Contact for Advertising

Contact for Advertising

Latest News

सोमवार, 7 नवंबर 2022

ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਕਪਾਲ ਮੋਚਨ ਦੀ ਕੀਤੀ ਤੀਰਥ ਯਾਤਰਾ

ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਕਪਾਲ ਮੋਚਨ ਦੀ ਕੀਤੀ ਤੀਰਥ ਯਾਤਰਾ                             ਬਰਨਾਲਾ,07 ਨਵੰਬਰ (ਸੁਖਵਿੰਦਰ ਸਿੰਘ ਭੰਡਾਰੀ) ਸ਼੍ਰੀ ਦੁਰਗਾ ਮਾਤਾ ਮੰਦਰ ਪਿਆਰਾ ਕਲੋਨੀ ਪੱਤੀ ਰੋਡ ਬਰਨਾਲਾ ਨਾਲ ਜੁੜੇ ਸ਼ਰਧਾਲੂਆਂ ਵੱਲੋਂ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਭੰਡਾਰੀ ਦੀ ਅਗਵਾਈ ਚ  ਮੇਲਾ ਕਪਾਲ ਮੋਚਨ ਦੀ ਤੀਰਥ ਯਾਤਰਾ ਕੀਤੀ ਗਈ । ਇਸ ਮੌਕੇ ਸ਼ਰਧਾਲੂਆਂ ਦੇ  ਜਥੇ ਨੂੰ ਬਰਨਾਲਾ ਤੋਂ ਸਮਾਜ ਸੇਵੀ ਸਤਪਾਲ ਸੱਤੀ ਨੇ ਝੰਡੀ ਦੇ ਕੇ ਰਵਾਨਾ ਕੀਤਾ। ਪ੍ਰੈੱਸ ਨੂੰ ਉਕਤ ਜਾਣਕਾਰੀ ਦਿੰਦਿਆਂ ਮੰਦਰ ਦੀ ਪ੍ਰਬੰਧਕ ਕਮੇਟੀ ਦੀ ਮੈਂਬਰ ਬਬੀਤਾ ਜਿੰਦਲ ਨੇ ਦੱਸਿਆ ਕਿ ਸ਼ਰਧਾਲੂਆਂ ਨੇ  ਕਪਾਲ ਮੋਚਨ  ਸਰੋਵਰ, ਰਿਣਮੁਕਤ ਅਤੇ ਸੂਰਜਕੁੰਡ ਸਰੋਵਰ ਵਿਖੇ ਇਸ਼ਨਾਨ ਕੀਤਾ। ਇਸ ਉਪਰੰਤ ਇਤਿਹਾਸਕ ਕਪਾਲੇਸ਼ਵਰ ਮੰਦਰ, ਸਫ਼ੈਦ ਗਊ ਵੱਛਾ ਮਨੋਕਾਮਨਾ ਮੰਦਰ,  ਮੰਦਰ ਬਾਬਾ ਦੁੱਧਾਧਾਰੀ ਬਾਬਾ ਬਾਲਕ ਨਾਥ ਜੀ, ਗੁਰਦੁਆਰਾ ਪਾਤਸ਼ਾਹੀ ਪਹਿਲੀ ਕਪਾਲ ਮੋਚਨ,  ਮੰਦਿਰ ਜਾਟ ਸ਼੍ਰੀ ਧੰਨਾ ਭਗਤ ਜੀ,ਮੰਦਰ ਸ਼੍ਰੀ ਆਦਿ ਬਦਰੀਨਾਥ ਅਤੇ ਮੰਦਰ ਸ੍ਰੀ ਕੇਦਾਰਨਾਥ ਵਿਖੇ ਮੱਥਾ ਟੇਕਿਆ। ਬਾਜ਼ਾਰ ਵਿੱਚੋਂ ਜ਼ਰੂਰੀ ਸਾਮਾਨ ਦੀ ਖ਼ਰੀਦਦਾਰੀ ਕਰਨ ਉਪਰੰਤ ਸ਼ਰਧਾਲੂਆਂ ਦਾ ਜਥਾ ਕਸ਼ੱਤਰੀਆ ਰਾਜਪੂਤ ਧਰਮਸ਼ਾਲਾ (ਬਾਬਾ ਬੰਸੀਵਾਲਾ) ਵਿਖੇ  ਅਖੰਡ ਭੰਡਾਰੇ 'ਚ ਪਹੁੰਚਿਆ ਜਿੱਥੇ ਧਰਮਸ਼ਾਲਾ ਦੇ ਮੁੱਖ ਸੇਵਾਦਾਰ ਸੁਖਪਾਲ ਸਿੰਘ ਰਾਜਪੂਤ ਨੇ ਜਥੇ ਦਾ  ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਸਭਨਾਂ ਨੂੰ ਲੰਗਰ ਛਕਾਇਆ । ਧਰਮਸ਼ਾਲਾ  ਵਿਖੇ ਦੀਵਾਰਾਂ ਤੇ ਲੱਗੇ ਸ਼ਹੀਦ ਪ੍ਰਿਥਵੀ ਰਾਜ ਚੌਹਾਨ ਅਤੇ ਮਹਾਰਾਣਾ ਪ੍ਰਤਾਪ ਸਿੰਘ ਦੇ ਚਿੱਤਰ ਭਾਰਤੀ ਯੋਧਿਆਂ ਦੀ ਬਹਾਦਰੀ ਦੀ ਗਾਥਾ ਬਿਆਨ ਕਰ ਰਹੇ ਸਨ। ਇਸ ਮੌਕੇ ਜਥੇ ਚ ਰਕੇਸ਼ ਜਿੰਦਲ, ਸੋਮਾ ਭੰਡਾਰੀ, ਸਤਵੰਤ ਸਿੰਘ ਮਾਨ ਉਰਫ਼ ਮੰਗਾ, ਸਵਰਨ ਕੌਰ ਸਿੱਧੂ, ਨਾਨਕ ਚੰਦ, ਸਤੀਸ਼ ਕੁਮਾਰ,  ਜੀਵਨ ਬਾਂਸਲ, ਸੋਨੀਆ, ਰਾਧਿਕਾ, ਅੰਜਨਾ ਰਾਣੀ, ਕਮਲ ਗਰਗ, ਸੀਮਾ ਗਰਗ,  ਪੂਜਾ ਗਰਗ, ਮਨਾਕਸ਼ੀ ਧੂਰੀ ਗਗਨ ਜੈਨ ਆਦਿ ਹਾਜ਼ਰ ਸਨ।

ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਕਪਾਲ ਮੋਚਨ ਦੀ ਕੀਤੀ ਤੀਰਥ ਯਾਤਰਾ
  • Title : ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਕਪਾਲ ਮੋਚਨ ਦੀ ਕੀਤੀ ਤੀਰਥ ਯਾਤਰਾ
  • Posted by :
  • Date : नवंबर 07, 2022
  • Labels :
  • Blogger Comments
  • Facebook Comments

0 comments:

एक टिप्पणी भेजें

Top