ਸਰਕਾਰੀ ਹਾਈ ਸਕੂਲ ਭੈਣੀ ਜੱਸਾ ਵੱਲੋੋਂ ਲਗਾਇਆ ਗਿਆ ਵਿਦਿਅਕ ਟੂਰ
ਬਰਨਾਲਾ,23 ਨਵੰਬਰ ( ਸੁਖਵਿੰਦਰ ਸਿੰਘ ਭੰਡਾਰੀ)- ਸਕੂਲੀ ਵਿਦਿਆਰਥੀਆਂ ਨੂੰ ਵਿੱਦਿਅਕ ਪੱਖ ਤੋਂ ਮਜਬੂਤ ਕਰਨ ਲਈ ਸਰਕਾਰੀ ਸਕੂਲਾਂ ਵੱਲੋਂ ਵਿੱਦਿਅਕ ਟੂਰਾਂ ਦੇ ਆਯੋਜਨ ਕੀਤੇ ਜਾ ਰਹੇ ਹਨ। ਸਿੱਖਿਆ ਵਿਭਾਗ ਅਜਿਹੇ ਉਪਰਾਲਿਆਂ ਲਈ ਵਿਸ਼ੇਸ਼ ਤੌਰ ਤੇ ਦਿਲਚਸਪੀ ਵਿਖਾ ਰਿਹਾ ਹੈ। ਇਸੇ ਲੜੀ ਤਹਿਤ ਹੀ ਸਰਕਾਰੀ ਹਾਈ ਸਕੂਲ ਭੈਣੀ ਜੱਸਾ ਵੱਲੋਂ ਸਕੂਲ ਮੁੱਖੀ ਪੁਨੀਤ ਗਰਗ ਦੀ ਅਗਵਾਈ ਵਿੱਚ ਸਕੂਲੀ ਵਿਦਿਆਰਥੀਆਂ ਦਾ ਚਿੱੜੀਆ ਘਰ ਅਤੇ ਚੰਡੀਗੜ੍ਹ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ। ਇਸ ਵਿੱਦਿਅਕ ਟੂਰ ਨੂੰ ਪਹਿਲਾਂ ਛੱਤਬੀੜ ਚਿੱੜੀਆ ਘਰ ਜੀਰਕਪੁਰ ਵਿਖੇ ਲੈ ਜਾ ਕੇ ਨੇੜੇ ਤੋਂ ਜਾਨਵਰਾਂ ਤੇ ਪੰਛੀਆਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਜਾਨਵਰਾਂ ਜਿਵੇਂ ਸ਼ੇਰ,ਚੀਤਾ,ਹਾਥੀ,ਮਗਰਮੱਛ ਆਦਿ ਸਬੰਧੀ ਜਾਣਕਾਰੀ ਲਈ ।ਇਸੇ ਤਰ੍ਹਾਂ ਹੀ ਵੱਖ ਵੱਖ ਵੰਨਗੀਆਂ ਦੇ ਸੱਪ,ਪੰਛੀ ਅਤੇ ਰਾਤ ਨੂੰ ਜਾਗਣ ਵਾਲੇ ਚਮਗਿੱਦੜ ਤੇ ਚਾਮਚੜਿੱਕ ਆਦਿ ਬਾਰੇ ਸਮਝਿਆ। ਜੰਗਲਨੁਮਾ ਇਸ ਚਿੱੜੀਆ ਘਰ ਵਿੱਚ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ ਤੇ ਬਹੁਤ ਕੁੱਝ ਸਿੱਖਿਆ । ਇਸੇ ਉਪਰੰਤ ਚੰਡੀਗੜ੍ਹ ਵਿਖੇ ਨੇਕ ਚੰਦ ਦੁਆਰਾ ਸਿਰਜੇ ਹੋਏ ਰੌਕ ਗਾਰਡਨ ਵਿੱਚ ਵਿਦਿਆਰਥੀਆਂ ਨੇ ਸਧਾਰਨ ਟੁੱਟ ਭੱਜ ਤੋਂ ਬਣਾਏ ਬੁੱਤਾਂ ਅਤੇ ਹੋਰਨਾਂ ਵੰਨਗੀਆਂ ਨੂੰ ਸਮਝਿਆ। ਇਸ ਵਿੱਦਿਅਕ ਟੂਰ ਨਾਲ ਗਏ ਐਸ ਐਸ ਮਾਸਟਰ ਜਗਧੀਰ ਸਿੰਘ,ਅੰਮ੍ਰਿਤਪਾਲ ਸਿੰਘ,ਸੁਖਦੀਪ ਕੌਰ,ਮੀਨਾਕਸ਼ੀ ਮਹਿਤਾ,ਛਿੰਦਰਪਾਲ ਕੌਰ ਅਤੇ ਕੁਲਦੀਪ ਕੌਰ ਵੱਲੋੋਂ ਵਿਦਿਆਰਥੀਆਂ ਨੂੰ ਨਾਲ ਨਾਲ ਸਮਝਾਇਆ ਗਿਆ ।ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸੁਖਨਾ ਝੀਲ ਤੇ ਪਹੁੰਚ ਕੇ ਕੁਦਰਤੀ ਸਿਰਜਣਾ ਦਾ ਆਨੰਦ ਮਾਣਿਆ। ਸਕੂਲ ਦੇ ਇਸ ਇੱਕ ਰੋਜ਼ਾ ਵਿੱਦਿਅਕ ਟੂਰ ਨਾਲ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ।
0 comments:
एक टिप्पणी भेजें