ਖਨੌਰੀ ਪਿੱਲਰਾ ਵਾਲਾ ਪੁੱਲ ਬਣਾਉਣ ਲਈ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਦਿੱਤਾ ਮੰਗ ਪੱਤਰ
ਕਮਲੇਸ਼ ਗੋਇਲ ਖਨੌਰੀ
ਖਨੌਰੀ 24 ਨਵੰਬਰ - ਅੱਜ ਖਨੌਰੀ ਤੋਂ ਇਕ ਵਫਦ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਤੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੇ ਨਾਮ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਖਨੌਰੀ ਸ਼ਹਿਰ ਵਿੱਚ ਜੋ ਮਿੱਟੀ ਵਾਲਾ ਪੁੱਲ ਬਣ ਰਿਹਾ ਹੈ ਉਸ ਦੀ ਥਾਂ ਤੇ ਪਿਲਰਾਂ ਵਾਲਾ ਪੁੱਲ ਬਣਾਇਆ ਜਾਵੇ I ਗੌਰਤਲਬ ਹੈ ਕਿ ਨੈਸ਼ਨਲ ਹਾਈਵੇ 52 ਤੇ ਸ਼ਹਿਰ ਦੇ ਬੱਸ ਸਟੈਂਡ ਵਾਲੇ ਚੌਕ ਤੋਂ ਘੱਗਰ ਤੱਕ ਮਿੱਟੀ ਵਾਲਾ ਪੁਲ ਬਣ ਰਿਹਾ ਹੈ ਜਿਸ ਨਾਲ ਸ਼ਹਿਰ ਦੋ ਹੀਸਿਆਂ ਵਿੱਚ ਵੰਡ ਜਾਵੇਗਾ ਅਤੇ ਸ਼ਹਿਰ ਨਿਵਾਸੀਆਂ ਅਤੇ ਨੇੜੇ ਦੇ ਲੋਕਾਂ ਨੂੰ ਸ਼ਹਿਰ ਆਉਣ ਜਾਣ ਵਿੱਚ ਭਾਰੀ ਦਿੱਕਤ ਆਵੇਗੀ I ਵਫਦ ਵਿੱਚ ਸ਼ਾਮਿਲ ਆਗੂਆ ਨੇ ਮੰਗ ਕੀਤੀ ਕਿ ਪਿੱਲਰਾਂ ਵਾਲਾ ਪੁੱਲ ਬਣਾਇਆ ਜਾਵੇ ਤਾਂ ਕਿ ਛੋਟੇ ਦੁਕਾਨਦਾਰਾਂ ਦਾ ਉਜਾੜਾ ਨਾ ਹੋਵੇ ਅਤੇ ਲੋਕਾਂ ਨੂੰ ਇਕ ਪਾਸੇ ਤੋੰ ਦੂਜੇ ਪਾਸੇ ਆਉਣ ਜਾਣ ਵਿੱਚ ਕੋਈ ਦਿੱਕਤ ਨਾ ਆਵੇ I ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਵਿਸਵਾਸ ਦਿਵਾਇਆ ਹੈ ਕਿ ਉਹ ਕੁਝ ਦਿਨਾਂ ਵਿਚ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਕਰਾਉਣਗੇ I ਇਸ ਮੌਕੇ ਤੇ ਰਾਜਪਾਲ ਖਨੌਰੀ, ਮਨੋਜ ਗੋਇਲ ਸੋਨੂੰ, ਅਰੁਣ ਕੁਮਾਰ ਗੋਇਲ, ਕ੍ਰਿਸ਼ਨ ਕੁਮਾਰ ਗੋਇਲ ਅਤੇ ਅਸ਼ੋਕ ਕੁਮਾਰ ਗਰਗ ਹਾਜਿਰ ਸਨ I
0 comments:
एक टिप्पणी भेजें