ਸਾਂਝੀਵਾਲਤਾ ਯਾਤਰਾ ਦਾ ਬਰਨਾਲਾ ਵਿਖੇ ਹੋਇਆ ਸ਼ਾਨਦਾਰ ਸਵਾਗਤ ਸੰਤਾਂ ਨੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ
ਬਰਨਾਲਾ,21, ਨਵੰਬਰ (ਸੁਖਵਿੰਦਰ ਸਿੰਘ ਭੰਡਾਰੀ, ਹੇਮ ਰਾਜ ਵਰਮਾ) ਭਗਤੀ ਅੰਦੋਲਨ ਦੇ ਆਦਿ ਮਹਾਂਪੁਰਸ਼ਾਂ, ਗੁਰੂ ਸਾਹਿਬਾਨਾਂ ਅਤੇ ਸੰਤਾਂ ਦੀ ਸਰਪ੍ਰਸਤੀ ਹੇਠ ਰਾਜਸਥਾਨ ਚ ਮੀਰਾ ਬਾਈ ਦੇ ਜਨਮ ਅਸਥਾਨ ਮੇੜਤਾ ਤੋਂ 4 ਨਵੰਬਰ ਤੋਂ ਸ਼ੁਰੂ ਹੋਈ "ਮੀਰਾ ਚੱਲੀ ਸਤਿਗੁਰੂ ਦੇ ਧਾਮ" ਨਾਂ ਹੇਠ ਸਾਂਝੀਵਾਲਤਾ ਯਾਤਰਾ ਦਾ ਬਰਨਾਲਾ ਦੇ ਸੰਤ ਰਵਿਦਾਸ ਚੌਕ ਵਿਖੇ ਪਹੁੰਚਣ ਤੇ ਫੁੱਲ ਪੱਤੀਆਂ ਦੀ ਵਰਖਾ ਕਰਕੇ ਅਤੇ ਸੰਤਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਉਪਰੰਤ ਯਾਤਰਾ ਸਦਰ ਬਾਜ਼ਾਰ ਹੁੰਦੀ ਹੋਈ ਗੁਰਦੁਆਰਾ ਰਵਿਦਾਸੀਆਂ ਸਿੰਘ ਸਭਾ ਵਿਖੇ ਪਹੁੰਚੀ। ਇਸ ਮੌਕੇ ਡੇਰਾ ਸਤਿਗੁਰੂ ਰਵਿਦਾਸ ਜੀ ਚੱਕ ਹਕੀਮਾਂ ਫਗਵਾੜਾ ਦੇ ਮਹੰਤ ਪੁਰਸ਼ੋਤਮ ਲਾਲ ਨੇ ਪ੍ਰਵਚਨ ਕਰਦਿਆਂ ਗੁਰੂਆਂ, ਸੰਤਾਂ ਅਤੇ ਆਦਿ ਮਹਾਂਪੁਰਸ਼ਾਂ ਦੇ ਜੀਵਨ ਪ੍ਰਸੰਗ ਸੁਣਾ ਕੇ ਸਾਂਝੀਵਾਲਤਾ ਨੂੰ ਆਪਣੀ ਜੀਵਨ-ਸ਼ੈਲੀ ਦਾ ਆਧਾਰ ਬਣਾਉਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਜਾਤ-ਪਾਤ ਤੋਂ ਉੱਪਰ ਉੱਠ ਕੇ ਸਮਰਸ ਸਮਾਜ ਦੀ ਸਥਾਪਨਾ ਲਈ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ| ਉਹਨਾਂ ਅੱਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ਦੇ ਮਹਾਂਵਾਕ ਅਨੁਸਾਰ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ। ਇਸ ਉਪਰੰਤ ਗੁਰਬਚਨ ਸਿੰਘ ਨੂੰ ਮੋਖਾ ਮਲੇਰਕੋਟਲਾ ਨੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਪ੍ਰਵਚਨ ਕਰਦਿਆਂ ਸਮਾਜਿਕ ਸਮਰਸਤਾ ਅਤੇ ਸਾਂਝੀਵਾਲਤਾ ਤੇ ਪੂਰਨ ਅਮਲ ਕਰਨ ਲਈ ਕਿਹਾ। ਸੰਤ ਹਰਿ ਨਰਾਇਣ ਹਰਿਦੁਆਰ ਵਾਲਿਆਂ ਨੇ ਪੰਜਾਬੀਆਂ ਦੇ ਹੋ ਰਹੇ ਧਰਮ ਪਰਿਵਰਤਨ ਤੇ ਖੁੱਲ੍ਹ ਕੇ ਚਾਨਣਾ ਪਾਇਆ। ਇਸ ਮੌਕੇ ਮਹੰਤ ਗੁਰਵਿੰਦਰ ਸਿੰਘ, ਸੰਤ ਰਾਮਾਨੰਦ ਉਡੀਸਾ, ਸੰਤ ਸਰਵਜੀਤ ਜੀ, ਸੰਤ ਬਾਬਾ ਫੂਲਾ ਸਿੰਘ, ਸੰਤ ਬਾਬਾ ਸੁਖਦੇਵ ਸਿੰਘ, ਸੰਤ ਬਾਬਾ ਪਰਮਜੀਤ ਸਿੰਘ, ਯਾਤਰਾ ਦੇ ਸੰਯੋਜਕ ਪ੍ਰੋਮੋਦ ਕੁਮਾਰ, ਸਹਿ ਸੰਯੋਜਕ ਜਸਪਾਲ ਸਿੰਘ ਖੀਵਾ ਅਤੇ ਨਰੇਸ਼ ਕੁਮਾਰ ਅਨੰਦਪੁਰ ਸਾਹਿਬ , ਜਰਨੈਲ ਸਿੰਘ ਫਰਵਾਹੀ (ਮਾਨਸਾ) ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਕੈਸ਼ੀਅਰ ਪਰਗਟ ਸਿੰਘ ਨੇ ਸੰਤਾਂ ਅਤੇ ਸੰਗਤ ਨੂੰ ਜੀ ਆਇਆਂ ਕਿਹਾ । ਸਾਂਝੀਵਾਲਤਾ ਯਾਤਰਾ ਆਯੋਜਨ ਸੰਮਤੀ ਬਰਨਾਲਾ ਦੇ ਸੰਯੋਜਕ ਸੁਖਵਿੰਦਰ ਸਿੰਘ ਭੰਡਾਰੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਯਾਤਰਾ ਦੇ ਮਨੋਰਥ ਬਾਰੇ ਚਾਨਣਾ ਪਾਇਆ। ਗੁਰਦੁਆਰਾ ਰਵਿਦਾਸੀਆਂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਨੇ ਸੰਤਾਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬੰਤ ਸਿੰਘ ਪ੍ਰਧਾਨ, ਭੋਲਾ ਸਿੰਘ ਜਨਰਲ ਸਕੱਤਰ, ਗੁਰਸੇਵਕ ਸਿੰਘ, ਜਗਤਾਰ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਬਰਨਾਲਾ, ਬੂਟਾ ਸਿੰਘ ਧਾਲੀਵਾਲ, ਮੇਜਰ ਸਿੰਘ ਫੌਜੀ, ਰਾਜਾ ਸਿੰਘ ਹੰਡਿਆਇਆ, ਲਖਵੀਰ ਸਿੰਘ ਖਾਲਸਾ, ਹੇਮਰਾਜ ਵਰਮਾ, ਗੁਰਮੀਤ ਸਿੰਘ ਮੀਮਸਾ, ਅਚਾਰੀਆ ਸਿਰੀ ਨਿਵਾਸ, ਧੀਰਜ ਦੱਧਾਹੂਰ, ਵਿਨੋਦ ਕੁਮਾਰ ਵਿੱਕੀ, ਰਾਕੇਸ਼ ਜਿੰਦਲ, ਅਸ਼ਵਨੀ ਕੁਮਾਰ ਸ਼ਰਮਾ ਸੁਖਦਰਸ਼ਨ ਕੁਮਾਰ, ਦੀਪਕ ਐਡਵੋਕੇਟ, ਅਸ਼ਵਨੀ ਸਿੰਗਲਾ, ਡਾ: ਨਰਿੰਦਰ ਕੁਮਾਰ ਅਤੇ ਮਿਸ਼ਨ ਨਿਊ ਇੰਡੀਆ ਦੇ ਰਾਸ਼ਟਰੀ ਮਹਾਮੰਤਰੀ ਡਾ ਰਾਕੇਸ਼ ਪੁੰਜ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਅੰਤ ਵਿੱਚ ਪ੍ਰਧਾਨ ਬੰਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।
0 comments:
एक टिप्पणी भेजें