*ਪਟਿਆਲਾ ਜ਼ੋਨਲ 2 ਖੇਡਾਂ ਦੀ ਸ਼ੁਰੂਆਤ*
ਕਮਲੇਸ਼ ਗੋਇਲ ਖਨੌਰੀ
ਪਟਿਆਲਾ 18 ਅਗਸਤ - ਬੁੱਢਾ ਦਲ ਸਪੋਰਟਸ ਕੰਪਲੈਕਸ ਪਟਿਆਲਾ ਵਿਖੇ ਜੋਨ ਪਟਿਆਲਾ 2 ਦੀਆਂ ਜੋਨਲ ਖੇਡਾਂ ਦੀ ਸ਼ੁਰੂਆਤ ਡਾ ਰਜਨੀਸ਼ ਗੁਪਤਾ ,ਪ੍ਰਧਾਨ ਜੋਨਲ ਟੂਰਨਾਮੈੰਟ ਕਮੇਟੀ ਪਟਿਆਲਾ 2 ਦੀ ਅਗਵਾਈ ਵਿੱਚ ਹੋਈ। ਡਾ ਰਜਨੀਸ਼ ਗੁਪਤਾ ਜੀ ਨੇ ਟੂਰਨਾਮੈਟ ਵਿੱਚ ਆਈਆ ਟੀਮਾਂ ਦੀ ਹੌਸਲਾ ਅਵਜਾਈ ਕੀਤੀ। ਡਾ. ਰਜਨੀਸ਼ ਗੁਪਤਾ ਜੀ ਨੇ ਕਿਹਾ ਕਿ ਪੜਾਈ ਦੇ ਨਾਲ ਨਾਲ ਖੇਡਾਂ ਦਾ ਵੀ ਬੱਚਿਆਂ ਦੀ ਜਿੰਦਗੀ ਵਿੱਚ ਬਹੁਤ ਮਹੱਤਵ ਹੈ। ਖੇਡਾਂ ਨਾਲ ਬੱਚਿਆਂ ਦਾ ਮਾਨਸਿਕ ਤੇ ਸਰੀਰਕ ਵਿਕਾਸ ਹੁੰਦਾ ਹੈ। ਬਲਵਿੰਦਰ ਸਿੰਘ ਜੱਸਲ ਸਕੱਤਰ, ਜੋਨਲ ਟੂਰਨਾਮੈਟ ਕਮੇਟੀ ਪਟਿਆਲਾ 2 ਨੇ ਕਿਹਾ ਕਿ ਖੇਡਾ ਵਿੱਚ ਭਾਗ ਲੈਣ ਨਾਲ ਬੱਚਿਆਂ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਬੱਚੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਵੀ ਰੋਸ਼ਨ ਕਰ ਸਕਦੇ ਹਨ। ਜੋਨਲ ਟੂਰਨਾਮੈਟ ਦੀ ਸ਼ੁਰੂਆਤ ਕ੍ਰਿਕਟ ਦੇ ਮੈਚ ਨਾਲ ਹੋਈ। ਡਾ ਰਜਨੀਸ਼ ਗੁਪਤਾ ਜੀ ਨੇ ਕ੍ਰਿਕਟ ਦੇ ਜੋਨਲ ਟੂਰਨਾਮੈਟ ਦੀ ਸ਼ੁਰੂਆਤ ਬ੍ਰਿਟਿਸ਼ ਕੋ ਐਡ ਸਕੂਲ ਅਤੇ ਸਸਸਸ ਸਕੂਲ ਫੀਲਖਾਨਾ ਦੇ ਅੰਡਰ 17 (ਮੁੰਡੇ) ਦੀਆਂ ਟੀਮਾਂ ਵਿਚਕਾਰ ਮੈਚ ਨਾਲ ਕਰਵਾਈ। ਇਸ ਮੌਕੇ ਤੇ ਸ੍ਰੀਮਤੀ ਮਮਤਾ ਰਾਣੀ, ਸ੍ਰੀ ਸਤਵਿੰਦਰ ਸਿੰਘ, ਸ੍ਰੀ ਤਲਵਿੰਦਰ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਮਨਦੀਪ ਕੁਮਾਰ, ਸ੍ਰੀ ਸੁਰਿੰਦਰਪਾਲ ਸਿੰਘ, ਸ੍ਰੀ ਪ੍ਰਵੀਨ ਕੁਮਾਰ, ਸ੍ਰੀ ਪ੍ਰਗਟ ਸਿੰਘ ਤੇ ਹੋਰ ਅਧਿਆਪਕ ਮੌਜੂਦ ਸਨ।
0 comments:
एक टिप्पणी भेजें