Contact for Advertising

Contact for Advertising

Latest News

रविवार, 20 अगस्त 2023

ਲੇਬਰਹੋਮ ਕੰਪਨੀ ਦੇਵੇਗੀ ਬੇਰੁਜਗਾਰਾਂ ਨੂੰ ਦੇਸ਼ ਵਿਦੇਸ਼ ਵਿੱਚ ਰੁਜ਼ਗਾਰ - ਰਾਓ ਕੈੰਡੋਵਾਲ

 ਲੇਬਰਹੋਮ ਕੰਪਨੀ ਦੇਵੇਗੀ ਬੇਰੁਜਗਾਰਾਂ ਨੂੰ ਦੇਸ਼ ਵਿਦੇਸ਼ ਵਿੱਚ ਰੁਜ਼ਗਾਰ - ਰਾਓ ਕੈੰਡੋਵਾਲ

 ਹੁਸ਼ਿਆਰਪੁਰ=ਦਲਜੀਤ ਅਜਨੋਹਾ 

ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਹੁਸ਼ਿਆਰਪੁਰ ਦੇ ਜਿਲਾ ਪ੍ਰਧਾਨ ਕ੍ਰਿਸ਼ਨਜੀਤ ਰਾਓ ਕੈੰਡੋਵਾਲ ਨੇ ਲੇਬਰਹੋਮ ਕੰਪਨੀ ਲਿਮਟਿਡ ਦਿੱਲੀ ਵਲੋਂ ਮਾਹਿਲਪੁਰ ਵਿੱਚ ਬੇਰੁਜਗਾਰਾਂ ਲਈ ਦੇਸ਼ ਵਿਦੇਸ਼ ਵਿੱਚ ਰੁਜ਼ਗਾਰ ਦੇ ਵਧੀਆ ਮੌਕੇ ਪਾਉਣ ਲਈ ਲਗਾਏ ਕੈਂਪ ਦਾ ਉਦਘਾਟਨ ਕਰਦਿਆ ਕਿਹਾ ਕਿ ਪੰਜਾਬ ਵਿੱਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਇਹ ਕੈਂਪ ਮਹੱਤਵਪੂਰਨ ਭੂਮਿਕਾ ਨਿਭਾਏਗਾ।ਇਸ ਮੌਕੇ ਉਹਨਾਂ ਪੰਜਾਬੀ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਜਿੰਦਗੀ ਵਿੱਚ ਸਫਲ ਹੋਣ ਲਈ ਆਇਲਟ ਵਰਗੇ ਸ਼ੌਰਟਕੱਟ ਰਸਤਿਆ ਦੀ ਥਾਂ ਉਚ ਦਰਜੇ ਦੀ ਸਿਖਿਆ ਪ੍ਰਾਪਤ ਕਰਕੇ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਨਾਲ ਜਿੱਥੇ ਬਰੈਨ ਡਰੇਨ ਬੰਦ ਹੋਵੇਗਾ ਉਥੇ ਦੇਸ਼ ਦੁਨੀਆ ਦੇ ਨਾਮਵਰ ਮੁਲਕਾਂ ਵਿੱਚ ਸ਼ਾਮਿਲ ਵੀ ਹੋਵੇਗਾ।ਇਸ ਮੌਕੇ ਆਪ ਦੇ ਸੂਬਾ ਸੰਯੁਕਤ ਸਕੱਤਰ ਬਲਵਿੰਦਰ ਬਿੱਟੂ ਚੱਕਮੱਲਾਂ, ਸਰਪੰਚ ਬਲਵਿੰਦਰ ਕੌਰ ਕੈੰਡੋਵਾਲ, ਸੰਤੋਸ਼ ਸ਼੍ਰੀਵਾਸਤਵ ਦਿੱਲੀ, ਰਵਜੋਤ ਰਾਓ, ਪੂਜਾ ਪੰਚ, ਰੇਸ਼ਮ ਲਾਲ ਹਰਜੋਤ ਰਾਓ, ਬਲਵਿੰਦਰ ਸਿੰਘ ਬਿੱਲੂ, ਸੁਖਵਿੰਦਰ ਸਿੰਘ ਹਾਜਰ ਸਨ।

ਲੇਬਰਹੋਮ ਕੰਪਨੀ ਦੇਵੇਗੀ ਬੇਰੁਜਗਾਰਾਂ ਨੂੰ ਦੇਸ਼ ਵਿਦੇਸ਼ ਵਿੱਚ ਰੁਜ਼ਗਾਰ - ਰਾਓ ਕੈੰਡੋਵਾਲ
  • Title : ਲੇਬਰਹੋਮ ਕੰਪਨੀ ਦੇਵੇਗੀ ਬੇਰੁਜਗਾਰਾਂ ਨੂੰ ਦੇਸ਼ ਵਿਦੇਸ਼ ਵਿੱਚ ਰੁਜ਼ਗਾਰ - ਰਾਓ ਕੈੰਡੋਵਾਲ
  • Posted by :
  • Date : अगस्त 20, 2023
  • Labels :
  • Blogger Comments
  • Facebook Comments

0 comments:

एक टिप्पणी भेजें

Top