*ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਕੇ ਚੋਣ ਵਾਅਦਾ ਪੂਰਾ ਕਰੇ -- ਲੈਕਚਰਰ ਨਿਰਮਲ ਸਿੰਘ ਪੱਖੋ ਕਲਾਂ।*
ਬਰਨਾਲਾ, 10 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਮੌਜੂਦਾ ਸਰਕਾਰ ਵੱਲੋਂ ਆਪਣੇ ਚੋਣ ਵਾਅਦੇ ਅਨੁਸਾਰ *2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਨਾ ਕਰਕੇ* ਲੋਕਾਂ ਦੇ ਅੱਖੀਂ ਘੱਟਾ ਪਾਉਣ ਦਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਨੇ ਸਖ਼ਤ ਨੋਟਿਸ ਲਿਆ ਹੈ। ਇਸ ਸੰਬੰਧੀ ਇੱਕ ਜ਼ਰੂਰੀ ਮੀਟਿੰਗ ਜਨਰਲ ਸਕੱਤਰ ਲੈਕਚਰਾਰ ਨਿਰਮਲ ਸਿੰਘ ਪੱਖੋਂ ਕਲਾਂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਚਹਿਰੀ ਦੇ ਜਲ ਸਪਲਾਈ ਪਾਰਕ ਵਿੱਚ ਹੋਈ।
ਮੀਟਿੰਗ ਉਪਰੰਤ ਬਿਆਨ ਜਾਰੀ ਕਰਦਿਆਂ *ਗੁਲਾਬ ਸਿੰਘ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ , ਕੋ-ਕਨਵੀਨਰ ਦਲਜੀਤ ਸਿੰਘ ਬਿਜਲੀ ਬੋਰਡ , ਸਿੱਖਿਆ ਵਿਭਾਗ ਤੋਂ ਪਰਮਿੰਦਰ ਸਿੰਘ ,ਮਲਕੀਤ ਸਿੰਘ ਪੱਤੀ,ਹੈੱਡ ਮਾਸਟਰ ਰਕੇਸ਼ ਕੁਮਾਰ , ਗੁਰਦੀਪ ਸਿੰਘ ਜੇ.ਈ. ਜਲ ਸਪਲਾਈ ਵਿਭਾਗ, ਸਿੱਖਿਆ ਵਿਭਾਗ ਕਲੈਰੀਕਲ ਦੇ ਆਗੂ ਜਸਕਰਨ ਸਿੰਘ ਅਤੇ ਮਨਦੀਪ ਸ਼ਰਮਾ ਨੇ ਉਮੀਦ ਜਤਾਈ ਕਿ ਮੌਜੂਦਾ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਕੇ ਕਰਮਚਾਰੀਆਂ ਨਾਲ ਕੀਤਾ ਵਆਦਾ ਪੂਰਾ ਕਰੇਗੀ ।* ਇਸ ਮੀਟਿੰਗ ਵਿੱਚ ਫੂਡ ਸਪਲਾਈ ਵਿਭਾਗ ਤੋਂ ਉਪਕਾਰ ਸਿੰਘ, ਬਿਜਲੀ ਵਿਭਾਗ ਤੋਂ ਕੁਲਵਿੰਦਰ ਸਿੰਘ, ਸਿੱਖਿਆ ਵਿਭਾਗ ਤੋਂ ਪ੍ਰਭਜੋਤ ਸਿੰਘ ਚੀਮਾ, ਰਵਿੰਦਰਪਾਲ ਸਿੰਘ ਤਪਾ, ਹਰਦੇਵ ਸਿੰਘ,ਸੰਤੋਖ ਸਿੰਘ ਭਦੌੜ, ਪਰਮਿੰਦਰ ਸਿੰਘ ਬਾਜਵਾ, ਸ਼ਰਨਜੀਤ ਸਿੰਘ, ਕੇਵਲ ਸਿੰਘ , ਸਹਿਕਾਰਤਾ ਵਿਭਾਗ ਤੋਂ ਪ੍ਤਿਅਕਸ਼ , ਚਰਨਜੀਤ ਸਿੰਘ ਆਈ ਟੀ ਆਈ ਇੰਸਟਰਕਟਰ ਸੁਖਵਿੰਦਰ ਸਿੰਘ, ਐਕਸਾਈਜ ਵਿਭਾਗ ਤੋਂ ਅਕਾਸ਼ਦੀਪ ਸਿੰਘ, ਪਰਮਜੀਤ ਸਿੰਘ ਦੁਲਟ, ਖਜਾਨਾ ਵਿਭਾਗ ਰਜਨੀਸ਼ ਕੁਮਾਰ , ਅਮਰੀਕ ਸਿੰਘ, ਇਕਬਾਲ ਸਿੰਘ, ਸੇਵਾਦਾਰ ਹਰਬੰਸ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੌਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹਰੇਕ ਵਰਕਰ ਨੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨਾਂ ਦੀ ਪਾਰਟੀ ਪੰਜਾਬ ਅੰਦਰ ਸੱਤਾ ਵਿਚ ਆਉਂਦੀ ਹੈ ਤਾਂ ਮੁਲਾਜ਼ਮਾਂ ਦੀ ਬੰਦ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ। ਇੱਥੋਂ ਤੱਕ ਕਿ ਮੌਜੂਦਾ ਸਰਕਾਰ ਦੇ ਵਿੱਤ ਮੰਤਰੀ ਅਤੇ ਕਾਂਗਰਸ ਸਰਕਾਰ ਵੇਲੇ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ
ਚੀਮਾਂ ਨੇ ਉਸ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦੀਆਂ ਰੋਸ ਰੈਲੀਆਂ ਵਿਚ ਸ਼ਾਮਲ ਹੋ ਕੇ ਕਿਹਾ ਸੀ ਕਿ ਮੁਲਾਜ਼ਮਾਂ ਲਈ ਨਵੀਂ ਪੈਨਸ਼ਨ ਸਕੀਮ ਬਹੁਤ ਹੀ ਘਾਤਕ ਸਿੱਧ ਹੋ ਰਹੀ ਹੈ। ਇਸ ਲਈ ਸਾਡੀ ਸਰਕਾਰ ਹੋਂਦ ਵਿਚ ਆਉਣ ਤੇ ਸਭ ਤੋਂ ਪਹਿਲਾਂ ਤੋਂ ਨਵੀਂ ਪੈਨਸ਼ਨ ਸਕੀਮ ਨੂੰ ਬੰਦ ਕਰਕੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ। ਪਰ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਮੌਜੂਦਾ ਵਿੱਤ ਮੰਤਰੀ ਵੱਲੋਂ ਇਸ ਮੁੱਦੇ ਬਾਰੇ ਨਾ ਪੱਖੀ ਜਵਾਬ ਦੇ ਕੇ ਆਪਣਾ ਲੋਕ ਵਿਰੋਧੀ ਚਿਹਰਾ ਨੰਗਾ ਕਰ ਲਿਆ ਹੈ ।
0 comments:
एक टिप्पणी भेजें