ਫਰੀ ਕੈਂਸਰ ਜਾਂਚ ਕੈਂਪ ਵਿੱਚ ਵਿਸ਼ੇਸ਼ ਸਹਿਯੋਗ ਕਰੇਗਾ : ਮੀਰੀ ਪੀਰੀ ਸੇਵਾ ਦਲ ਖਨੋਰੀ
ਕਮਲੇਸ਼ ਗੋਇਲ ਖਨੌਰੀ
20 ਅਗਸਤ
ਖਨੌਰੀ:- ਵਰਲਡ ਕੈਂਸਰ ਕੇਅਰ ਸੁਸਾਇਟੀ ਵਲੋਂ ਗੁਰੂ ਕੁੱਲ ਕਰੀਏਂਜਾ ਸਕੂਲ ਖਨੌਰੀ ਦੇ ਪ੍ਰਬੰਧ ਹੇਠ 22 ਅਗਸਤ 2025 ਨੂੰ ਗੁਰਦੁਆਰਾ ਸਾਹਿਬ ਖਨੌਰੀ ਵਿਖੇ ਫਰੀ ਕੈਂਸਰ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਕੈਂਸਰ ਮਾਹਰ ਡਾਕਟਰਾਂ ਵਲੋਂ ਨਵੀਂ ਤਕਨੀਕ ਨਾਲ ਵੱਖ ਵੱਖ ਤਰਾਂ ਦੇ ਕੈਂਸਰ ਦੀ ਜਾਂਚ ਕੀਤੀ ਜਾਵੇਗੀ।
ਇਸ ਸਬੰਧੀ ਮੀਰੀ ਪੀਰੀ ਸੇਵਾ ਦਲ ਖਨੌਰੀ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਸਰ ਕੈਂਪ ਦੌਰਾਨ , ਸੇਵਾ ਦਲ ਬਾਬਾ ਪਵਿੱਤਰ ਸਿੰਘ ਜੀ ਦੀ ਅਗਵਾਈ ਵਿੱਚ ਵਿਸ਼ੇਸ਼ ਸਹਿਯੋਗ ਕਰੇਗਾ । ਮੀਰੀ ਪੀਰੀ ਸੇਵਾ ਦਲ ਦੇ ਸੇਵਾਦਾਰ ਇਸ ਕੈਂਪ ਦੌਰਾਨ ਮੂਹਰੇ ਹੋਕੇ ਸੇਵਾ ਕਾਰਜ ਕਰਨਗੇ। ਸੇਵਾ ਦਲ ਵੱਲੋਂ ਲੋਕ ਸੇਵਾ ਦੇ ਇਸ ਕਾਰਜ ਲਈ ਗੁਰੂਕੁਲ ਸਕੂਲ਼ ਦੇ ਚੇਅਰਮੈਨ ਸ੍ਰ ਸ਼ਮਸ਼ੇਰ ਸਿੰਘ ਹੁੰਦਲ ਦੀ ਭਰਪੂਰ ਪ੍ਰਸੰਸਾ ਕੀਤੀ ਜਾਂਦੀ ਹੈ।
ਮੀਟਿੰਗ ਵਿੱਚ ਬਿੰਦੂ ਸਿੰਘ ਢੀਂਡਸਾ,ਮਾਸਟਰ ਦਲੇਰ ਸਿੰਘ ਚੀਮਾ , ਪ੍ਰੋਫੈਸਰ ਅਮਨਜੀਤ ਸਿੰਘ, ਗੁਰਪ੍ਰੀਤ ਸਿੰਘ ਅਰੋੜਾ, ਡਾਕਟਰ ਜਸਕਰਨ ਸਿੰਘ, ਅਰਵਿੰਦਰ ਸਿੰਘ ਅਰੋੜਾ, ਪ੍ਰੇਮ ਸਿੰਘ, ਪੁਨੀਤ ਸਿੰਘ ਆਈਫੋਨ ਵਾਲੇ , ਪ੍ਰਿਤਪਾਲ ਸਿੰਘ ਸਰਾਓ, ਕੁਲਵੀਰ ਸਿੰਘ ਭੁੱਲਰ , ਇੰਦਰਪਾਲ ਸਿੰਘ ਸਰਾਓ ਤੇ ਸੇਵਾ ਦਲ ਦੇ ਹੋਰ ਵੀ ਸੇਵਾਦਾਰ ਹਾਜ਼ਰ ਸਨ।
0 comments:
एक टिप्पणी भेजें