ਖਨੌਰੀ ਮੰਡੀ ਵਿਖੇ ਸ੍ਰੀ ਨੈਨਾ ਦੇਵੀ ਮੰਦਿਰ ਕਮੇਟੀ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਅਵਤਾਰ ਦਿਹਾੜੇ ਤੇ ਕੱਢੀ ਗਈ ਸੋਭਾ ਯਾਤਰਾ
ਸ੍ਰੀ ਸਤੀਸ਼ ਸਿੰਗਲਾ ਲੋਕ ਸਭਾ ਵਿਸਥਾਰਕ ਬੀ ਜੇ ਪੀ ਪੰਜਾਬ ਨੇ ਆਪਣੀ ਟੀਮ ਨਾਲ ਇਸ ਯਾਤਰਾ ਵਿੱਚ ਵਿਸ਼ੇਸ਼ ਸੇਵਾ ਨਿਭਾਈ
ਕਮਲੇਸ਼ ਗੋਇਲ ਖਨੌਰੀ
ਖਨੌਰੀ 15 ਅਗਸਤ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਨੈਨਾ ਦੇਵੀ ਮੰਦਿਰ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਦਿਹਾੜੇ ਤੇ ਖਨੌਰੀ ਮੰਡੀ ਵਿੱਚ ਸ਼ੋਭਾ ਯਾਤਰਾ ਕੱਢੀ ਗਈ l ਅੱਜ ਸਵੇਰੇ ਦਸ ਵਜੇ ਸ੍ਰੀ ਨੈਨਾ ਦੇਵੀ ਮੰਦਰ ਤੋਂ ਸੁੰਦਰ ਝਾਕੀਆਂ ਨਾਲ ਰਵਾਨਾ ਹੋ ਕੇ ਮੰਡਵੀ ਰੋਡ ਰਾਹੀਂ ਨਵਾਂ ਬਸ ਸਟੈਂਡ ਤੋਂ ਮੇਨ ਬਜਾਰ ਰਾਹੀਂ ਕੈਥਲ ਰੋਡ ਤੋਂ ਡਰੇਨ ਤਕ ਫਿਰ ਕੈੱਥਲ ਪੁੱਲ ਰਾਹੀਂ ਹੁੰਦੀ ਹੋਈ ਸ੍ਰੀ ਗੁਰਦੁਆਰਾ ਸਾਹਿਬ ਪਹੁੰਚੀ l ਸ੍ਰੀ ਗੁਰਦੁਆਰਾ ਸਾਹਿਬ ਵਿਖੇ ਨਿਸ਼ਕਾਮ ਸੇਵਾ ਸੋਸਾਇਟੀ ਅਤੇ ਸ੍ਰੀ ਗੁਰਦੁਆਰਾ ਸਾਹਿਬ ਕਮੇਟੀ ਨੇ ਹਰ ਸਾਲ ਸ੍ਰੀ ਕ੍ਰਿਸ਼ਨ ਭਗਵਾਨ ਅੱਗੇ ਨਮਸਤਕ ਹੋਏ ਅਤੇ ਕੜਾਹ ਪ੍ਰਸ਼ਾਦ ਦੀ ਸੇਵਾ ਨਿਭਾਈ l ਸ੍ਰੀ ਨੈਨਾ ਦੇਵੀ ਮੰਦਿਰ ਕਮੇਟੀ ਨੇ ਵੀ ਸ੍ਰੀ ਗੁਰਦੁਆਰਾ ਸਾਹਿਬ ਅੱਗੇ ਨਮਸਤਕ ਹੋਏ ਤੇ ਪ੍ਰਸਾਦ ਭੇਟ ਕੀਤਾ l ਇਸ ਸ਼ੋਭਾ ਯਾਤਰਾ ਵਿੱਚ ਗੁਰੂਕੁਲ ਗਲੋਬਲ ਕਰੇਂਇੰਜਾ ਸਕੂਲ ਖਨੌਰੀ ਅਤੇ ਗੋਰਮਿੰਟ ਪ੍ਰਾਇਮਰੀ ਸਮਾਰਟ ਸਕੂਲ ਖਨੌਰੀ ਕਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸ਼ੋਭਾ ਯਾਤਰਾ ਦੀ ਰੋਣਕ ਨੂੰ ਚਾਰ ਚੰਨ ਲਾਏ ਇਸ ਯਾਤਰਾ ਵਿੱਚ ਛੋਟੇ ਬਚਿਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਤੇ ਮਈਆ ਰਾਧਾ ਦੇ ਰੋਲ ਵਿਚ ਲੋਕਾਂ ਨੂੰ ਮੰਤਰ ਮੁਗਧ ਕਰ ਦਿਤਾ l ਇਸ ਤਰ੍ਹਾਂ ਲੱਗ ਰਿਹਾ ਸੀ ਮਾਨੋੰ ਸਵਰਗ ਤੋਂ ਉੱਤਰ ਕੇ ਦੇਵਤੇ ਧਰਤੀ ਉਪਰ ਆ ਗਏ ਹੋਣ l ਢੋਲ ਢਮਕਿਆਂ ਨਾਲ ਸੁਰੂ ਹੋ ਕੇ ਵਾਪਿਸ ਸ੍ਰੀ ਨੈਨਾ ਦੇਵੀ ਮੰਦਿਰ ਪਹੁੰਚੀ ਰਾਸਤੇ ਵਿੱਚ ਥਾਂ ਥਾਂ ਤੇ ਠੰਠੇ ਪਾਣੀ ਦੀ ਛਬੀਲਾਂ ਕੇਲੇ ਅਤੇ ਬਿਸਕੁੱਟਾਂ ਦੇ ਲੰਗਰ ਲਾਏ ਗਏ ਸਨ ਅਖੀਰ ਵਿੱਚ ਆਈਆਂ ਸਭ ਸੰਗਤਾਂ ਨੂੰ ਸਬਜੀ ਪੂਰੀਆਂ ਦਾ ਲੰਗਰ ਵਰਤਾਇਆਂ ਗਿਆ l
0 comments:
एक टिप्पणी भेजें