* ਐੱਚ. ਆਈ. ਵੀ. /ਏਡਜ ਜਨ ਜਾਗਰੂਕਤਾ ਮੁਹਿੰਮ ਵੈਨ ਰਾਹੀਂ ਲੋਕਾਂ ਨੂੰ ਏਡਜ ਸਬੰਧੀ ਕੀਤਾ ਜਾਗਰੂਕ
।
ਕਮਲੇਸ਼ ਗੋਇਲ ਖਨੌਰੀ ਖਨੌਰੀ 01 ਮਾਰਚ - ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਅਤੇ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਵਿੰਦਰ ਸਿੰਘ ਭੱਟੀ ਦੀ ਯੋਗ ਅਗੁਵਾਈ ਹੇਠ ਸਿਹਤ ਬਲਾਕ ਮੂਨਕ ਦੇ ਪਿੰਡਾਂ ਵਿੱਚ ਲੋਕਾਂ ਨੂੰ ਐੱਚ. ਆਈ. ਵੀ. /ਏਡਜ ਜਨ ਜਾਗਰੂਕਤਾ ਮੁਹਿੰਮ ਵੈਨ ਰਾਹੀਂ ਏਡਜ ਦੇ ਕਾਰਨਾ ਅਤੇ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਈ.ਸੀ. ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਦੱਸਿਆ ਕਿ ਹਮੀਰਗੜ੍ਹ , ਬੱਲਰਾਂ , ਭੂੰਦੜਭੈਣੀ ,ਕੜੈਲ,ਸਲੇਮਗੜ੍ਹ,ਮੰਡਵੀ,ਬਾਦਲਗੜ੍ਹ,ਬੰਗਾਂ,ਬੁਸ਼ੈਹਰਾ ਅਤੇ ਮੂਨਕ ਆਦਿ ਵਿੱਚ ਮਾਈਕਲ ਜੋਨਜ ਦੀ ਅਗੁਵਾਈ ਵਾਲੀ ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਵੱਲੋਂ ਨਾਟਕਾਂ ਰਾਹੀਂ ਵੀ ਲੋਕਾਂ ਨੂੰ ਏਡਜ ਦੇ ਕਾਰਨ ਅਤੇ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਏਡਜ ਇੱਕ ਲਾ ਇਲਾਜ ਬਿਮਾਰੀ ਹੈ। ਇਹ ਬਿਮਾਰੀ ਪੀੜਤ ਵਿਆਕਤੀ ਨਾਲ ਅਸੁਰੱਖਿਅਤ ਸਰੀਰਕ ਸਬੰਧ ਬਨਾਉਣ ਨਾਲ, ਦੂਸਿਤ ਖੂਨ ਨਾਲ,ਸਕ੍ਰਮਿਤ ਸੂਈ ਜਾਂ ਬਲੇਡ ਦੀ ਵਰਤੋਂ ਨਾਲ ਅਤੇ ਸਕ੍ਰਮਿਤ ਮਾਂ ਤੋਂ ਹੋਣ ਵਾਲੀ ਸੰਤਾਨ ਨੂੰ ਹੋ ਸਕਦਾ ਹੈ। ਇਸ ਬਿਮਾਰੀ ਦੌਰਾਨ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ,ਵਜ਼ਨ ਘਟ ਜਾਂਦਾ ਹੈ,ਲਗਾਤਾਰ ਖਾਂਸੀ,ਬਾਰ-ਬਾਰ ਜੁਕਾਮ, ਬੁਖਾਰ,ਸਿਰ ਦਰਦ,ਥਕਾਨ,ਹੈਜਾ,ਭੁੱਖ ਨਾ ਲੱਗਣੀ ਆਦਿ ਇਸ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਇਹ ਲੱਛਣ ਨਜ਼ਰ ਆਉਣ ਤੇ ਨਜਦੀਕੀ ਸਰਕਾਰੀ ਸੇਹਤ ਕੇਂਦਰ ਵਿਖੇ ਆਈ.ਸੀ.ਟੀ.ਸੀ ਸਾਖ਼ਾ ਵਿੱਚ ਜਾਂਚ ਕਰਵਾਉਣੀ ਚਾਹੀਂਦੀ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਐੱਚ. ਆਈ. ਵੀ. /ਏਡਜ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਐੱਚ. ਆਈ. ਵੀ. /ਏਡਜ ਪੀੜਤ ਵਿਆਕਤੀ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ। ਇਹ ਬਿਮਾਰੀ ਪੀੜਤ ਵਿਆਕਤੀ ਨਾਲ ਭੋਜਣ ਕਰਨ,ਵਰਤਨ ਸਾਂਝੇ ਕਰਨ ਨਾਲ,ਹੱਥ ਮਿਲਾਉਣ,ਅਤੇ ਗਲੇ ਲਗਾਉਣ ਨਾਲ, ਮੱਛਰ ਅਤੇ ਪਸ਼ੂਆਂ ਦੇ ਕੱਟਣ ਨਾਲ, ਖੰਗਣ ਤੇ ਛਿੱਕਣ ਨਾਲ ਨਹੀਂ ਫੈਲਦੀ। ਇਸ ਬਿਮਾਰੀ ਤੋਂ ਬਚਣ ਲਈ ਇਸ ਬਿਮਾਰੀ ਤੋਂ ਪੀੜਤ ਵਿਆਕਤੀ ਨਾਲ ਅਸੁਰੱਖਿਅਤ ਸਬੰਧ ਨਹੀਂ ਬਣਾਉਣੇ ਚਾਹੀਂਦੇ ਅਤੇ ਆਪਣੇ ਸਾਥੀ ਨਾਲ ਵਫਾਦਾਰ ਰਹਿਣਾ ਚਾਹੀਂਦਾ ਹੈ। ਖੂਨ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਚੜ੍ਹਾਉਣਾ ਚਾਹੀਂਦਾ ਹੈ, ਸਕ੍ਰਮਿਤ ਸੂਈ ਜਾਂ ਬਲੇਡ ਦੀ ਵਰਤੋਂ ਨਹੀਂ ਕਰਨੀ ਚਾਹੀਂਦੀ। ਇਸ ਦੌਰਾਨ ਲੈਬ ਟੈਕਨੀਸ਼ੀਅਨ ਵੱਲੋਂ ਐੱਚ. ਆਈ. ਵੀ. ਮੁਫ਼ਤ ਟੈਸਟ ਕੀਤੇ ਗਏ।
0 comments:
एक टिप्पणी भेजें