ਸਰਬੱਤ ਦਾ ਭਲਾ ਟਰੱਸਟ ਵੱਲੋ ਲੋੜਮੰਦ Words ਨੂੰ ਪੈਨਸਨ ਚੈਕ ਵੰਡੇ 3 ਮਹੀਨੇ ਵਿੱਚ 2 ਵਾਰ ਗਰੀਬ ਲੜਕੀਆਂ ਦੇ ਕਰਾਗੇ ਵਿਆਹ - ਜਿਲ੍ਹਾ ਪ੍ਰਧਾਨ ਸਿੱਧੂ
ਬਰਨਾਲਾ- ਸਥਾਨਕ ਰੈਸਟ ਹਾਊਸ ਵਿੱਖੇ ਗਰੀਬ ਲੋੜਮੰਦ 19 ਪਰਵਾਰਾਂ ਨੂੰ ਸਰਬੱਤ ਦਾ ਭਲਾ ਟਰੱਸਟ ਪਟਿਆਲਾ ਦੀ ਜ਼ਿਲ੍ਹਾ ਬਰਨਾਲਾ ਦੀ ਟੀਮ ਨੇ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਹੀਨਾ ਵਾਰ ਪੈਨਸਨ ਦੇ ਚੈਕ ਵਿਤਰਨ ਕੀਤੇ ਇਹ ਜਾਣਕਾਰੀ ਪ੍ਰੈਸ ਦੇ ਨਾਂ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਸਬ ਇੰਸਪੈਕਟਰ ਨੇ ਜਾਰੀ ਕੀਤੀ ਇਸ ਮੌਕੇ ਇੰਜ ਸਿੱਧੂ ਨੇ ਦੱਸਿਆ ਕਿ ਸੰਸਥਾ ਦੇ ਚੇਅਰਮੈਨ ਸਰਦਾਰ ਸੁਰਿੰਦਰ ਪਾਲ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੂਬਾ ਪ੍ਰਧਾਨ ਜੱਸਾ ਸਿੰਘ ਸੰਧੂ ਵੱਲੋ ਇਹ ਫੈਸਲਾ ਲਿਆ ਗਿਆ ਕੇ ਹਰ ਇਕ ਜਿਲਿਆ ਵਿੱਚ ਸੰਗਰਾਂਦ ਵਾਲੇ ਦਿਨ ਗਰੀਬ ਅਤੇ ਬਹੁਤ ਹੀ ਲੋੜਮੰਦ ਪਰਵਾਰਾਂ ਦੀਆਂ ਬੇਟੀਆਂ ਦੇ ਵਿਆਹ ਕੀਤੇ ਜਾਇਆ ਕਰਨਗੇ ਇੰਜ ਸਿੱਧੂ ਨੇ ਦੱਸਿਆ ਕਿ ਲੜਕੀਆਂ ਨੂੰ ਲੋੜੀਂਦਾ ਸਮਾਨ ਭੀ ਸੰਸਥਾ ਵੱਲੋ ਦਿੱਤਾ ਜਾਇਆ ਕਰੇਗਾ।ਇਸ ਮੌਕੇ ਰਾਣਾ ਰਣਦੀਪ ਸਿੰਘ ਔਜਲਾ ਕੈਸ਼ੀਅਰ ਗੁਰਮੀਤ ਸਿੰਘ ਧੌਲਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਢੀਂਡਸਾ ਜਰਨਲ ਸਕੱਤਰ ਕਰਮਪਾਲ ਸਿੰਘ ਕਨੇਡਾ ਮੈਂਬਰ ਰਜਿੰਦਰ ਪ੍ਰਸਾਦ ਮੈਂਬਰ ਸੁਨੀਲ ਭਾਰਤੀ ਮੈਂਬਰ ਬਲਦੀਪ ਸਿੰਘ ਸਰਪੰਚ ਅਤੇ ਹੋਰ ਮੈਂਬਰ ਮੌਜ਼ੂਦ ਸਨ
ਫੋਟੋ। ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਲੋੜਮੰਦ ਪਰਵਾਰਾਂ ਨੂੰ ਚੈਕ ਵੰਡਦੇ ਹੋਏ
0 comments:
एक टिप्पणी भेजें