੀ ਬਰੇਵਟ ਕਰਵਾਈ ਗਈ ਜੇਸ ਚ ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਸਵੱਛ ਭਾਰਤ ਮਿਸ਼ਨ ਦੇ ਬਰਾਂਡ ਅੰਬੈਸਡਰ ਬਲਰਾਜ ਸਿੰਘ ਚੌਹਾਨ ਨੇ ਭਾਗ ਲਿਆ ਤੇ ਸਮੇਂ ਤੋ ਪਹਿਲਾਂ ਪੂਰੀ ਕੀਤੀ। ਏਸ ਬਾਰੇ ਜਾਣਕਾਰੀ ਦੇਂਦਿਆ ਉਨਾਂ ਦੱਸਿਆ ਕਿ ਏਹ ਬਰੇਵਟ ਸਵੇਰੇ 4.40 ਤੇ ਦੇਵੀ ਤਲਾਬ ਮੰਦਰ ਜਲੰਧਰ ਤੋੰ ਸ਼ੁਰੂ ਹੋ ਕੇ ਅੰਮ੍ਰਿਤਸਰ, ਤਰਨਤਾਰਨ,ਜੀਰਾ ,ਫਰੀਦਕੋਟ,ਬਠਿੰਡਾ, ਸੰਗਰੂਰ, ਪਟਿਆਲਾ , ਰਾਜਪੁਰਾ ,ਜੀਰਕਪੁਰ ਵਾਪਸ ਰਾਜਪੁਰਾ, ਖੰਨਾ ਲੁਧਿਆਣਾ ਹੋ ਕੇ ਜਲੰਧਰ ਸਮਾਪਤ ਹੋਈ। ਉਨਾਂ ਦੱਸਿਆ ਕਿ ਦਿਨ ਦੇ ਸਮੇਂ ਬਹੁਤ ਗਰਮੀ ਤੇ ਹੁੰਮਸ ਸੀ ਜੇਸ ਕਾਰਨ ਬਾਰ ਬਾਰ ਪਾਣੀ ਲੈਣ ਲਈ ਰੁਕਣਾ ਪੈ ਰਿਹਾ ਸੀ ਤੇ ਸਮਾਂ ਘਟੀ ਜਾ ਰਿਹਾ ਸੀ ਪਟਿਆਲੇ ਚ ਪਹੁੰਚਦਿਆਂ 400 ਕਿਲੋਮੀਟਰ ਹੋਏ ਸੀ ਤੇ ਤੜਕੇ 4 ਵਜੇ ਮੀਂਹ ਸ਼ੁਰੂ ਹੋ ਗਿਆ। ਤੇਜ ਬਾਰਿਸ਼ ਚ 200 ਕਿਲੋਮੀਟਰ ਸਾਇਕਲ ਚਲਾਉਣਾ ਪਿਆ ਪਰ ਫੇਰ ਵੀ ਸਮੇਂ ਤੋਂ ਪਹਿਲਾਂ ਪੂਰੀ ਕੀਤਾ। ਬਲਰਾਜ ਸਿੰਘ ਚੌਹਾਨ ਗੱਲਬਾਤ ਕਰਦਿਆਂ ਦੱਸਿਆ ਕਿ ਏਸ ਈਵੈਂਟ ਦੌਰਾਨ ਉਨਾ ਨਾਲ ਸੀਨੀਅਰ ਸਾਇਕਲਿਸਟ ਡਾਕਟਰ ਪਵਨ ਢੀਂਗਰਾ ਤੇ ਡਾਕਟਰ ਰਵਿੰਦਰ ਵਰਮਾ ਨੇ ਇਕੱਠਿਆ ਸਾਇਕਲਿੰਗ ਸ਼ੁਰੂ ਤੇ ਸਮਾਪਤ ਕੀਤੀ। ।
0 comments:
एक टिप्पणी भेजें