ਖਨੌਰੀ ਦੇ ਖੇਡ ਸਟੇਡੀਅਮ ਨੂੰ ਬਣਾਇਆ ਜਾਵੇਗਾ ਉੱਚ ਲੈਵਲ ਦਾ : ਗੋਇਲ
ਕਮਲੇਸ਼ ਗੋਇਲ ਖਨੌਰੀ
ਖਨੌਰੀ 20 ਅਗਸਤ - ਖਨੌਰੀ ਦਾ ਖੇਡ ਸਟੇਡੀਅਮ ਜੋ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਇਹ ਸਿਰਫ ਬਰਸਾਤਾਂ ਦਾ ਪਾਣੀ ਕੱਢਣ ਅਤੇ ਸ਼ਹਿਰ ਦਾ ਕੂੜਾ ਕਰਕਟ ਸੁੱਟਣ ਦੇ ਕੰਮ ਆਉਂਦਾ ਹੈ, ਜਿਸ ਵਿੱਚ ਨਾ ਹੀ ਤਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਅਤੇ ਨਾ ਹੀ ਲਾਇਟਾਂ , ਜਿਮ , ਰੇਸ ਲਾਉਣ ਲਈ ਟਰੈਕ ਅਤੇ ਨਾ ਹੀ ਦਵਾਈਆਂ ਦਾ ਪ੍ਰਬੰਧ ਹੈ ਤੇ ਗਰਾਊੰਡ ਸੜਕ ਨਾਲੋਂ ਬਹੁਤ ਡੂੰਘਾ ਹੈ, ਜਿਸ ਕਾਰਨ ਸ਼ਹਿਰ ਦੇ ਖਿਡਾਰੀਆਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੇਕਿਨ ਹੁਣ ਹਲਕਾ ਲਹਿਰਾ ਦੇ ਐਮ ਐਲ ਏ ਐਡਵੋਕੇਟ ਬਰਿੰਦਰ ਗੋਇਲ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਰੰਗਲਾ ਪੰਜਾਬ ਬਣਾਉਣ ਦੇ ਟੀਚੇ ਤਹਿਤ ਖਨੌਰੀ ਦੇ ਖੇਡ ਸਟੇਡੀਅਮ ਦਾ ਕਾਇਆ ਕਲਪ ਕਰਕੇ ਇਸ ਨੂੰ ਉੱਚ ਲੈਵਲ ਦੀਆਂ ਸੁਵਿਧਾਵਾਂ ਨਾਲ ਲੈਸ ਕਰਕੇ ਜਲਦੀ ਹੀ ਖਿਡਾਰੀਆਂ ਦੇ ਸਪੁਰਦ ਕੀਤਾ ਜਾਵੇਗਾ | ਇਹਨਾਂ ਗੱਲਾਂ ਦਾ ਪ੍ਰਗਟਾਵਾ ਟਰੱਕ ਯੂਨੀਅਨ ਖਨੌਰੀ ਦੇ ਵਾਇਸ ਪ੍ਰਧਾਨ ਅਤੇ ਸੀਨੀਅਰ ਆਗੂ ਹੈਪੀ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਸ ਖੇਡ ਸਟੇਡੀਅਮ ਵਿੱਚ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਵੇਂ ਕਿ ਸਟੇਡੀਅਮ ਨੂੰ ਉਚਾ ਚੁੱਕਣਾ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ, ਲਾਇਟਾਂ ਦਾ ਪ੍ਰਬੰਧ, ਜਿਮ ਦਾ ਪ੍ਰਬੰਧ, ਰੇਸਰਾਂ ਲਈ ਟਰੈਕ, ਮੁਕੰਮਲ ਸਫਾਈ ਦਾ ਪ੍ਰਬੰਧ ਤੇ ਹਰ ਪੱਖੋਂ ਖੇਡ ਸਟੇਡੀਅਮ ਨੂੰ ਸ਼ਾਨਦਾਰ ਤਰੀਕੇ ਨਾਲ ਤਿਆਰ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਗਰਾਊਂਡਾਂ ਨਾਲ ਜੋੜਿਆ ਜਾ ਸਕੇ | ਇਸ ਮੌਕੇ ਉਨ੍ਹਾਂ ਸਹਿਰ ਤੇ ਇਲਾਕੇ ਦੀ ਯੂਥ ਨੂੰ ਵੀ ਅਪੀਲ ਕੀਤੀ ਕਿ ਆਪਣੇ ਆਪ ਨੂੰ ਨਸਿਆਂ ਤੋਂ ਬਚਾ ਕੇ ਗਰਾਊਂਡਾਂ ਨਾਲ ਜੁੜੋ ਅਤੇ ਆਪਣਾ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰੋ | ਇਸ ਮੌਕੇ ਉਨ੍ਹਾਂ ਨਾਲ ਆਪ ਪਾਰਟੀ ਦੇ ਸੀਨੀਅਰ ਆਗੂ ਅਨਿਲ ਕੁਮਾਰ ਗੋਇਲ, ਬੀਰਭਾਨ ਕਾਂਸਲ, ਡਾ ਸ਼ੀਸ਼ਪਾਲ ਮਲਿਕ, ਮਨੀ ਗੋਇਲ, ਬੰਟੀ ਗਰਗ, ਵਿਪਿਨ ਗੁਪਤਾ, ਗੁਰਮੀਤ ਸਿੰਘ ਗੋਗਾ, ਗੁਰਪਿੰਦਰ ਚੱਠਾ ਅਤੇ ਰਾਂਝਾ ਭੁੱਕਲ ਹਾਜ਼ਿਰ ਸਨ |
0 comments:
एक टिप्पणी भेजें