ਹਲਕਾ ਭਦੌੜ ਦੇ ਸਾਬਕਾ ਫੌਜੀ ਹੁੰਮ ਹਮਾ ਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਆਮਦ ਤੇ ਦਾਣਾ ਮੰਡੀ ਤਪਾ ਵਿਖੇ ਪਹੁੰਚਨ ਤੇ ਇੰਜ ਸਿੱਧੂ ਕੀਤਾ ਧੰਨਵਾਦ।
ਬਰਨਾਲਾ- (ਡਾ ਰਾਕੇਸ਼ ਪੁੰਜ)ਹਲਕਾ ਭਦੌੜ ਤੋ ਸ੍ਰੋਮਣੀ ਅਕਾਲੀ ਦਲ ਦੇ ੳਮੀਦਵਾਰ ਐਡਵੋਕੇਟ ਸਤਿਨਾਮ ਸਿੰਘ ਰਾਹੀ ਦੀ ਚੋਣ ਮੁਹਿੰਮਾਂ ਨੂੰ ਹੁਲਾਰਾ ਦੇਣ ਲਈ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਿਸੇਸ ਤੋਰ ਤੇ ਤਪਾ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਵਰਕਰਾਂ ਵਿਚ ਜੋਸ਼ ਭਰਿਆ । ਇੰਜ ਗੁਰਜਿੰਦਰ ਸਿੰਘ ਸਿੱਧੂ ਕੌਮੀ ਪ੍ਰਧਾਨ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਭਦੌੜ ਦੇ ਸਮੂਹ ਸਾਬਕਾ ਫੌਜੀ ਵੀਰਾ ਦਾ ਵੱਡੀ ਗਿਨਤੀ ਵਿਚ ਤਪਾ ਰੈਲੀ ਵਿਚ ਪਹੁੰਚਣ ਤੇ ਧਨਵਾਦ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਜ਼ਿਲ੍ਹਾ ਬਰਨਾਲਾ ਨਾਲ ਸੰਬਤਤ ਸਾਰੇ ਹਲਕਾ ਇੰਚਾਰਜ ਜਿਲ੍ਹਾ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਅਤੇ ਸਮੂਹ ਲੀਡਰ ਸਹਿਬਾਨਾ ਨੇ ਸ਼ਮੂਲੀਅਤ ਕਰਕੇ ਅਕਾਲੀ ਦਲ ਦੀ 2022 ਵਿਚ ਸਰਕਾਰ ਪੱਕੀ ਕਰ ਦਿਤੀ ਹੈ ਅਤੇ ਸ ਸੁਖਬੀਰ ਬਾਦਲ ਦੇ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਕਰ ਦਿਤਾ ਹੈ । ਇਸ ਮੌਕੇ ਸੂਬੇਦਾਰ ਧਨ ਸਿੰਘ ਸੂਬੇਦਾਰ ਸਰਬਜੀਤ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਲੈਫ ਭੋਲਾ ਸਿੰਘ ਸਿੱਧੂ ਰਜਿੰਦਰ ਸਿੰਘ ਚੱਠਾ ਕਰਨੈਲ ਸਿੰਘ ਅਤੇ ਹੋਰ ਸਾਬਕਾ ਸੈਨਿਕ ਹਾਜ਼ਰ ਸਨ।
0 comments:
एक टिप्पणी भेजें