ਖਨੌਰੀ ਨੇੜੇ ਸ਼ਰਾਰਤੀ ਅਨਸਰਾਂ ਵਲੋਂ ਗਉਆਂ ਨੂੰ ਮਾਰ ਕੇ ਸੁਟੱਣ ਤੇ ਲੋਕਾਂ ਵਿੱਚ ਗੁਸੇ ਦੀ ਲਹਿਰ
ਸਤੀਸ਼ ਕੁਮਾਰ ਰਾਸ਼ਟਰੀਆ ਅਧਿਅਕਸ਼ ਨੇ ਲੋਕਾਂ ਨੂੰ ਕੀਤੀ ਸ਼ਾਂਤੀ ਦੀ ਅਪੀਲ
ਕਮਲੇਸ਼ ਗੋਇਲ ਖਨੌਰੀ
ਖਨੌਰੀ 21ਨਵੰਬਰ - ਅੱਜ ਕੋਈ ਸ਼ਰਾਰਤੀ ਅਨਸਰ ਛੇ ਸੱਤ ਗਉਆਂ ਨੂੰ ਮਾਰਕੇ ਅਤੇ ਤਿੰਨ ਗਉਆਂ ਨੂੰ ਜਖ਼ਮੀ ਕਰ ਕੇ ਸੁੱਟ ਗਿਆ l ਇਹ ਘਟਨਾ ਖਨੌਰੀ ਨੇੜੇ ਨੈਸ਼ਨਲ ਹਾਈ ਵੇ ਭਾਖੜਾ ਨਹਿਰ ਨੇੜੇ ਦੀ ਹੈ l ਦੂਜੀ ਘਟਨਾ ਗੁਲਹਾੜ ਰੋਡ ਦੀ ਹੈ ,ਇਥੇ ਵੀ ਕੋਈ ਸ਼ਰਾਰਤੀ ਅਨਸਰ ਤਿੰਨ ਗਉਆਂ ਮਾਰ ਕੇ ਸੁੱਟ ਦਿੱਤੀਆਂ l ਮੌਕੇ ਤੇ ਖਨੌਰੀ ਪੁਲਿਸ, ਸੁਤਰਾਣਾ ਤੇ ਪਾਤੜਾਂ ਪੁਲਿਸ ਮੌਕੇ ਤੇ ਪਹੁੰਚਿਆਂ ਹੋਈਆਂ ਸਨ l ਸਤੀਸ਼ ਕੁਮਾਰ ਰਾਸ਼ਟਰੀਆਂ ਅਧਿਅਕਸ਼ ਗਉ ਦਲ ਆਪਣੇ ਮੈਂਬਰਾਂ ਨਾਲ ਪਹੁੰਚੇ , ਉਹਨਾਂ ਕਿਹਾ ਕਿ ਅੱਜ ਕੋਈ ਸ਼ਰਾਰਤੀ ਅਨਸਰ ਛੇ ਸੱਤ ਗਾਈਆਂ ਮਾਰ ਕੇ ਸੁੱਟ ਗਿਆ, ਜ਼ਿਲਾ ਸੰਗਰੂਰ ਵਿੱਚ ਚਾਰ ਪੰਜ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਪੰਦਰਾਂ ਵੀਹ ਗਾਈਆ ਦੇ ਸਿਰ ਮਿਲੇ ਸਨ l ਨਾਭਾ ਨੇੜੇ ਪੰਦਰਾਂ ਵੀਹ ਬਲਦਾਂ ਦੇ ਸਿਰ ਮਿਲੇ ਸਨ , ਉਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਾਂ ਹੁਣ ਚਿਤਾਵਨੀ ਦਿੰਦੇ ਹਾਂ ਕਿ ਸਾਡੀਆਂ ਭਾਵਨਾਵਾਂ ਨੂੰ ਠੇਸ ਨਾਂ ਪਹੂੰਚਾਣ ਤੇ ਮਹੋਲ ਖ਼ਰਾਬ ਨਾ ਕਰਨ l ਉਨਾਂ ਲੋਕਾਂ ਨੂੰ ਵੀ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ l ਮਰੀਆਂ ਗਾਵਾਂ ਦਾ ਪੋਸਟਮਾਰਟਮ ਕਰ ਕੇ ਦੱਬ ਦਿੱਤਾ ਤੇ ਜਖ਼ਮੀ ਗਉਆਂ ਗਉਸਾ਼ਲਾ ਖਨੌਰੀ ਭੇਜ ਦਿਤਾ l
0 comments:
एक टिप्पणी भेजें